ਚੰਡੀਗੜ੍ਹ, 4 ਨਵੰਬਰ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਕਿਸਾਨ ਭਵਨ ਵਿਚ ਇਨਸਾਫ਼ ਮੋਰਚੇ ਵਲੋਂ ਸੱਦੀ ਗਈ ਮੀਟਿੰਗ 'ਚ ਕਿਸਾਨ ਆਗੂਆਂ, ਸੰਤ ਮਹਾਂਪੁਰਸ਼ਾਂ, ਪੰਥਕ ਆਗੂਆਂ, ਮਜ਼ਦੂਰ ਆਗੂਆਂ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਵਲੋਂ ਸ਼ਿਰਕਤ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਮੰਡਲ ਵਿਚ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ, ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ, ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ, ਡਾ. ਦਰਸ਼ਨ ਪਾਲ ਅਤੇ ਗੁਰਦੀਪ ਸਿੰਘ ਬਠਿੰਡਾ ਸ਼ਾਮਿਲ ਸਨ। ਜੱਥੇਬੰਦੀਆਂ ਵਿਚ ਲਗਭਗ 20 ਜੱਥੇਬੰਦੀਆਂ ਦੇ ਆਗੂ ਨਿਰਭੈ ਸਿੰਘ ਢੁੱਡੀਕੇ, ਰੂਲਦੂ ਸਿੰਘ ਮਾਨਸਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਵਤਾਰ ਸਿੰਘ ਮਹਿਮਾ, ਸਤਨਾਮ ਸਿੰਘ ਬਹਿਰੂ, ਲੋਕ ਅਧਿਕਾਰ ਲਹਿਰ ਦੇ ਆਗੂ ਬਲਵਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਗੁਪਾਲ ਸਿੰਘ ਯੂਨਾਈਟਿਡ ਅਕਾਲੀ ਦਲ ਦੇ ਗੁਰਨਾਮ ਸਿੰਘ ਸਿੱਧੂ, ਚੰਡੀਗੜ੍ਹ, ਦਲ ਖ਼ਾਲਸਾ, ਅਕਾਲੀ ਦਲ ਦੇ ਆਗੂਆਂ ਤੋਂ ਇਲਾਵਾ ਸੰਤ ਮਹਾਂਪੁਰਖਾਂ ਵਿਚ ਸੰਤ ਸੁਖਦੇਵ ਸਿੰਘ ਨਾਨਕਸਰ ਵਾਲੇ, ਬਾਬਾ ਪ੍ਰਿਤਪਾਲ ਸਿੰਘ ਝੀਲ ਵਾਲੇ ਦੇ ਨੁਮਾਇੰਦੇ ਵੀ ਸ਼ਾਮਿਲ ਹੋਏ। ਮਜ਼ਦੂਰ ਆਗੂ ਰੇਸ਼ਮ ਸਿੰਘ ਖਰੜ ਅਤੇ ਜਨਤਕ ਆਗੂ ਜੱਥੇਬੰਦੀਆਂ ਦੇ ਆਗੂ ਅਤੇ ਨਿਹੰਗ ਸਿੰਘਾਂ ਸਮੇਤ ਲਗਭਗ 200 ਨੁਮਾਇੰਦਿਆਂ ਨੇ ਹਿੱਸਾ ਲਿਆ। ਮੀਟਿੰਗ 'ਚ ਬੁਲਾਰਿਆਂ ਨੇ ਕੇਂਦਰੀ ਸਰਕਾਰ, ਕੇਂਦਰੀਵਾਦੀ, ਤਾਨਾਸ਼ਾਹੀ ਅਤੇ ਕਾਰਪੋਰੇਟ ਘਰਾਣਿਆ ਪ੍ਰਤੀ ਨੀਤੀਆਂ ਦੀ ਸਖ਼ਤ ਆਲੋਚਨਾ ਕਰਦੇ ਹੋਏ ਸਜ਼ਾਵਾਂ ਪੂਰੀਆਂ ਕਰ ਚੁੱਕੇ ਪੰਜਾਬ ਦੇ ਰਾਜਸੀ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ ਗਈ। ਇਸ ਦੌਰਾਨ ਗੁਰੂ ਤੇਗ਼ ਬਹਾਦਰ ਸਾਹਿਬ ਦੇ 350 ਸਾਲਾਂ ਸ਼ਹੀਦੀ ਦਿਵਸ ਨੂੰ ਸਮਰਪਿਤ 14 ਨਵੰਬਰ ਨੂੰ ਦਿੱਲੀ ਮਾਰਚ ਕਰਨ ਅਤੇ ਗੁਰਦੁਆਰਾ ਸੀਸਗੰਜ ਵਿਚ ਅਰਦਾਸ ਕਰਨ ਦੇ ਪ੍ਰੋਗਰਾਮ ਅਤੇ 15 ਨਵੰਬਰ ਨੂੰ ਗੁਰਦੁਆਰਾ ਬਗਲਾ ਸਾਹਿਬ ਤੋਂ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਦਿੱਤੇ ਜਾਣ ਦਾ ਵੀ ਫ਼ੈਸਲਾ ਲਿਆ ਗਿਆ। ਇਸ ਮੌਕੇ ਹੋਰ ਆਗੂਆਂ ਵਿਚ ਪਾਲਿਸ ਸਿੰਘ ਘੜੂਆਂ , ਬਲਵਿੰਦਰ ਸਿੰਘ ਕਾਲਾ, ਤਜਿੰਦਰ ਸਿੰਘ ਹਾਈਜੈਕਰ, ਪਰਮਿੰਦਰ ਸਿੰਘ ਮਲੋਆ, ਮਨਜਿੰਦਰ ਸਿੰਘ ਮੋਹਾਲੀ, ਰਾਜਾ ਸਿੰਘ ਮੋਹਾਲੀ ਅਤੇ ਬੀਬੀ ਰਜਿੰਦਰ ਕੌਰ ਸਰਾਂ ਜੀਤ ਸਿੰਘ ਔਲਖ ਬਲਜੀਤ ਸਿੰਘ ਭਾਊ, ਹਰਭਜਨ ਸਿੰਘ, ਬਿੱਟੂ ਅਤੇ ਰਮਨ ਸਿੰਘ ਸਰਦੂਲਗੜ੍ਹ ਤੋਂ ਇਲਾਵਾ ਬਿੱਟੂ ਸਿੰਘ, ਰਾਜਾ ਸਿੰਘ ਜੀਰਕਪੁਰ, ਕੁਲਵੰਤ ਕੌਰ ਚੰਡੀਗੜ੍ਹ, ਹਰਸ਼ਰਨ ਕੌਰ ਚੰਡੀਗੜ੍ਹ, ਹਰਜਿੰਦਰ ਸਿੰਘ, ਰਜਿੰਦਰ ਸਿੰਘ ਬੀ.ਕੇ.ਯੂ ਖੋਸਾ, ਕਰਮ ਸਿੰਘ ਕੇ.ਕੇ.ਯੂ ਬਲਾਕ ਆਗੂ ਨਾਭਾ, ਗੁਰਨਾਮ ਸਿੰਘ ਭਿੱਖੀ ਪੰਜਾਬ ਕਿਸਾਨ ਯੂਨੀਅਨ ਦੇ ਨਾਲ-ਨਾਲ ਗੋਬਿੰਦਰ ਸਿੰਘ ਇੰਡੀਅਨ ਫਾਰਮਜ਼ ਐਸੋਸੀਏਸ਼ਨ ਬਹਿਰੂ, ਹਰਮੇਲ ਸਿੰਘ ਨਾਭਾ ਬਲਾਕ, ਹਰਿੰਦਰ ਸਿੰਘ ਘੜੂੰਆਂ, ਬਲਜੀਤ ਸਿੰਘ, ਗੁਰਮੀਤ ਸਿੰਘ, ਕਾਕਾ ਸਿੰਘ ਮੌਜਪੁਰ, ਰਜਿੰਦਰ ਸ਼ਰਮਾ, ਸੁਖਜਿੰਦਰ ਸਿੰਘ, ਬਲਦੇਵ ਸਿੰਘ, ਮਨਜੀਤ ਸਿੰਘ, ਮਨੋਜ ਸਿੰਘ, ਐਸ.ਐਚ ਰਾਜਾ ਸਿੰਘ, ਜਤਿੰਦਰ ਪਾਲ ਸਿੰਘ ਜਿੰਦੂ ਖੋਖਰ, ਅਮਰਿੰਦਰ ਕੌਰ, ਕਰਮਜੀਤ ਸਿੰਘ, ਬੁੱਧ ਸਿੰਘ ਨੀਲੋ ਆਦਿ ਵੀ ਸ਼ਾਮਿਲ ਸਨ।