13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸੰਤ ਭੂਰੀ ਵਾਲਿਆਂ ਵਲੋਂ ਗੁਰਦੁਆਰਾ ਬਾਲ ਲੀਲ੍ਹਾ ਸਾਹਿਬ ਵਿਖੇ ਨਵੀਂ ਆਧੁਨਿਕ ਸਰਾਂ 'ਗੁਰੂ ਨਾਨਕ ਦੇਵ ਜੀ ਯਾਤਰੀ ਨਿਵਾਸ' ਸੰਗਤ ਅਰਪਣ <br/>

ਅਜੀਤ ਡੈਸਕ 24-12-2025

ਅੰਮਿ੍ਤਸਰ, 23 ਦਸੰਬਰ (ਜਸਵੰਤ ਸਿੰਘ ਜੱਸ)-ਸੰਤ ਕਸ਼ਮੀਰ ਸਿੰਘ ਭੂਰੀ ਵਾਲਿਆਂ ਵਲੋਂ ਪਟਨਾ ਸਾਹਿਬ ਵਿਖੇ ਦੇਸ਼ ਵਿਦੇਸ਼ ਤੋਂ ਦਰਸ਼ਨ ਕਰਨ ਪੁੱਜਦੀਆਂ ਸੰਗਤਾਂ ਦੀ ਆਰਜ਼ੀ ਰਿਹਾਇਸ਼ ਲਈ ਗੁਰਦੁਆਰਾ ਬਾਲ ਲੀਲਾ ਸਾਹਿਬ ਮੈਣੀ ਸੰਗਤ ਵਿਖੇ ਉਸਾਰੀ ਗਈ ਇਕ ਹੋਰ ਅਤਿ ਆਧੁਨਿਕ ਸਹੂਲਤਾਂ ਵਾਲੀ ਸਰਾਂ, 'ਗੁਰੂ ਨਾਨਕ ਦੇਵ ਜੀ ਯਾਤਰੀ ਨਿਵਾਸ' ਅੱਜ ਜੈਕਾਰਿਆਂ ਦੀ ਗੂੰਜ ਵਿਚ ਸੰਗਤ ਅਰਪਣ ਕੀਤੀ ਗਈ | ਸਰਾਂ ਦਾ ਰਸਮੀਂ ਉਦਘਾਟਨ ਸੰਤ ਭੂਰੀ ਵਾਲਿਆਂ ਵਲੋਂ ਨਾਮ ਸਿਮਰਨ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪ੍ਰੰਤ ਸੰਪਰਦਾਇ ਦੇ ਬਾਬਾ ਸੁਖਵਿੰਦਰ ਸਿੰਘ, ਬਾਬਾ ਗੁਰਵਿੰਦਰ ਸਿੰਘ ਤੇ ਸਮੁੱਚੇ ਸੇਵਾਦਾਰਾਂ ਦੀ ਟੀਮ ਨਾਲ ਕੀਤਾ ਗਿਆ | ਸੰਤ ਕਸ਼ਮੀਰ ਸਿੰਘ ਨੇ ਸਰਾਂ ਉਸਾਰੀ ਵਿਚ ਸ਼ਰਧਾ ਸਹਿਤ ਸਹਿਯੋਗ ਕਰਨ ਵਾਲਿਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਸਿੰਘਾਪੁਰ ਨਿਵਾਸੀ ਅਮਰਜੀਤ ਸਿੰਘ ਅਤੇ ਉਨ੍ਹਾਂ ਦੇ ਸਹਿਯੋਗੀ ਦਵਿੰਦਰ ਸਿੰਘ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ | ਇਸ ਮੌਕੇ ਬਾਬਾ ਸੁਖਵਿੰਦਰ ਸਿੰਘ, ਬਾਬਾ ਗੁਰਵਿੰਦਰ ਸਿੰਘ, ਬਾਬਾ ਗੁਰਨਾਮ ਸਿੰਘ, ਬਾਬਾ ਕਰਨ ਸਿੰਘ, ਬਾਬਾ ਨਾਜਰ ਸਿੰਘ, ਬਾਬਾ ਗੁਰਵੰਤ ਸਿੰਘ, ਬਾਬਾ ਮਿੰਟਾ ਸਿੰਘ, ਬਾਬਾ ਹਰੀ ਸਿੰਘ, ਬਾਬਾ ਰਤਨ ਸਿੰਘ, ਬਾਬਾ ਜੁਗਰਾਜ ਸਿੰਘ, ਬਾਬਾ ਬਲਵੰਤ ਸਿੰਘ, ਬਾਬਾ ਗੁਰਭੇਜ ਸਿੰਘ, ਬਾਬਾ ਸੇਵਾ ਸਿੰਘ, ਬਾਬਾ ਯਾਦਵਿੰਦਰ ਸਿੰਘ, ਬਾਬਾ ਲੱਕੀ ਸਿੰਘ, ਬਾਬਾ ਪ੍ਰਦੀਪ ਸਿੰਘ, ਬਾਬਾ ਕੁੰਵਰ ਪ੍ਰਤਾਪ ਸਿੰਘ, ਬਾਬਾ ਰਾਜਨ ਸਿੰਘ, ਬਾਬਾ ਸਤਨਾਮ ਸਿੰਘ, ਬਾਬਾ ਜੋਧਬੀਰ ਸਿੰਘ, ਬਾਬਾ ਕਰਨਵੀਰ ਸਿੰਘ, ਬਾਬਾ ਅਮਰ ਸਿੰਘ, ਬਾਬਾ ਸੁਖਬੀਰ ਸਿੰਘ ਸੁਲਤਾਨਵਿੰਡ, ਬਾਬਾ ਲਸ਼ਕਰ ਸਿੰਘ, ਬਾਬਾ ਬਖਸ਼ੀਸ਼ ਸਿੰਘ, ਬਾਬਾ ਬੂਟਾ ਸਿੰਘ, ਬਾਬਾ ਰਾਣਾ ਜੀ, ਗੁਰਬੀਰ ਸਿੰਘ, ਚੱਬਾ ਸਿੰਘ, ਰਾਮ ਸਿੰਘ ਭਿੰਡਰ, ਸੁੱਖ ਗਵਾਲੀਅਰ ਸਮੇਤ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ |

ਪਿਛਲੀ ਖ਼ਬਰ ਬੀ.ਐੱਡ. ਦੇ ਆਧਾਰ 'ਤੇ ਭਰਤੀ ਹੋਏ ਸੂਬੇ ਦੇ ਹਜ਼ਾਰਾਂ ਅਧਿਆਪਕਾਂ 'ਤੇ ਹੁਣ 'ਬਿ੍ਜ ਕੋਰਸ' ਕਰਨ ਦੀ ਸ਼ਰਤ ਥੋਪੀ <br/> ਅਗਲੀ ਖ਼ਬਰ 'ਅਜੀਤ' ਦੀ ਟੀਮ ਨੇ ਅਗਲੇ ਪੜਾਅ ਦੌਰਾਨ ਅੰਮਿ੍ਤਸਰ ਜ਼ਿਲੇ੍ਹ ਦੇ ਪਿੰਡ ਕਮੀਰਪੁਰ ਵਿਖੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਯ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।