04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸਮਰਾਲਾ ਨੇੜੇ ਗੋਲੀਆਂ ਮਾਰ ਕੇ ਨੌਜਵਾਨ ਦੀ ਹੱਤਿਆ

ਅਜੀਤ ਡੈਸਕ 05-11-2025

ਖੰਨਾ/ ਸਮਰਾਲਾ, 4 ਨਵੰਬਰ (ਹਰਜਿੰਦਰ ਸਿੰਘ ਲਾਲ/ਰਾਮ ਗੋਪਾਲ ਸੋਫ਼ਤ)-ਬੀਤੀ ਰਾਤ ਖੰਨਾ ਪੁਲਿਸ ਜ਼ਿਲੇ੍ਹ ਦੇ ਥਾਣਾ ਸਮਰਾਲਾ
ਵਿਚ ਪੈਂਦੇ ਪਿੰਡ ਮਾਣਕੀ ਵਿਚ 4 ਵਿਅਕਤੀਆਂ ਵਲੋਂ ਕੀਤੀ ਫਾਇਰਿੰਗ ਦਰਮਿਆਨ 1 ਨੌਜਵਾਨ ਦੀ ਮੌਤ ਹੋ ਗਈ ਜਦੋਂਕਿ ਇਕ ਗੰਭੀਰ ਜ਼ਖ਼ਮੀ ਹੋ ਗਿਆ | ਹਾਲਾਂਕਿ ਮਿ੍ਤਕ ਦੇ ਚਾਚਾ ਨੇ ਕਿਹਾ ਕਿ ਮਿ੍ਤਕ ਗੁਰਵਿੰਦਰ ਸਿੰਘ ਗਿੰਦਾ ਕਬੱਡੀ ਖਿਡਾਰੀ ਹੈ ਅਤੇ ਅਜਿਹੀ ਹੀ ਚਰਚਾ ਸੋਸ਼ਲ ਮੀਡੀਆ 'ਤੇ ਵੀ ਹੈ ਪਰ ਖੰਨਾ ਦੇ ਐਸ. ਪੀ. (ਡੀ) ਪਵਨਜੀਤ ਨੇ ਕਿਹਾ ਕਿ ਉਹ ਕਬੱਡੀ ਖਿਡਾਰੀ ਨਹੀਂ ਹੈ, ਉਹ ਕਬੂਤਰ ਪਾਲਣ ਦਾ ਸ਼ੌਕ ਰੱਖਦਾ ਹੈ | ਪਿੰਡ ਵਿਚ ਕਿੰਦਾ ਨਾਮ ਦਾ ਇਕ ਹੋਰ ਕਬੱਡੀ ਖਿਡਾਰੀ ਹੈ, ਜਿਸ ਕਰ ਕੇ ਭੁਲੇਖਾ ਲੱਗਾ ਹੈ | ਐਸ. ਪੀ. ਨੇ ਦੱਸਿਆ ਕਿ ਪਿੰਡ ਮਾਣਕੀ ਦੇ 3 ਨੌਜਵਾਨ ਧਰਮਵੀਰ ਸਿੰਘ ਧਰਮਾ, ਗੁਰਵਿੰਦਰ ਸਿੰਘ ਗਿੰਦਾ ਅਤੇ ਲਵਪ੍ਰੀਤ ਸਿੰਘ ਉਰਫ਼ ਲੱਡੂ ਪਿੰਡ ਦੀ ਪੁਲੀ ਦੇ ਨਜ਼ਦੀਕ ਬੈਠੇ ਸਨ, ਰਾਤ ਕਰੀਬ ਸਵਾ 9 ਵਜੇ ਦੋ ਮੋਟਰਸਾਈਕਲਾਂ 'ਤੇ ਆਏ 4 ਹਥਿਆਰਬੰਦ ਵਿਅਕਤੀਆਂ ਨੇ ਇਨ੍ਹਾਂ ਨੂੰ ਮਾਰ ਦੇਣ ਦੀ ਨੀਅਤ ਨਾਲ ਇਨ੍ਹਾਂ 'ਤੇ ਪਿਸਤੌਲ ਨਾਲ ਫਾਇਰਿੰਗ ਕਰ ਦਿੱਤੀ | ਜਿਸ ਵਿਚ ਗੁਰਵਿੰਦਰ ਸਿੰਘ ਗਿੰਦਾ ਦੀ ਮੌਤ ਹੋ ਗਈ ਹੈ | ਇਸ ਹਮਲੇ ਵਿਚ ਧਰਮਵੀਰ ਸਿੰਘ ਉਰਫ਼ ਧਰਮਾ ਦੇ ਪੇਟ ਵਿਚ ਗੋਲੀ ਲੱਗੀ ਹੈ ਤੇ ਉਹ ਗੰਭੀਰ ਜ਼ਖਮੀ ਹੈ | ਸਥਾਨਕ ਹਸਪਤਾਲ 'ਚੋਂ ਉਨ੍ਹਾਂ ਨੂੰ ਚੰਡੀਗੜ੍ਹ ਲਈ ਰੈਫ਼ਰ ਕਰ ਦਿੱਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਜ਼ਖਮੀ ਧਰਮਪਾਲ ਦੇ ਬਿਆਨਾਂ 'ਤੇ 6 ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ | ਜਿਨ੍ਹਾਂ ਵਿਚ ਗੁਰਤੇਜ ਸਿੰਘ ਤੇਜ਼ੀ ਪਿੰਡ ਚੱਕ ਸਰਾਏ (ਖੰਨਾ), ਹਰਕਮਲ ਸਿੰਘ ਕਰਨ ਪਿੰਡ ਮਾਦਪੁਰ, ਸੰਦੀਪ ਸਿੰਘ ਪਿੰਡ ਦਿਆਲਪੁਰਾ, ਸਿਮਰਨਜੀਤ ਸਿੰਘ ਸਿੰਮੀ ਪਿੰਡ ਬਾਲਿਓਾ, ਰਵੀ ਪਿੰਡ ਰਾਜਗੜ੍ਹ ਦੋਰਾਹਾ ਅਤੇ ਇਕ ਅਣਪਛਾਤੇ ਵਿਅਕਤੀ ਸ਼ਾਮਿਲ ਹਨ | ਐਸ. ਪੀ. ਅਨੁਸਾਰ ਇਨ੍ਹਾਂ ਵਿਅਕਤੀਆਂ ਦੀ ਆਪਸ ਵਿਚ ਪੁਰਾਣੀ ਰੰਜਿਸ਼ ਹੈ ਅਤੇ ਇਨ੍ਹਾਂ 'ਤੇ ਮੁਕੱਦਮੇ ਵੀ ਦਰਜ ਹਨ |

ਪਿਛਲੀ ਖ਼ਬਰ ਚੋਣ ਜ਼ਾਬਤਾ ਲਾਗੂ ਹੋਣ ਮਗਰੋਂ 57 ਕਰੋੜ ਰੁਪਏ ਤੋਂ ਵੱਧ ਦੀ ਹੋਈ ਜ਼ਬਤੀ-ਸਿਬਿਨ ਸੀ <br/> ਅਗਲੀ ਖ਼ਬਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਗੁਰਦੁਆਰਾ ਸ੍ਰੀ ਬੇਰ ਸਾਹਿਬ 'ਚ ਧਾਰਮਿਕ ਸਮਾਗਮ ਆਰੰਭ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।