ਬਠਿੰਡਾ, 24 ਨਵੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਪੂਰੇ ਭਾਰਤ 'ਚ ਹਰ ਸਾਲ ਲੱਖਾਂ ਦੀ ਤਦਾਦ 'ਚ ਸੜਕ ਹਾਦਸੇ ਹੁੰਦੇ ਹਨ, ਜਿਨ੍ਹਾਂ 'ਚ ਲੱਖਾਂ ਲੋਕ ਮੌਤ ਦੇ ਮੂੰਹ ਚਲੇ ਜਾਂਦੇ ਹਨ ਅਤੇ ਲੱਖਾਂ ਲੋਕ ਜ਼ਖ਼ਮੀ ਵੀ ਹੁੰਦੇ ਹਨ | ਭਾਰਤ ਦੀਆ ਸੜਕਾਂ 'ਤੇ ਟ੍ਰੈਫ਼ਿਕ ਘੱਟ ਹੋਣ ਦੀ ਬਜਾਏ ਲਗਾਤਾਰ ਵੱਧਦੀ ਹੀ ਜਾ ਰਹੀ ਹੈ | ਸੜਕ ਹਾਦਸੇ ਦਾ ਸਭ ਤੋਂ ਵੱਡਾ ਕਾਰਨ ਲੋਕਾਂ ਵਲੋਂ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਨਾ ਕਰਨਾ ਹੈ | ਵਾਹਨ ਚਲਾਉਂਦੇ ਸਮੇਂ ਮੋਬਾਇਲ ਫ਼ੋਨ ਦੀ ਵਰਤੋਂ ਕਰਨਾ, ਰੈੱਡ ਲਾਈਟ ਜੰਪ ਕਰਨਾ, ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮਟ ਨਾ ਪਾਉਣਾ, ਲਾਪਰਵਾਹੀ ਨਾਲ ਡਰਾਈਵਿੰਗ ਕਰਨਾ ਅਤੇ ਸੜਕਾਂ/ਹਾਈਵੇ 'ਤੇ ਘੁੰਮ ਰਹੇ ਅਵਾਰਾ ਪਸ਼ੂਆਂ ਦੇ ਕਾਰਨ ਵੀ ਲੋਕਾਂ ਦੀ ਮੌਤ ਦਾ ਕਾਰਨ ਬਣਦੇ ਹਨ | ਇਸ ਦੇ ਨਾਲ ਹੀ ਰਾਜ ਮਾਰਗਾਂ 'ਤੇ ਬਣੇ ਨਾਜਾਇਜ਼ ਕੱਟ ਵੀ ਸੜਕ ਹਾਦਸੇ ਦਾ ਕਾਰਨ ਬਣ ਰਹੇ ਹਨ | ਇਸ ਮੌਕੇ ਆਰ.ਟੀ.ਆਈ. ਕਾਰਕੁਨ ਸੰਜੀਵ ਗੋਇਲ ਨੇ ਦੱਸਿਆ ਕਿ ਉਸ ਨੇ ਸੂਚਨਾ ਦਾ ਅਧਿਕਾਰ ਕਾਨੂੰਨ 2005 ਦੇ ਅਧੀਨ ਇਕ ਆਨਲਾਈਨ ਆਰ.ਟੀ.ਆਈ. ਪਾ ਕੇ ਸਾਲ 2012 ਤੋਂ ਰਾਸ਼ਟਰੀ ਰਾਜ ਮਾਰਗ 'ਤੇ ਹੋਏ ਸੜਕ ਹਾਦਸਿਆਂ ਦੀ ਗਿਣਤੀ, ਜ਼ਖ਼ਮੀ ਤੋਂ ਇਲਾਵਾ ਲੋਕਾਂ ਦੀ ਮੌਤ ਸੰਬੰਧੀ ਵੀ ਜਾਣਕਾਰੀ ਮੰਗੀ ਗਈ ਸੀ, ਜਿਸ ਦੇ ਜਵਾਬ 'ਚ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰਾਲਿਆਂ, ਨਵੀ ਦਿੱਲੀ ਵਲੋਂ ਉਸ ਨੂੰ ਪੱਤਰ ਭੇਜਦੇ ਹੋਏ ਜਾਣਕਾਰੀ ਮੁਹੱਇਆ ਕਰਵਾਈ ਗਈ ਹੈ | ਜਿਸ ਦੀ ਅੰਕੜੇ ਨਿਮਨ ਲਿਖਤ ਹਨ |