ਨਵੀਂ ਦਿੱਲੀ, 23 ਅਕਤੂਬਰ (ਪੀ. ਟੀ. ਆਈ.)-ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਸਤਾਵਿਤ ਵਪਾਰ ਸਮਝੌਤੇ ਲਈ ਭਾਰਤ ਅਤੇ ਅਮਰੀਕਾ ਵਿਚਕਾਰ ਗੱਲਬਾਤ ਅੱਗੇ ਵਧ ਰਹੀ ਹੈ ਤੇ ਉਮੀਦ ਪ੍ਰਗਟਾਈ ਕਿ ਦੋਵੇਂ ਧਿਰਾਂ ਨੇੜਲੇ ਭਵਿੱਖ ਵਿਚ ਇੱਕ ਨਿਰਪੱਖ ਤੇ ਬਰਾਬਰੀ ਵਾਲੇ ਸਮਝੌਤੇ ਵੱਲ ਕੰਮ ਕਰਨਗੀਆਂ | ਵਣਜ ਸਕੱਤਰ ਰਾਜੇਸ਼ ਅਗਰਵਾਲ ਦੀ ਅਗਵਾਈ ਵਾਲੀ ਇੱਕ ਭਾਰਤੀ ਅਧਿਕਾਰਤ ਟੀਮ ਪਿਛਲੇ ਹਫ਼ਤੇ ਆਪਣੇ ਅਮਰੀਕੀ ਹਮਰੁਤਬਾ ਨਾਲ ਵਪਾਰਕ ਗੱਲਬਾਤ ਕਰਨ ਲਈ ਵਾਸ਼ਿੰਗਟਨ ਵਿਚ ਸੀ | ਤਿੰਨ ਦਿਨਾਂ ਗੱਲਬਾਤ 17 ਅਕਤੂਬਰ ਨੂੰ ਸਮਾਪਤ ਹੋਈ | ਗੋਇਲ ਨੇ ਬਰਲਿਨ 'ਚ ਦੂਰਦਰਸ਼ਨ ਨੂੰ ੂ ਦੱਸਿਆ ਕਿ ਅਮਰੀਕਾ ਨਾਲ ਗੱਲਬਾਤ ਕਰਨ ਲਈ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਹਨ | ਹਾਲ ਹੀ ਵਿਚ ਵਣਜ ਸਕੱਤਰ ਅਮਰੀਕਾ ਆਏ ਸਨ ਅਤੇ ਉਨ੍ਹਾਂ ਨੇ ਆਪਣੇ ਹਮਰੁਤਬਾ ਨਾਲ ਮੁਲਾਕਾਤ ਕੀਤੀ | ਅਸੀਂ ਭਵਿੱਖ ਵਿਚ ਇਕ ਨਿਰਪੱਖ ਤੇ ਬਰਾਬਰੀ ਵਾਲੇ ਸਮਝੌਤੇ ਵੱਲ ਕੰਮ ਕਰਨ ਦੀ ਉਮੀਦ ਕਰਦੇ ਹਾਂ |
ਭਾਰਤ, ਅਮਰੀਕਾ ਵਪਾਰਕ ਗੱਲਬਾਤ ਅੱਗੇ ਵਧ ਰਹੀ ਹੈ-ਗੋਇਲ
ਅਜੀਤ ਡੈਸਕ
24-10-2025