09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਯਾਤਰੀ ਨਾਲ ਕੁੱਟਮਾਰ ਕਰਨ ਵਾਲਾ ਪਾਇਲਟ ਗਿ੍ਫ਼ਤਾਰ <br/>

ਅਜੀਤ ਡੈਸਕ 31-12-2025
ਨਵੀਂ ਦਿੱਲੀ, 30 ਦਸੰਬਰ (ਜਗਤਾਰ ਸਿੰਘ)-ਦਿੱਲੀ ਪੁਲਿਸ ਵਲੋਂ ਏਅਰ ਇੰਡੀਆ ਐਕਸਪ੍ਰੈੱਸ ਦੇ ਆਫ਼-ਡਿਊਟੀ ਪਾਇਲਟ ਕੈਪਟਨ ਵੀਰੇਂਦਰ ਸੇਜਵਾਲ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਯਾਤਰੀ ਨਾਲ ਕੁੱਟਮਾਰ ਕਰਨ ਦੇ ਦੋਸ਼ ਵਿਚ ਗਿ੍ਫ਼ਤਾਰ ਕੀਤਾ ਗਿਆ ਹੈ ¢ ਇਹ ਘਟਨਾ 19 ਦਸੰਬਰ ਨੂੰ ਟਰਮੀਨਲ 1 ਦੀ ਸੁਰੱਖਿਆ ਚੌਕੀ ਨੇੜੇ ਵਾਪਰੀ ਸੀ¢ ਦੱਸਣਯੋਗ ਹੈ ਕਿ ਇਸ ਮਾਮਲੇ 'ਚ ਪੀੜਤ ਯਾਤਰੀ ਅੰਕਿਤ ਦੀਵਾਨ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਗਾਇਆ ਕਿ ਉਹ ਆਪਣੀ ਪਤਨੀ, ਸੱਤ ਸਾਲ ਦੀ ਧੀ ਅਤੇ ਚਾਰ ਮਹੀਨੇ ਦੇ ਪੁੱਤਰ ਨਾਲ ਯਾਤਰਾ ਕਰ ਰਿਹਾ ਸੀ ¢ ਛੋਟੇ ਬੱਚੇ ਦੇ ਸਟੋਲਰ ਹੋਣ ਕਾਰਨ ਉਨ੍ਹਾਂ ਨੂੰ ਸਟਾਫ਼ ਅਤੇ ਪੀ.ਆਰ.ਐਮ. (ਦਿਵਿਆਂਗ ਵਿਅਕਤੀ) ਵਾਲੀ ਸੁਰੱਖਿਆ ਲੇਨ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ ¢ ਇਸ ਦੌਰਾਨ ਕੁਝ ਸਟਾਫ਼ ਮੈਂਬਰਾਂ ਦੇ ਕਤਾਰ ਤੋੜਨ 'ਤੇ ਇਤਰਾਜ਼ ਜਤਾਉਣ ਦੌਰਾਨ ਪਾਇਲਟ ਸੇਜਵਾਲ ਨਾਲ ਬਹਿਸ ਹੋ ਗਈ ¢ ਪੀੜਤ ਮੁਤਾਬਿਕ ਪਾਇਲਟ ਨੇ ਉਸ ਨਾਲ ਦੁਰਵਿਹਾਰ ਕੀਤਾ ਅਤੇ ਫਿਰ ਉਸ 'ਤੇ ਸਰੀਰਕ ਹਮਲਾ ਕੀਤਾ, ਜਿਸ ਨਾਲ ਉਸ ਦੀ ਨੱਕ ਦੀ ਹੱਡੀ ਨੂੰ ਨੁਕਸਾਨ ਪੁੱਜਿਆ ਅਤੇ ਉਸ ਦਾ ਚਿਹਰਾ ਖ਼ੂਨ ਨਾਲ ਲੱਥਪੱਥ ਹੋ ਗਿਆ¢ ਇਹ ਸਾਰੀ ਘਟਨਾ ਉਸ ਦੀ ਧੀ ਦੇ ਸਾਹਮਣੇ ਵਾਪਰੀ, ਜਿਸ ਨਾਲ ਉਹ ਮਾਨਸਿਕ ਤੌਰ 'ਤੇ ਸਦਮੇ ਵਿਚ ਹੈ ¢


ਪਿਛਲੀ ਖ਼ਬਰ ਰੱਖਿਆ ਮੰਤਰਾਲੇ ਵਲੋਂ ਬੈਟਲ ਕਾਰਬਾਈਨਾਂ, ਟਾਰਪੀਡੋਜ਼ ਲਈ 4,666 ਕਰੋੜ ਰੁਪਏ ਦੇ ਇਕਰਾਰਨਾਮੇ <br/> ਅਗਲੀ ਖ਼ਬਰ ਇੰਡੀਗੋ ਨੂੰ 458 ਕਰੋੜ ਰੁਪਏ ਦਾ ਜੀ.ਐਸ.ਟੀ. ਜੁਰਮਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।