09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਭਾਰਤ ਨਾਲ ਰਿਸ਼ਤੇ ਮਜ਼ਬੂਤ ਕਰਨ ਤੋਂ ਸਾਨੂੰ ਕੋਈ ਨਹੀਂ ਰੋਕ ਸਕਦਾ-ਮੁੱਤਾਕੀ <br/>

ਅਜੀਤ ਡੈਸਕ 06-12-2025
ਅੰਮਿ੍ਤਸਰ, 5 ਦਸੰਬਰ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਅਮੀਰ ਖਾਨ ਮੁੱਤਾਕੀ ਨੇ ਕਿਹਾ ਕਿ ਕਾਬੁਲ ਨੂੰ ਕਿਸੇ ਵੀ ਦੇਸ਼ ਨਾਲ ਸੰਬੰਧ ਸਥਾਪਿਤ ਕਰਨ ਦਾ ਪੂਰਾ ਅਧਿਕਾਰ ਹੈ ਅਤੇ ਭਾਰਤ ਨਾਲ ਰਿਸ਼ਤੇ ਮਜ਼ਬੂਤ ਕਰਨ ਤੋਂ ਤਾਲਿਬਾਨ ਨੂੰ ਕੋਈ ਨਹੀਂ ਰੋਕ ਸਕਦਾ | ਮੁੱਤਾਕੀ ਨੇ ਅਫ਼ਗਾਨਿਸਤਾਨ ਦੀ ਵਿਦੇਸ਼ ਨੀਤੀ ਨੂੰ ਪੂਰੀ ਤਰ੍ਹਾਂ ਸੁਤੰਤਰ ਦੱਸਿਆ ਅਤੇ ਕਿਹਾ ਕਿ ਇਹ ਰਾਸ਼ਟਰੀ ਹਿੱਤਾਂ ਦੇ ਆਧਾਰ 'ਤੇ ਦੇਸ਼ਾਂ ਨਾਲ ਸੰਬੰਧ ਬਣਾਉਂਦਾ ਹੈ | ਇਸ ਦੇ ਨਾਲ ਹੀ ਉਨ੍ਹਾਂ ਨੇ ਪਾਕਿਸਤਾਨ ਦਾ ਨਾਂਅ ਲੈ ਕੇ ਟਿੱਪਣੀ ਕੀਤੀ ਕਿ ਪਾਕਿ ਦਾ ਭਾਰਤ 'ਚ ਦੂਤਘਰ ਹੈ ਤਾਂ ਫਿਰ ਅਫ਼ਗਾਨਿਸਤਾਨ ਨੂੰ ਇਸ ਅਧਿਕਾਰ ਤੋਂ ਕਿਉਂ ਵਾਂਝਾ ਰੱਖਿਆ ਜਾਵੇ | ਮੁੱਤਾਕੀ ਨੇ ਪਾਕਿ ਵਲੋਂ ਹਿੰਸਾ ਭੜਕਾਉਣ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਪਹਿਲਾਂ ਪਾਕਿਸਤਾਨ ਨੇ ਸਾਨੂੰ ਟੀ. ਟੀ. ਪੀ. (ਤਹਿਰੀਕ-ਏ-ਤਾਲਿਬਾਨ ਪਾਕਿਸਤਾਨ) ਲਈ ਦੋਸ਼ੀ ਠਹਿਰਾਇਆ, ਫਿਰ ਬੀ. ਐੱਲ. ਏ. (ਬਲੋਚ ਲਿਬਰੇਸ਼ਨ ਆਰਮੀ) ਲਈ ਅਤੇ ਹੁਣ ਉਹ ਇਨ੍ਹਾਂ ਹੀ ਸਮੂਹਾਂ ਦਾ ਨਾਂ ਲੈ ਕੇ ਭਾਰਤ ਨੂੰ ਦੋਸ਼ੀ ਠਹਿਰਾ ਰਿਹਾ ਹੈ |

ਪਿਛਲੀ ਖ਼ਬਰ ਹੁਣ ਨਹੀਂ ਹੋਣ ਦਿੱਤੀਆਂ ਜਾਣਗੀਆਂ ਇਮਰਾਨ ਖ਼ਾਨ ਦੀਆਂ ਪਰਿਵਾਰਕ ਬੈਠਕਾਂ-ਸੈਨੇਟਰ ਵਾਵਡਾ ਅਗਲੀ ਖ਼ਬਰ ਸਰਬਜੀਤ ਕੌਰ ਵਲੋਂ ਵੀਜ਼ਾ ਉਲੰਘਣਾ ਤੇ ਓਵਰ ਸਟੇਅ ਨੂੰ ਲੈ ਕੇ ਲਾਹੌਰ ਹਾਈ ਕੋਰਟ 'ਚ ਮੁੜ ਪਟੀਸ਼ਨ ਦਾਇਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।