14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਪੰਜਾਬ 'ਚ ਸੰਘਣੀ ਧੁੰਦ ਤੇ ਸੀਤ ਲਹਿਰ ਅਗਲੇ ਦਿਨਾਂ 'ਚ ਵੀ ਰਹੇਗੀ ਜਾਰੀ <br/>

ਅਜੀਤ ਡੈਸਕ 28-12-2025
ਚੰਡੀਗੜ੍ਹ, 27 ਦਸੰਬਰ (ਸੁਖਵਿੰਦਰ ਸਿੰਘ ਸ਼ਾਨ)-ਮੌਸਮ ਵਿਭਾਗ ਵਲੋਂ ਪੰਜਾਬ 'ਚ ਅਗਲੇ ਤਿੰਨ ਦਿਨਾਂ ਲਈ ਓਾਰੇਂਜ ਚਿਤਾਵਨੀ ਜਾਰੀ ਕਰਦਿਆਂ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ ਪਰ ਚਾਰ ਦਿਨਾਂ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ | ਸੂਬੇ ਵਿਚ ਇਸ ਸਮੇਂ ਦੋਹਰੀ ਠੰਢ ਦਾ ਕਹਿਰ ਦਾ ਜਾਰੀ ਹੈ | ਜਿੱਥੇ ਇਕ ਪਾਸੇ ਸ਼ੀਤ ਲਹਿਰ ਲੋਕਾਂ ਨੂੰ ਪੇ੍ਰਸ਼ਾਨ ਕਰ ਰਹੀ ਹੈ, ਉਥੇ ਹੀ ਸੰਘਣੀ ਧੁੰਦ ਆਵਾਜਾਈ 'ਚ ਰੁਕਾਵਟਾਂ ਖੜ੍ਹੀਆਂ ਕਰ ਰਹੀ ਹੈ | ਵਿਭਾਗ ਦਾ ਦੱਸਣਾ ਹੈ ਕਿ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਦੇ ਉੱਚਾਈ ਵਾਲੇ ਖੇਤਰਾਂ 'ਚ ਤਾਜ਼ਾ ਬਰਫ਼ਬਾਰੀ ਦਰਜ ਕੀਤੀ ਗਈ ਹੈ, ਜਿਸ ਨਾਲ ਪੰਜਾਬ 'ਚ ਠੰਢ ਹੋਰ ਤਿੱਖੀ ਹੋ ਗਈ ਹੈ | ਬੀਤੇ 24 ਘੰਟਿਆਂ ਦੌਰਾਨ ਸੂਬੇ 'ਚ ਤਾਪਮਾਨ ਕੱਲ੍ਹ ਨਾਲੋਂ ਇਕ ਡਿਗਰੀ ਘੱਟ ਰਿਹਾ ਹੈ | ਸੂਬੇ 'ਚ 22.4 ਡਿਗਰੀ ਸੈਲਸੀਅਸ ਨਾਲ ਬਠਿੰਡਾ ਸਭ ਤੋਂ ਵੱਧ ਗਰਮ ਰਿਹਾ, ਜਦੋਂ ਕਿ ਸਭ ਤੋਂ ਘੱਟ ਤਾਪਮਾਨ 4.4 ਡਿਗਰੀ ਸੈਲਸੀਅਸ ਨਾਲ ਬੱਲੋਵਾਲ ਸੌਂਖੜੀ (ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਠੰਢਾ ਰਿਹਾ | ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਪਹਾੜੀ ਰਾਜਾਂ ਵਿਚ ਸਖ਼ਤ ਧੁੰਦ ਅਤੇ 28 ਤੋਂ 30 ਦਸੰਬਰ ਤੱਕ ਉੱਚੀਆਂ ਥਾਵਾਂ 'ਤੇ ਦੁਬਾਰਾ ਬਰਫ਼ਬਾਰੀ ਹੋਣ ਦੀ ਉਮੀਦ ਪ੍ਰਗਟ ਕੀਤੀ ਹੈ | ਮੌਸਮ ਵਿਭਾਗ ਨੇ ਲੋਕਾਂ ਨੂੰ ਚੌਕਸ ਰਹਿਣ, ਬੇਲੋੜੀ ਯਾਤਰਾ ਤੋਂ ਬਚਣ ਅਤੇ ਗੱਡੀ ਚਲਾਉਂਦੇ ਸਮੇਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ | ਸਾਹ ਦੀ ਬਿਮਾਰੀ, ਦਿਲ ਦੇ ਰੋਗਾਂ ਤੋਂ ਪੀੜਤਾਂ ਨੂੰ ਡਾਕਟਰੀ ਸਲਾਹ ਮੰਨਣ ਲਈ ਕਿਹਾ ਗਿਆ ਹੈ |

ਪਿਛਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਸਵੇਂ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ ਸਜਾਏ ਗਏ ਜਲੌਅ ਦਾ ਅਲੌਕਿਕ ਦਿ੍ਸ਼.... ਅਗਲੀ ਖ਼ਬਰ ਘਰੇਲੂ ਕਲੇਸ਼ ਕਾਰਨ ਸਹੁਰੇ ਵਲੋਂ ਨੂੰ ਹ ਦੀ ਹੱਤਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।