31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਪਾਕਿਸਤਾਨ ਜਾਣ ਲਈ ਆਗਿਆ ਨਾ ਮਿਲਣ ਤੋਂ ਬਾਅਦ ਸ਼ਰਧਾਲੂਆਂ ਨੇ ਸੈਲਾਨੀਆਂ ਦੀਆਂ ਗੱਡੀਆਂ ਰੋਕੀਆਂ <br/>

ਅਜੀਤ ਡੈਸਕ 05-11-2025

ਅਟਾਰੀ, (ਅੰਮਿ੍ਤਸਰ) 4 ਨਵੰਬਰ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਜਾ ਰਹੇ 300 ਦੇ ਕਰੀਬ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਦੀ ਆਗਿਆ ਨਹੀਂ ਮਿਲੀ | ਸੰਬੰਧਿਤ ਵਿਭਾਗ ਕੋਲ ਉਨ੍ਹਾਂ ਦੇ ਪਾਕਿਸਤਾਨ ਜਾਣ ਦੀ ਆਗਿਆ ਨਹੀਂ ਆਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਕਿਹਾ ਗਿਆ ਕਿ ਆਗਿਆ ਆਵੇਗੀ ਤਾਂ ਉਨ੍ਹਾਂ ਨੂੰ ਭੇਜ ਦਿੱਤਾ ਜਾਵੇਗਾ | ਉਹ ਪਾਸਪੋਰਟ 'ਤੇ ਲੱਗੇ ਵੀਜ਼ੇ ਦਿਖਾ ਰਹੇ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਗੁੱਸੇ ਵਿਚ ਆ ਕੇ ਇੰਟੀਗਰੇਟਡ ਚੈੱਕ ਪੋਸਟ ਅਟਾਰੀ ਦੇ ਮੁੱਖ ਦੁਆਰ ਅੱਗੇ ਰੋਸ ਧਰਨਾ ਦਿੱਤਾ | ਭਾਰਤ ਪਾਕਿਸਤਾਨ ਦੋਹਾਂ ਗੁਆਂਢੀ ਦੇਸ਼ਾਂ ਦੀ ਅਟਾਰੀ ਵਾਹਗਾ ਸਰਹੱਦ 'ਤੇ ਹੋ ਰਹੀ ਝੰਡਾ ਉਤਾਰਨ ਦੀ ਰਸਮ ਦਾ ਵੀ ਸਮਾਂ ਹੋ ਗਿਆ ਸੀ | ਧਰਨਾਕਾਰੀ ਸਿੱਖ ਸ਼ਰਧਾਲੂਆਂ ਨੇ ਰੀਟਰੀਟ ਸੈਰਾਮਨੀ ਦਾ ਆਨੰਦ ਮਾਨਣ ਜਾ ਰਹੇ ਸੈਲਾਨੀਆਂ ਨੂੰ ਰੋਕ ਦਿੱਤਾ ਅਤੇ ਗੱਡੀਆਂ ਵੀ ਨਹੀਂ ਜਾਣ ਦਿੱਤੀਆਂ | ਡੀ.ਐੱਸ.ਪੀ. ਅਟਾਰੀ ਯਾਦਵਿੰਦਰ ਵਲੋਂ ਗੱਡੀਆਂ ਨੂੰ ਵੱਖ-ਵੱਖ ਪਾਰਕ ਵਿਚ ਲਗਵਾ ਦਿੱਤਾ ਗਿਆ | ਇਸ ਮੌਕੇ ਪੁਲਿਸ ਥਾਣਾ ਘਰਿੰਡਾ ਦੇ ਸਹਾਇਕ ਐੱਸ.ਐੱਚ.ਓ. ਰਸ਼ਪਾਲ ਸਿੰਘ ਅਤੇ ਸਰਹੱਦੀ ਪੁਲਿਸ ਚੌਂਕੀ ਕਾਹਨਗੜ ਦੇ ਇੰਚਾਰਜ ਹਰਦੀਪ ਸਿੰਘ ਵਲੋਂ ਭਾਰੀ ਫੋਰਸ ਨਾਲ ਸੈਲਾਨੀਆਂ ਨੂੰ ਹੋਰ ਰਸਤਿਆਂ ਰਾਹੀਂ ਅਟਾਰੀ ਸਰਹੱਦ ਤੱਕ ਪਹੁੰਚਾਇਆ ਗਿਆ ਤਾਂ ਕਿ ਉਹ ਝੰਡੇ ਦੀ ਰਸਮ ਦੇਖਣ ਤੋਂ ਵਾਂਝੇ ਨਾ ਰਹਿ ਜਾਣ |

ਪਿਛਲੀ ਖ਼ਬਰ ਅਫ਼ਗਾਨਿਸਤਾਨ 'ਤੇ ਡਰੋਨ ਹਮਲੇ ਕਰਨ ਦੇ ਦੋਸ਼ ਬੇਬੁਨਿਆਦ-ਚੌਧਰੀ <br/> ਅਗਲੀ ਖ਼ਬਰ ਪਰਿਵਾਰਕ ਜਾਇਦਾਦ ਦੇ ਵਿਵਾਦਾਂ ਨੂੰ ਹੱਲ ਕਰਨ ਲਈ ਸੀਨੀਅਰ ਸਿਟੀਜ਼ਨਜ਼ ਐਕਟ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ -ਹਾਈ ਕੋਰਟ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।