ਮਸਤੂਆਣਾ ਸਾਹਿਬ (ਸੰਗਰੂਰ), 24 ਨਵੰਬਰ (ਦਮਦਮੀ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਅਤੇ ਨਿਸ਼ਕਾਮ ਸੇਵਾ ਸੰਸਥਾ ਦੇ ਸਹਿਯੋਗ ਨਾਲ ਮਸਤੂਆਣਾ ਸਾਹਿਬ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ ਪਰਮਿੰਦਰ ਸਿੰਘ ਢੀਂਡਸਾ ਸਾਬਕਾ ਵਿੱਤ ਮੰਤਰੀ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਗਿਆ | ਇਸ ਮੌਕੇ ਅਕਾਲ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ, ਸਾਬਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਜਥੇਦਾਰ ਮਲਕੀਤ ਸਿੰਘ ਚੰਗਾਲ, ਜਥੇਦਾਰ ਹਰਦੇਵ ਸਿੰਘ ਰੋਗਲਾ, ਜਥੇਦਾਰ ਹਰਿੰਦਰਵੀਰ ਸਿੰਘ ਕਾਕਾ ਫਤਹਿਗੜ੍ਹ, ਗੁਰਜੰਟ ਸਿੰਘ ਦੁੱਗਾਂ, ਲਾਭ ਸਿੰਘ ਸੰਧੂ, ਗੁਰਜੰਟ ਸਿੰਘ ਦੀਦਾਰਗੜੀਆ, ਸਾਬਕਾ ਸਰਪੰਚ ਦਲ ਸਿੰਘ ਬਹਾਦਰਪੁਰ, ਡਾਕਟਰ ਰੂਪ ਸਿੰਘ ਸ਼ੇਰੋਂ ਸਮੇਤ ਹੋਰ ਆਗੂ ਮੌਜੂਦ ਸਨ | ਕੈਂਪ ਦੌਰਾਨ ਕੈਂਸਰ ਹਸਪਤਾਲ ਸੰਗਰੂਰ ਅਤੇ ਮਿੱਤਲ ਬਲੱਡ ਸੈਂਟਰ ਸੰਗਰੂਰ ਵੱਲੋਂ ਡਾਇਰੈਕਟਰ ਡਾ. ਸੁਰਭੀ ਦੀ ਨਿਗਰਾਨੀ ਹੇਠ ਡਾਕਟਰਾਂ ਦੀ ਟੀਮ ਵੱਲੋਂ 160 ਦੇ ਕਰੀਬ ਯੂਨਿਟ ਖੂਨ ਇਕੱਤਰ ਕੀਤਾ | ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਰਾਜੀਵ-ਲੌਂਗੋਵਾਲ ਸਮਝੌਤਾ ਅਤੇ ਪਿਤਰੀ ਸੂਬਿਆਂ ਦੀ ਰਾਜਧਾਨੀ ਫ਼ਾਰਮੂਲੇ ਮੁਤਾਬਕ ਚੰਡੀਗੜ੍ਹ ਪੰਜਾਬ ਦਾ ਅਟੁੱਟ ਅੰਗ ਹੈ | ਪ੍ਰੰਤੂ ਕੇਂਦਰ ਸਰਕਾਰ 131ਵੀਂ ਸੋਧ ਬਿੱਲ 2025 ਰਾਹੀਂ ਇਸ ਦਾ ਸਿੱਧਾ ਕੰਟਰੋਲ ਹਥਿਆਉਣਾ ਚਾਹੁੰਦਾ ਹੈ, ਜੋ ਫੈਡਰਲ ਨਿਯਮ ਤੇ ਸਿਧਾਂਤਾਂ ਦਾ ਸਰਾਸਰ ਨਿਰਾਦਰ ਹੈ | ਇਸ ਮੌਕੇ ਗਮਦੂਰ ਸਿੰਘ ਖਹਿਰਾ, ਹਾਕਮ ਸਿੰਘ ਕਿਸ਼ਨਗੜੀਆ, ਗੁਰਤੇਜ ਸਿੰਘ ਤੇਜ, ਸਿਆਸਤ ਸਿੰਘ, ਸਾਬਕਾ ਸਰਪੰਚ ਕਾਲਾ ਸਿੰਘ ਖਹਿਰਾ, ਨਾਜ਼ਰ ਸਿੰਘ ਖਹਿਰਾ, ਡਾਕਟਰ ਰੂਪ ਸਿੰਘ, ਮੈਨੇਜਰ ਜਸਵੀਰ ਸਿੰਘ ਗਿੱਦੜਵਾਹਾ, ਦਰਸ਼ਨ ਸਿੰਘ ਲੌਂਗੋਵਾਲ, ਅਮਰਜੀਤ ਸਿੰਘ ਲੌਂਗੋਵਾਲ, ਗੁਰਮੀਤ ਸਿੰਘ ਮਹੇਰਨਾ, ਜਸਪ੍ਰੀਤ ਸਿੰਘ, ਭਾਈ ਗੁਰਮੇਲ ਸਿੰਘ, ਭਾਈ ਚਮਕੌਰ ਸਿੰਘ, ਭਾਈ ਅਵਤਾਰ ਸਿੰਘ, ਬਲਦੇਵ ਸਿੰਘ ਸੇਰੋਂ, ਸ੍ਰ ਹਰਵਿੰਦਰ ਸਿੰਘ ਗੱਗੜਪੁਰ ਮੈਂਬਰ ਵਰਕਿੰਗ ਕਮੇਟੀ, ਕਰਨ ਘੁਮਾਣ ਦਿੜ੍ਹਬਾ, ਗੋਗੀ ਪੁੰਨਾਵਾਲ, ਸੁਖਦੇਵ ਸਿੰਘ ਅਮਰੂ ਕੋਟੜਾ, ਕਾਲਾ ਭੁੱਲਰ, ਗੁਰਸੰਤ ਸਿੰਘ ਭੁਟਾਲ , ਗੁਰਦਰਸ਼ਨ ਸਿੰਘ ਗਾਹੂ ਪੱਤੀ, ਅਮਰਜੀਤ ਆਦਿ ਮੌਜੂਦ ਸਨ |