25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਉਨਾਓ ਜਬਰ ਜਨਾਹ ਮਾਮਲਾ-ਸੰਸਦ ਨੇੜੇ ਵਿਰੋਧ ਕਰ ਰਹੇ ਕਾਂਗਰਸੀ ਆਗੂ ਤੇ ਕਾਰਕੁੰਨ ਹਿਰਾਸਤ 'ਚ ਲਏ <br/>

ਅਜੀਤ ਡੈਸਕ 28-12-2025
ਨਵੀਂ ਦਿੱਲੀ, 27 ਦਸੰਬਰ (ਪੀ. ਟੀ. ਆਈ.) ਦਿੱਲੀ ਪੁਲਿਸ ਨੇ ਸਨਿਚਰਵਾਰ ਨੂੰ ਕਾਰਕੁੰਨ ਯੋਗਿਤਾ ਭਿਆਨਾ, ਕਾਂਗਰਸ ਆਗੂ ਮੁਮਤਾਜ਼ ਪਟੇਲ ਅਤੇ ਕਈ ਹੋਰ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲੈ ਲਿਆ, ਜੋ ਉਨਾਓ ਜਬਰ ਜਨਾਹ ਦੇ ਦੋਸ਼ੀ ਕੁਲਦੀਪ ਸਿੰਘ ਸੇਂਗਰ ਦੀ ਉਮਰ ਕੈਦ ਦੀ ਸਜ਼ਾ ਮੁਅੱਤਲ ਕੀਤੇ ਜਾਣ ਦਾ ਵਿਰੋਧ ਕਰਨ ਦੇ ਲਈ ਸੰਸਦ ਕੰਪਲੈਕਸ 'ਚ ਧਰਨਾ ਦੇ ਰਹੇ ਸਨ | ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿੰਆਂ ਦੱਸਿਆ ਕਿ ਪ੍ਰਦਰਸ਼ਨਕਾਰੀ ਸ਼ਾਮ ਦੇ 4 ਵਜੇ ਦੇ ਕਰੀਬ ਇਲਾਕੇ 'ਚ ਪਹੁੰਚੇ ਅਤੇ ਸੜਕ 'ਤੇ ਬੈਠ ਕੇ ਨਾਅਰੇ ਲਾਉਣ ਲੱਗੇ ਅਤੇ ਪਿਛਲੇ ਹਫਤੇ ਦਿੱਲੀ ਹਾਈ ਕੋਰਟ ਵਲੋਂ ਸੇਂਗਰ ਨੂੰ ਦਿੱਤੀ ਗਈ ਜਮਾਨਤ ਰੱਦ ਕਰਨ ਦੀ ਮੰਗ ਕਰਨ ਲੱਗੇ | ਪੁਲਿਸ ਨੇ ਲਾਊਡ ਸਪੀਕਰ 'ਤੇ ਐਲਾਨ ਕੀਤਾ ਕਿ ਸੰਸਦ ਦੇ ਨੇੜੇ ਦਾ ਇਲਾਕਾ ਵਿਰੋਧ ਪ੍ਰਦਰਸ਼ਨ ਦੇ ਲਈ ਤੈਅ ਜਗ੍ਹਾ ਨਹੀਂ ਹੈ ਅਤੇ ਪ੍ਰਦਰਸ਼ਨਕਾਰੀਆਂ ਨੂੰ ਉਥੋਂ ਚਲੇ ਜਾਣ ਦੇ ਲਈ ਕਿਹਾ | ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਪ੍ਰਦਰਸ਼ਨਕਾਰੀਆਂ ਨੇ ਉਥੋਂ ਚਲੇ ਜਾਣ ਲਈ ਕਿਹਾ ਤਾਂ ਉਨ੍ਹਾਂ ਨੇ ਨਾਂਹ ਕਰ ਦਿੱਤੀ | ਪੁਲਿਸ ਨੇ ਉਨ੍ਹਾਂ ਨੂੰ ਉਥੋਂ ਹਟਾ ਦਿੱਤਾ ਅਤੇ ਹਿਰਾਸਤ 'ਚ ਲੈ ਲਿਆ | ਉਨਾਓ ਜਬਰ ਜਨਾਹ ਪੀੜਤ ਦੀ ਮਾਂ, ਆਲ ਇੰਡੀਆ ਡੈਮੋਕ੍ਰੇਟਿਕ ਵੂਮੈਨ ਐਸੋਸੀਏਸ਼ਨ ਅਤੇ ਯੋਗਿਤਾ ਭਿਆਨਾ ਦੀਆਂ ਕਾਰਕੁਨਾਂ ਦੇ ਨਾਲ ਦਿੱਲੀ ਹਾਈ ਕੋਰਟ ਦੇ ਬਾਹਰ ਪ੍ਰਦਰਸ਼ਨ ਕਰਨ ਤੋਂ ਇੱਕ ਦਿਨ ਬਾਅਦ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ¢ ਪੀੜਤਾ ਦੀ ਮਾਂ ਨੇ ਕਿਹਾ ਸੀ ਕਿ ਉਹ ਹਾਈ ਕੋਰਟ ਦੇ ਹੁਕਮਾਂ ਵਿਰੁੱਧ ਸੁਪਰੀਮ ਕੋਰਟ ਵਿੱਚ ਅਪੀਲ ਕਰੇਗੀ ਅਤੇ ਉਸਨੂੰ ਸੁਪਰੀਮ ਕੋਰਟ ਵਿੱਚ ਵਿਸ਼ਵਾਸ ਹੈ¢

ਪਿਛਲੀ ਖ਼ਬਰ ਹਿਮਾਚਲ 'ਚ ਡਾਕਟਰਾਂ ਦੀ ਅਣਮਿੱਥੇ ਸਮੇਂ ਦੀ ਹੜਤਾਲ-ਸਿਹਤ ਸੇਵਾਵਾਂ ਪ੍ਰਭਾਵਿਤ <br/> ਅਗਲੀ ਖ਼ਬਰ ਮੌਕੇ ਮਿਲਣ ਤਾਂ ਪੁਰਸ਼ਾਂ ਤੋਂ ਬਿਹਤਰ ਪ੍ਰਦਰਸ਼ਨ ਕਰਦੀਆਂ ਹਨ ਔਰਤਾਂ-ਰਾਜਨਾਥ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।