ਨਵੀਂ ਦਿੱਲੀ, 4 ਨਵੰਬਰ (ਉਪਮਾ ਡਾਗਾ ਪਾਰਥ)-ਸਾਲ 2000 ਤੋਂ 2023 ਤੱਕ ਭਾਰਤ ਦੇ ਸਭ ਤੋਂ ਅਮੀਰ ਇਕ ਫ਼ੀਸਦੀ ਵਿਅਕਤੀਆਂ ਦੀ ਸੰਪਤੀ 'ਚ 62 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ | ਇਹ ਖੁਲਾਸਾ ਦੱਖਣੀ ਅਫਰੀਕਾ ਦੀ 'ਜੀ.-20' ਪ੍ਰਧਾਨਗੀ ਤਹਿਤ ਪ੍ਰਕਾਸ਼ਿਤ ਇਕ ਰਿਪੋਰਟ 'ਚ ਕੀਤਾ ਗਿਆ | ਨੋਬਲ ਪੁਰਸਕਾਰ ਜੇਤੂ ਅਰਥਸ਼ਾਸਤਰੀ ਜੌਸੇਫ ਸਿਟਰਾਲਿਟਜ਼ ਦੀ ਅਗਵਾਈ 'ਚ ਤਿਆਰ ਇਸ ਰਿਪੋਰਟ 'ਚ ਚਿਤਾਵਨੀ ਦਿੱਤੀ ਗਈ ਕਿ ਆਲਮੀ ਪੱਧਰ 'ਤੇ ਅਸਮਾਨਤਾ ਹੁਣ 'ਸੰਕਟ' ਦੀ ਸਥਿਤੀ 'ਚ ਪਹੁੰਚ ਚੁੱਕੀ ਹੈ ਜੋ ਲੋਕਤੰਤਰ, ਆਰਥਿਕ ਸਥਿਰਤਾ ਅਤੇ ਜਲਵਾਯੂ ਸੰਬੰਧੀ ਪ੍ਰਗਤੀ ਲਈ ਗੰਭੀਰ ਖਤਰਾ ਬਣ ਗਈ ਹੈ |