13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਏਜੰਟਾਂ ਦੇ ਸਤਾਏ ਨੌਜਵਾਨ ਵਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ <br/>

ਅਜੀਤ ਡੈਸਕ 24-12-2025

ਵਿਦੇਸ਼ ਭੇਜਣ ਦੇ ਨਾਂਅ 'ਤੇ ਏਜੰਟਾਂ ਨੂੰ ਦਿੱਤੇ ਪੈਸੇ ਨਾ ਮਿਲਣ 'ਤੇ ਨੌਜਵਾਨ ਰਹਿੰਦਾ ਸੀ ਪ੍ਰੇਸ਼ਾਨ
ਮੱਲਾਂਵਾਲਾ (ਫ਼ਿਰੋਜ਼ਪੁਰ), 23 ਦਸੰਬਰ (ਬਲਬੀਰ ਸਿੰਘ ਜੋਸਨ/ਗੁਰਦੇਵ ਸਿੰਘ)-ਪੁਲਿਸ ਥਾਣਾ ਮੱਲਾਂਵਾਲਾ ਅਧੀਨ ਪੈਂਦੇ ਪਿੰਡ ਆਸਿਫ਼ ਵਾਲਾ ਵਿਚ ਨੌਜਵਾਨਾਂ ਨੂੰ ਵਿਦੇਸ਼ ਭੇਜਣ ਵਾਲੇ ਟਰੈਵਲ ਏਜੰਟਾਂ ਦੇ ਹੱਥੋਂ ਸਤਾਏ ਇਕ ਨੌਜਵਾਨ ਨੇ ਗੋਲੀ ਮਾਰ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ | ਮਿ੍ਤਕ ਨੌਜਵਾਨ ਦੀ ਪਛਾਣ ਰਾਜਨਪ੍ਰੀਤ ਸਿੰਘ (29) ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਆਸਿਫ਼ ਵਾਲਾ ਵਜੋਂ ਹੋਈ ਹੈ | ਮਿ੍ਤਕ ਦੇ ਪਿਤਾ ਸਰਬਜੀਤ ਸਿੰਘ ਨੇ ਪੁਲਿਸ ਥਾਣਾ ਮੱਲਾਂਵਾਲਾ ਨੂੰ ਦਰਜ ਕਰਾਏ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਬੇਟਾ ਰਾਜਨਪ੍ਰੀਤ ਸਿੰਘ ਫ਼ਿਰੋਜ਼ਪੁਰ ਸ਼ਹਿਰ ਵਿਚ ਇਕ ਆਈ ਲੈਂਟਸ ਸੈਂਟਰ ਚਲਾ ਰਿਹਾ ਸੀ | ਇਸ ਦੌਰਾਨ ਉਸ ਦੀ ਜਾਣ ਪਛਾਣ ਮਨੀ ਰੰਧਾਵਾ ਵਾਸੀ ਬਠਿੰਡਾ, ਸੁਨੀਲ ਵਾਸੀ ਮਲੋਟ ਅਤੇ ਰਾਜਬੀਰ ਸ਼ਰਮਾ ਉਰਫ਼ ਪਤਰਸ ਵਾਸੀ ਸਮਾਣਾ ਨਾਲ ਹੋਈ, ਜੋ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦੇ ਸਨ | ਰਾਜਨਪ੍ਰੀਤ ਸਿੰਘ ਵਲੋਂ ਨੌਜਵਾਨਾਂ ਨੂੰ ਵਿਦੇਸ਼ ਦੀ ਧਰਤੀ ਤੇ ਭੇਜਣ ਬਦਲੇ ਉਕਤ ਏਜੰਟਾਂ ਨੂੰ ਮੋਟੀ ਰਕਮ ਦਿੱਤੀ ਗਈ ਸੀ ਪਰ ਨਾ ਤਾਂ ਏਜੰਟਾਂ ਨੇ ਨੌਜਵਾਨਾਂ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਨੂੰ ਵਾਪਸ ਕੀਤੇ | ਇਸ ਤੋਂ ਇਲਾਵਾ ਜੋਬਨਪ੍ਰੀਤ ਸਿੰਘ ਵਾਸੀ ਯਾਰੇ ਸਾਹ ਵਾਲਾ ਵਲੋਂ ਵੀ ਉਸ ਨੰੂ ਲਗਾਤਾਰ ਤੰਗ ਕੀਤਾ ਜਾਂਦਾ ਰਿਹਾ ਸੀ | ਇਨ੍ਹਾਂ ਸਭ ਕਾਰਨਾਂ ਕਰਕੇ ਰਾਜਨਪ੍ਰੀਤ ਸਿੰਘ ਮਾਨਸਿਕ ਤੌਰ 'ਤੇ ਬਹੁਤ ਪ੍ਰੇਸ਼ਾਨ ਰਹਿਣ ਲੱਗ ਪਿਆ ਅਤੇ ਬੀਤੀ ਸ਼ਾਮ ਨੂੰ ਰਾਜਨਪ੍ਰੀਤ ਸਿੰਘ ਨੇ ਆਪਣੇ ਘਰ ਕਮਰੇ ਵਿਚ ਮੋਬਾਈਲ 'ਤੇ ਵੀਡੀਓ ਬਣਾਉਣ ਤੋਂ ਬਾਅਦ ਆਪਣੇ ਦਾਦਾ ਬਖ਼ਸ਼ੀਸ਼ ਸਿੰਘ ਦੇ 32 ਬੋਰ ਰਿਵਾਲਵਰ ਨਾਲ ਆਪਣੇ ਸਿਰ 'ਚ ਗੋਲੀ ਮਾਰ ਲਈ | ਘਟਨਾ ਦਾ ਪਤਾ ਲੱਗਣ 'ਤੇ ਪਰਿਵਾਰਕ ਮੈਂਬਰ ਉਸ ਨੰੂ ਤੁਰੰਤ ਆਰਿਫ਼ ਕੇ ਦੇ ਇਕ ਨਿੱਜੀ ਹਸਪਤਾਲ ਵਿਖੇ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੰੂ ਮਿ੍ਤਕ ਕਰਾਰ ਦੇ ਦਿੱਤਾ | ਮਿ੍ਤਕ ਦੇ ਪਿਤਾ ਦੇ ਬਿਆਨ ਦੇ ਆਧਾਰ 'ਤੇ ਪੁਲਿਸ ਥਾਣਾ ਮੱਲਾਂਵਾਲਾ ਨੇ ਮਨੀ ਰੰਧਾਵਾ, ਸੁਨੀਲ, ਰਾਜਬੀਰ ਉਰਫ਼ ਪਤਰਸ, ਰਾਜਬੀਰ ਉਰਫ਼ ਪਤਰਸ ਦੀ ਪਤਨੀ ਅਤੇ ਜੋਬਨਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |

ਪਿਛਲੀ ਖ਼ਬਰ ਰਾਜਪੁਰਾ ਦੇ ਸਕੂਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ ਅਗਲੀ ਖ਼ਬਰ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।