17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਸਿਮਰਨ ਕਰਨ ਨਾਲ ਦੁੱਖਾਂ ਕਲੇਸ਼ਾਂ ਦਾ ਨਾਸ਼ ਹੁੰਦਾ ਹੈ- ਰਾਗੀ ਨਵਦੀਪ ਸਿੰਘ ਮਨਾਵਾਂ

ਅਜੀਤ ਡੈਸਕ 17-06-2025
ਕਿਸ਼ਨਪੁਰਾ ਕਲਾਂ, 16 ਜੂਨ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਅੱਜ ਦੇ ਕਲਯੁਗ ਦੇ ਸਮੇਂ 'ਚ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਸਿਮਰਨ ਕਰਨ ਨਾਲ ਦੁੱਖਾਂ ਕਲੇਸ਼ਾਂ ਦਾ ਨਾਸ਼ ਹੁੰਦਾ ਹੈ ਅਤੇ ਮੁਕਤੀ ਪਦ ਦੀ ਪ੍ਰਾਪਤੀ ਹੁੰਦੀ ਹੈ | ਇਹ ਪ੍ਰਵਚਨ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਦੇ ਹਜ਼ੂਰੀ ਰਾਗੀ ਭਾਈ ਨਵਦੀਪ ਸਿੰਘ ਮਨਾਵਾਂ ਅਤੇ ਹੈੱਡ ਗ੍ਰੰਥੀ ਭਾਈ ਗੁਰਮੇਲ ਸਿੰਘ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੇ | ਉਨ੍ਹਾਂ ਕਿਹਾ ਕਿ ਚੁਰਾਸੀ ਲੱਖ ਜੂਨੀਆਂ ਭੁਗਤ ਕੇ ਮਨੁੱਖਾ ਜਨਮ ਇਨਸਾਨ ਦੇ ਹਿੱਸੇ ਆਉਂਦਾ ਹੈ, ਇਸ ਲਈ ਇਨਸਾਨ ਦਾ ਫ਼ਰਜ਼ ਬਣਦਾ ਹੈ ਕਿ ਉਹ ਇਸ ਮਨੁੱਖਾ ਜਨਮ 'ਚ ਰਹਿੰਦਿਆਂ ਹੋਇਆਂ ਵਾਹਿਗੁਰੂ ਪ੍ਰਮਾਤਮਾ ਦੀ ਭਗਤੀ ਕਰੇ ਤਾਂ ਹੀ ਉਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ 'ਤੇ ਕਾਬੂ ਪਾ ਸਕਦਾ ਹੈ | ਕਿਉਂਕਿ ਇਹ ਮਨੁੱਖਾ ਜਨਮ ਵਾਰ-ਵਾਰ ਨਹੀਂ ਮਿਲਦਾ, ਇਸ ਲਈ ਸਾਨੂੰ ਵਾਹਿਗੁਰੂ ਦਾ ਨਾਮ ਜਪ ਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜੋ ਵੀ ਜੀਵ ਇਸ ਸੰਸਾਰ 'ਤੇ ਜਨਮ ਲੈਦਾ ਹੈ, ਉਸ ਨੇ ਇਕ ਨਾ ਇਕ ਦਿਨ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਇਸ ਫ਼ਾਨੀ ਸੰਸਾਰ ਤੋਂ ਚਲੇ ਜਾਣਾ ਹੁੰਦਾ ਹੈ ਇਸ ਲਈ ਅੰਤ ਸਮੇਂ ਇਨਸਾਨ ਦੇ ਨਾਲ ਵਾਹਿਗੁਰੂ ਦਾ ਨਾਮ ਸਿਮਰਨ ਹੀ ਨਾਲ ਜਾਣਾ ਹੈ ਹੋਰ ਕਿਸੇ ਸਾਕ ਸੰਬੰਧੀ ਰਿਸ਼ਤੇਦਾਰ ਨੇ ਨਾਲ਼ ਨਹੀਂ ਜਾਣਾ | ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਮਨੁੱਖ ਨੂੰ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦਾ ਹੀ ਸੰਦੇਸ਼ ਦਿੱਤਾ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਮਨਦੀਪ ਸਿੰਘ, ਭਾਈ ਜਸਪਾਲ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਰੀਅਰ ਜ਼ੋਨ ਮੋਗਾ ਦੇ ਵਿਦਿਆਰਥੀ ਨੇ ਹਾਸਲ ਕੀਤੇ 58 ਸਕੋਰ ਅਗਲੀ ਖ਼ਬਰ ਗੁਰੂ ਨਾਨਕ ਮੋਦੀਖ਼ਾਨਾ ਦਾ ਹੋਇਆ 257ਵਾਂ ਰਾਸ਼ਨ ਵੰਡ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।