21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਬੇਅੰਤ ਸਿੰਘ ਸਰਕਾਰ ਵੇਲੇ ਵੀ 'ਪਵਿੱਤਰ ਸ਼ਹਿਰ' ਕਰਾਰ ਦਿੱਤਾ ਗਿਆ ਹੈ ਤਲਵੰਡੀ ਸਾਬੋ ਨੂੰ <br/>

ਅਜੀਤ ਡੈਸਕ 25-11-2025
ਤਲਵੰਡੀ ਸਾਬੋ (ਬਠਿੰਡਾ), 24 ਨਵੰਬਰ (ਰਣਜੀਤ ਸਿੰਘ ਰਾਜੂ)-ਸ਼ਹੀਦੀ ਸ਼ਤਾਬਦੀ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਨਾਲ ਸ੍ਰੀ ਅੰਮਿ੍ਤਸਰ ਅਤੇ ਤਲਵੰਡੀ ਸਾਬੋ ਨੂੰ 'ਪਵਿੱਤਰ ਸ਼ਹਿਰ' ਐਲਾਨਣ ਦਾ ਪੇਸ਼ ਮਤਾ ਸਰਬਸੰਮਤੀ ਨਾਲ ਪਾਸ ਹੋ ਜਾਣ ਤੋਂ ਬਾਅਦ ਨਗਰ ਦੇ ਲੋਕਾਂ ਅੱਗੇ ਇਹ ਸਵਾਲ ਖੜ੍ਹਾ ਹੋ ਗਿਆ ਹੈ ਕਿ ਪਹਿਲਾਂ ਹੀ ਪਵਿੱਤਰ ਕਰਾਰ ਦਿੱਤੇ ਜਾ ਚੁੱਕੇ ਇਸ ਸ਼ਹਿਰ ਨੂੰ ਹੁਣ ਮੁੜ 'ਪਵਿੱਤਰ' ਐਲਾਨ ਕੇ ਕੀ ਸੱਚਮੁੱਚ ਨਗਰ ਨੂੰ ਪਵਿੱਤਰ ਬਣਾਉਣ ਦੇ ਯਤਨ ਸੁਹਿਰਦਤਾ ਨਾਲ ਹੋਣਗੇ? ਦੱਸਣਾ ਬਣਦਾ ਹੈ ਕਿ 1992 'ਚ ਸੂਬੇ ਦੀ ਸੱਤਾ 'ਤੇ ਕਾਬਜ਼ ਬੇਅੰਤ ਸਿੰਘ (ਮਰਹੂਮ) ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੇਲੇ ਵੀ ਤਖਤ ਸ੍ਰੀ ਦਮਦਮਾ ਸਾਹਿਬ ਵਾਲੇ ਨਗਰ ਤਲਵੰਡੀ ਸਾਬੋ ਦੀ ਇਤਿਹਾਸਿਕ ਮਹੱਤਤਾ ਨੂੰ ਦੇਖਦਿਆਂ ਇਸ ਨੰੂ 'ਪਵਿੱਤਰ ਸ਼ਹਿਰ' ਕਰਾਰ ਦਿੰਦਿਆਂ ਨਗਰ ਦੇ ਪੰਜ ਕਿੱਲੋਮੀਟਰ ਤੱਕ ਦੇ ਖੇਤਰ 'ਚ ਸ਼ਰਾਬ, ਮੀਟ ਅਤੇ ਤੰਬਾਕੂ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ | ਸਮੇਂ ਦੀਆਂ ਸਰਕਾਰਾਂ ਨੇ ਭਾਵੇਂ ਸ਼ਰਾਬ ਦੀ ਵਿਕਰੀ ਲਈ ਨਿਰਧਾਰਿਤ ਠੇਕਿਆਂ ਨੂੰ ਤਾਂ ਨਗਰ ਦੀ ਹਦੂਦ ਤੋਂ ਬਾਹਰ ਕੱਢ ਦਿੱਤਾ ਪਰ ਮੀਟ ਅਤੇ ਤੰਬਾਕੂ ਅੱਜ ਵੀ ਨਗਰ 'ਚ ਧੜੱਲੇ ਨਾਲ ਵਿਕਦਾ ਹੈ | ਇੱਥੇ ਇਹ ਵੀ ਜ਼ਿਕਰ ਹੈ ਕਿ ਨਗਰ ਦੇ ਲੋਕਾਂ ਵਲੋਂ ਨਗਰ ਨੂੰ ਦਿੱਤੇ ਗਏ 'ਪਵਿੱਤਰ ਸ਼ਹਿਰ' ਦੇ ਦਰਜੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਕਈ ਵਾਰ ਆਵਾਜ਼ ਉਠਾਉਂਦਿਆਂ ਨਗਰ 'ਚੋਂ ਆਂਡੇ, ਮੀਟ ਅਤੇ ਤੰਬਾਕੂ ਦੀ ਵਿਕਰੀ ਬੰਦ ਕਰਵਾਉਣ ਦੀ ਸਰਕਾਰੇ ਦਰਬਾਰੇ ਗੁਹਾਰ ਲਗਾਈ ਗਈ ਪਰ ਕਿਸੇ ਸਰਕਾਰ ਨੇ ਇਸ ਮਸਲੇ ਵੱਲ ਧਿਆਨ ਨਹੀ ਦਿੱਤਾ | ਹੁਣ ਫਿਰ ਲੋਕਾਂ ਨੂੰ ਜਿੱਥੇ ਆਸ ਬੱਝੀ ਹੈ ਉਥੇ ਖ਼ਦਸ਼ਾ ਵੀ ਹੈ ਕਿ ਪਹਿਲਾਂ ਵਾਲੇ ਐਲਾਨ ਵਾਂਗ ਨਗਰ ਨੂੰ ਮਿਲਿਆ 'ਪਵਿੱਤਰ' ਦਾ ਦਰਜਾ ਕਿਤੇ ਰਸਮੀ ਹੀ ਨਾ ਹੋ ਨਿੱਬੜੇ |

ਪਿਛਲੀ ਖ਼ਬਰ ਮਸਤੂਆਣਾ ਸਾਹਿਬ ਵਿਖੇ ਮਾਲਵੇ ਦੇ ਪਿੰਡਾਂ ਦੇ 35000 ਲੋਕਾਂ ਵਲੋਂ ਕੀਤੇ ਸਹਿਜ ਪਾਠਾਂ ਦੇ ਭੋਗ ਪਾਏ <br/> ਅਗਲੀ ਖ਼ਬਰ ਪ੍ਰੈਗਮਾ ਮੈਡੀਕਲ ਇੰਸਟੀਚਿਊਟ 'ਚ ਪੰਜਾਬ ਦੀ ਪਹਿਲੀ ਡੁਰੈਨਿਅਮ ਗੋਲਡ ਮੀ ਗੋਡੇ ਬਦਲਣ ਦੀ ਸਰਜਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।