25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਮੌਕੇ ਮਿਲਣ ਤਾਂ ਪੁਰਸ਼ਾਂ ਤੋਂ ਬਿਹਤਰ ਪ੍ਰਦਰਸ਼ਨ ਕਰਦੀਆਂ ਹਨ ਔਰਤਾਂ-ਰਾਜਨਾਥ ਸਿੰਘ <br/>

ਅਜੀਤ ਡੈਸਕ 28-12-2025
ਵਲਸਾਡ (ਗੁਜਰਾਤ), 27 ਦਸੰਬਰ (ਪੀ. ਟੀ. ਆਈ.)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਅÏਰਤਾਂ ਨੇ ਸਾਬਤ ਕਰ ਦਿੱਤਾ ਹੈ ਕਿ ਜਦੋਂ ਵੀ ਉਨ੍ਹਾਂ ਨੂੰ ਬਰਾਬਰ ਦੇ ਮੌਕੇ ਮਿਲਦੇ ਹਨ, ਉਹ ਪੁਰਸ਼ਾਂ ਦੇ ਬਰਾਬਰ ਜਾਂ ਉਨ੍ਹਾਂ ਤੋਂ ਵੀ ਵਧੀਆ ਪ੍ਰਦਰਸ਼ਨ ਕਰਦੀਆਂ ਹਨ | ਗੁਜਰਾਤ ਦੇ ਵਲਸਾਡ ਜ਼ਿਲ੍ਹੇ ਦੇ ਧਰਮਪੁਰ ਵਿਖੇ ਅÏਰਤਾਂ ਲਈ ਸ਼੍ਰੀਮਦ ਰਾਜਚੰਦਰ ਸਰਵਮੰਗਲ ਸੈਂਟਰ ਆਫ਼ ਐਕਸੀਲੈਂਸ ਦਾ ਉਦਘਾਟਨ ਕਰਨ ਤੋਂ ਬਾਅਦ ਰਾਜਨਾਥ ਨੇ ਕਿਹਾ ਕਿ ਜੈਨ ਅਧਿਆਤਮਿਕ ਆਗੂ ਸ਼੍ਰੀਮਦ ਰਾਜਚੰਦਰਜੀ ਵਲੋਂ ਆਪਣੇ ਛੋਟੇ ਜਿਹੇ ਜੀਵਨ 'ਚ ਛੱਡੀ ਗਈ ਵਿਰਾਸਤ ਸਦੀਆਂ ਤੱਕ ਲੋਕਾਂ ਦਾ ਮਾਰਗਦਰਸ਼ਨ ਕਰਦੀ ਰਹੇਗੀ | 2022 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਰਚੁਅਲ ਤੌਰ 'ਤੇ ਕੇਂਦਰ ਦਾ ਨੀਂਹ ਪੱਥਰ ਰੱਖਿਆ ਸੀ, ਜੋ ਕਿ 11 ਏਕੜ 'ਚ ਫੈਲਿਆ ਹੋਇਆ ਹੈ ਤੇ ਅÏਰਤਾਂ ਨੂੰ ਹੁਨਰ ਵਿਕਾਸ ਤੇ ਜੀਵਨ-ਨਿਰਬਾਹ 'ਚ ਸੁਧਾਰ ਕਰਨ 'ਚ ਸਹਾਇਤਾ ਕਰਦਾ ਹੈ | ਅੱਜ ਉਦਘਾਟਨ ਮੌਕੇ ਬੋਲਦੇ ਹੋਏ ਰਾਜਨਾਥ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਇੱਥੇ ਕੰਮ ਕਰਨ ਵਾਲੀਆਂ ਅÏਰਤਾਂ ਨਾ ਸਿਰਫ਼ ਸਸ਼ਕਤ ਹੋਣਗੀਆਂ ਸਗੋਂ ਸਵੈ-ਨਿਰਭਰ ਵੀ ਹੋਣਗੀਆਂ ਤੇ ਉਨ੍ਹਾਂ ਨੂੰ ਆਪਣੇ ਤਰੀਕੇ ਨਾਲ ਅਧਿਆਤਮਿਕ ਚਿੰਤਨ 'ਚ ਸ਼ਾਮਲ ਹੋਣ ਦਾ ਮÏਕਾ ਤੇ ਸਮਾਂ ਮਿਲੇਗਾ |

ਪਿਛਲੀ ਖ਼ਬਰ ਉਨਾਓ ਜਬਰ ਜਨਾਹ ਮਾਮਲਾ-ਸੰਸਦ ਨੇੜੇ ਵਿਰੋਧ ਕਰ ਰਹੇ ਕਾਂਗਰਸੀ ਆਗੂ ਤੇ ਕਾਰਕੁੰਨ ਹਿਰਾਸਤ 'ਚ ਲਏ <br/> ਅਗਲੀ ਖ਼ਬਰ ਦਿੱਲੀ ਵਿਚ ਹਵਾ ਦੀ ਗੁਣਵੱਤਾ 'ਬਹੁਤ ਖਰਾਬ' ਹੋਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।