09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਰੱਖਿਆ ਮੰਤਰਾਲੇ ਵਲੋਂ ਬੈਟਲ ਕਾਰਬਾਈਨਾਂ, ਟਾਰਪੀਡੋਜ਼ ਲਈ 4,666 ਕਰੋੜ ਰੁਪਏ ਦੇ ਇਕਰਾਰਨਾਮੇ <br/>

ਅਜੀਤ ਡੈਸਕ 31-12-2025
ਨਵੀਂ ਦਿੱਲੀ, 30 ਦਸੰਬਰ (ਪੀ.ਟੀ.ਆਈ.) ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ 4.25 ਲੱਖ ਤੋਂ ਵੱਧ ਕਲੋਜ਼ ਕੁਆਰਟਰ ਬੈਟਲ ਕਾਰਬਾਈਨਾਂ ਅਤੇ 48 ਭਾਰੀ ਟਾਰਪੀਡੋਜ਼ ਖਰੀਦਣ ਲਈ 4,666 ਕਰੋੜ ਰੁਪਏ ਦੇ ਇਕਰਾਰਨਾਮੇ 'ਤੇ ਹਸਤਾਖਰ ਕੀਤੇ¢ਮੰਤਰਾਲੇ ਨੇ ਕਿਹਾ ਕਿ ਭਾਰਤੀ ਫÏਜ ਅਤੇ ਭਾਰਤੀ ਜਲ ਸੈਨਾ ਲਈ 2,770 ਕਰੋੜ ਰੁਪਏ ਦੇ ਬੈਟਲ ਕਾਰਬਾਈਨਾਂ ਦੇ ਨਾਲ-ਨਾਲ ਸਹਾਇਕ ਉਪਕਰਣਾਂ ਦਾ ਇਕਰਾਰਨਾਮਾ ਭਾਰਤ ਫੋਰਜ ਲਿਮਟਿਡ ਅਤੇ ਪੀ.ਐਲ.ਆਰ. ਸਿਸਟਮਜ਼ ਪ੍ਰਾਈਵੇਟ ਲਿਮਟਿਡ ਨਾਲ ਹਸਤਾਖਰ ਕੀਤਾ ਗਿਆ ਸੀ¢
ਇਹ ਪ੍ਰਾਪਤੀ 'ਆਤਮਨਿਰਭਰ ਭਾਰਤ' ਦਿ੍ਸ਼ਟੀਕੋਣ ਦੇ ਤਹਿਤ ਭਾਰਤੀ ਸੈਨਿਕਾਂ ਨੂੰ ਵਿਸ਼ਵ ਪੱਧਰੀ ਮਾਰੂ ਸਮਰੱਥਾ ਨਾਲ ਲੈਸ ਕਰਨ, ਵਿਰਾਸਤੀ ਪ੍ਰਣਾਲੀਆਂ ਨੂੰ ਅਤਿ-ਆਧੁਨਿਕ ਸਵਦੇਸ਼ੀ ਤਕਨਾਲੋਜੀ ਨਾਲ ਬਦਲਣ ਲਈ ਇੱਕ ਅਸਾਧਾਰਨ, ਨਿਰੰਤਰ ਯਤਨਾਂ ਦੀ ਸਮਾਪਤੀ ਨੂੰ ਦਰਸਾਉਂਦੀ ਹੈ | ਭਾਰਤੀ ਜਲ ਸੈਨਾ ਦੀਆਂ ਕਲਵਰੀ ਸ਼੍ਰੇਣੀ ਦੀਆਂ ਪਣਡੁੱਬੀਆਂ ਲਈ ਲਗਭਗ 1,896 ਕਰੋੜ ਰੁਪਏ ਦੀ ਲਾਗਤ ਨਾਲ 48 ਹੈਵੀਵੇਟ ਟਾਰਪੀਡੋਜ਼ ਦੇ ਨਾਲ ਸੰਬੰਧਿਤ ਉਪਕਰਣਾਂ ਦੀ ਖਰੀਦ ਅਤੇ ਏਕੀਕਰਨ ਲਈ ਇਕਰਾਰਨਾਮਾ ਡਬਲਯੂ ਏ ਐੱਸ ਐੱਸ ਪਣਡੁੱਬੀ ਸਿਸਟਮਜ਼ ਐੱਸ ਆਰ ਐੱਲ ਇਟਲੀ ਨਾਲ ਹਸਤਾਖਰ ਕੀਤਾ ਗਿਆ ਸੀ¢ਮੰਤਰਾਲੇ ਨੇ ਕਿਹਾ ਕਿ ਇਹ ਪ੍ਰਾਪਤੀ 6 ਕਲਵਰੀ ਸ਼੍ਰੇਣੀ ਦੀਆਂ ਪਣਡੁੱਬੀਆਂ ਦੀ ਲੜਾਈ ਸਮਰੱਥਾ ਨੂੰ ਵਧਾਏਗੀ¢ਟਾਰਪੀਡੋ ਦੀ ਸਪੁਰਦਗੀ ਅਪ੍ਰੈਲ 2028 ਤੋਂ ਸ਼ੁਰੂ ਹੋਵੇਗੀ ਅਤੇ 2030 ਦੇ ਸ਼ੁਰੂ ਤੱਕ ਪੂਰੀ ਹੋ ਜਾਵੇਗੀ¢

ਪਿਛਲੀ ਖ਼ਬਰ ਬੰਗਾਲ 'ਚ ਚੋਣ ਨਗਾਰਾ ਵੱਜਿਆ ਅਮਿਤ ਸ਼ਾਹ-ਮਮਤਾ ਬੈਨਰਜੀ ਆਹਮੋ-ਸਾਹਮਣੇ <br/> ਅਗਲੀ ਖ਼ਬਰ ਯਾਤਰੀ ਨਾਲ ਕੁੱਟਮਾਰ ਕਰਨ ਵਾਲਾ ਪਾਇਲਟ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।