28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਲੋਕ ਜੰਗਲ ਰਾਜ ਨੂੰ ਹੋਰ 100 ਸਾਲਾਂ ਤੱਕ ਨਹੀਂ ਭੁੱਲਣਗੇ-ਮੋਦੀ <br/>

ਅਜੀਤ ਡੈਸਕ 24-10-2025

ਪ੍ਰਧਾਨ ਮੰਤਰੀ ਦਾ ਆਰ.ਜੇ.ਡੀ.-ਕਾਂਗਰਸ 'ਤੇ ਹਮਲਾ
ਨਵੀਂ ਦਿੱਲੀ, 23 ਅਕਤੂਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਬਿਹਾਰ ਵਿਚ ਜੰਗਲ ਰਾਜ ਦੀ ਚਰਚਾ ਹੋਰ 100 ਸਾਲਾਂ ਤੱਕ ਕੀਤੀ ਜਾਵੇਗੀ ਤੇ ਵਿਰੋਧੀ ਧਿਰ ਆਪਣੇ ਮਾੜੇ ਕੰਮਾਂ ਨੂੰ ਛੁਪਾਉਣ ਦੀ ਕਿੰਨੀ ਵੀ ਕੋਸ਼ਿਸ਼ ਕਰੇ, ਲੋਕ ਇਸਨੂੰ ਮੁਆਫ਼ ਨਹੀਂ ਕਰਨਗੇ | ਤੇਜਸਵੀ ਯਾਦਵ ਨੂੰ ਆਉਣ ਵਾਲੀਆਂ ਬਿਹਾਰ ਚੋਣਾਂ ਲਈ ਮਹਾਗਠਜੋੜ ਦਾ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨੇ ਜਾਣ ਵਾਲੇ ਦਿਨ ਆਰ.ਜੇ.ਡੀ.-ਕਾਂਗਰਸ ਗੱਠਜੋੜ 'ਤੇ ਆਪਣੀਆਂ ਸ਼ਬਦੀ ਹਮਲੇ ਕਰਦੇ ਹੋਏ ਮੋਦੀ ਨੇ ਕਿਹਾ ਕਿ ਵਿਰੋਧੀ ਗੱਠਜੋੜ 'ਗੱਠਜੋੜ' ਨਹੀਂ ਹੈ ਸਗੋਂ 'ਲਾਠਬੰਧਨ' (ਅਪਰਾਧੀਆਂ ਦਾ ਗੱਠਜੋੜ) ਹੈ ਕਿਉਂਕਿ ਦਿੱਲੀ ਤੇ ਬਿਹਾਰ ਦੇ ਇਸਦੇ ਸਾਰੇ ਨੇਤਾ ਜ਼ਮਾਨਤ 'ਤੇ ਬਾਹਰ ਹਨ | ਮੋਦੀ ਨੇ ਭਾਜਪਾ ਦੇ ਵਰਕਰਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਬਜ਼ੁਰਗ ਲੋਕ ਨੌਜਵਾਨਾਂ ਨੂੰ ਜੰਗਲ ਰਾਜ ਦੌਰਾਨ ਹੋਏ ਅੱਤਿਆਚਾਰਾਂ ਬਾਰੇ ਜਾਗਰੂਕ ਕਰਨ, ਜੋ ਕਿ ਉਸ ਸਮੇਂ ਦਾ ਸਪੱਸ਼ਟ ਹਵਾਲਾ ਹੈ ਜਦੋਂ ਬਿਹਾਰ ਆਰ.ਜੇ.ਡੀ. ਮੁਖੀ ਲਾਲੂ ਪ੍ਰਸਾਦ ਦੇ ਸ਼ਾਸਨ ਅਧੀਨ ਸੀ | 'ਮੇਰਾ ਬੂਥ ਸਬਸੇ ਮਜ਼ਬੂਤ: ਯੁਵਾ ਸੰਵਾਦ' ਪ੍ਰੋਗਰਾਮ ਨੂੰ ਆਡੀਓ-ਕਾਨਫਰੰਸਿੰਗ ਰਾਹੀਂ ਸੰਬੋਧਨ ਕਰ ਰਹੇ ਸਨ | ਬਿਹਾਰ ਵਿਚ 6 ਅਤੇ 11 ਨਵੰਬਰ ਨੂੰ ਦੋ ਪੜਾਵਾਂ ਵਿਚ ਚੋਣਾਂ ਹੋਣਗੀਆਂ | ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਹੋਵੇਗੀ |

ਪਿਛਲੀ ਖ਼ਬਰ ਭਾਰਤ, ਅਮਰੀਕਾ ਵਪਾਰਕ ਗੱਲਬਾਤ ਅੱਗੇ ਵਧ ਰਹੀ ਹੈ-ਗੋਇਲ ਅਗਲੀ ਖ਼ਬਰ ਦਵਾਈਆਂ ਮਿਆਰੀ ਗੁਣਵੱਤਾ 'ਤੇ ਨਹੀਂ ਉਤਰੀਆਂ ਖਰੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।