30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਸਵੇਰ ਸਾਰ ਪਏ ਭਾਰੀ ਮੀਂਹ ਕਾਰਨ ਕਿਸਾਨ ਬਾਗੋ-ਬਾਗ <br/>

ਅਜੀਤ ਡੈਸਕ 18-06-2025
ਸਮਾਲਸਰ, 17 ਜੂਨ (ਗੁਰਜੰਟ ਕਲਸੀ ਲੰਡੇ)-ਅੱਜ ਸਵੇਰੇ ਚਾਰ ਕੁ ਵਜੇ ਪਏ ਭਾਰੀ ਮੀਂਹ ਕਾਰਨ ਵਾਤਾਵਰਨ ਠੰਢਾ ਠਾਰ ਹੋ ਗਿਆ | ਕਿਸਾਨਾਂ ਨੇ ਦੱਸਿਆ ਕਿ ਝੋਨੇ ਦੇ ਖੇਤ ਮੀਂਹ ਦੇ ਪਾਣੀ ਨਾਲ ਭਰ ਗਏ ਹਨ | ਖਾਲੀ ਖੇਤ ਵੀ ਠੰਢੇ ਹੋਏ ਗਏ ਹਨ, ਜਿਸ ਕਾਰਨ ਪਾਣੀ ਦੀ ਬੱਚਤ ਹੋਣੀ ਸ਼ੁਰੂ ਹੋ ਗਈ ਹੈ | ਕਿਸਾਨ ਬਿੰਦਰ ਸਿੰਘ, ਜੱਸਾ ਸਿੰਘ, ਮੱਲ ਸਿੰਘ ਆਦਿ ਨੇ ਦੱਸਿਆ ਕਿ ਮੀਂਹ ਤੋਂ ਪਹਿਲਾਂ ਲੱਗਿਆ ਝੋਨਾ ਗਰਮੀ ਕਾਰਨ ਸੜ ਰਿਹਾ ਸੀ ਜੋ ਹੁਣ ਟਹਿਕਣ ਲੱਗਿਆ ਹੈ ਅਤੇ ਹੁਣ ਬਾਕੀ ਖੇਤਾਂ ਵਿਚ ਝੋਨਾ ਲਾਉਣ ਲਈ ਘੱਟ ਪਾਣੀ ਦੀ ਲੋੜ ਪਵੇਗੀ ਅਤੇ ਲੱਗਿਆ ਝੋਨਾ ਤੁਰੰਤ ਹੀ ਤੁਰ ਪਵੇਗਾ | ਮੀਂਹ ਪੈਣ ਕਾਰਨ ਝੋਨਾ ਲਾਉਣ ਵਾਲੇ ਮਜ਼ਦੂਰਾਂ ਦੀ ਮੰਗ ਵਧ ਗਈ ਹੈ ਕਿਉਂਕਿ ਖਾਲੀ ਖੇਤ ਵੀ ਮੀਂਹ ਦੇ ਪਾਣੀ ਨਾਲ ਭਰ ਗਏ ਹਨ ਅਤੇ ਕੱਦੂ ਕੀਤਾ ਜਾ ਰਿਹਾ ਹੈ | ਕਿਸਾਨਾਂ ਨੇ ਦੱਸਿਆ ਕਿ ਕਹਿਰ ਦੀ ਗਰਮੀ ਕਾਰਨ ਹਰਾ ਚਾਰਾ ਮੱਕੀ, ਜਵਾਰ ਆਦਿ ਫ਼ਸਲਾਂ ਪਾਣੀ ਖੁਣੋ ਸੜ ਰਹੀਆਂ ਸਨ ਜੋ ਹੁਣ ਮੀਂਹ ਦੇ ਪਾਣੀ ਕਾਰਨ ਟਹਿਕਣ ਲੱਗ ਪਈਆਂ ਹਨ | ਚਾਰੇ ਨੂੰ ਪਾਣੀ ਦੀ ਕਮੀ ਪੂਰੀ ਹੋ ਗਈ ਹੈ | ਦੂਜੇ ਪਾਸੇ ਸਮਾਲਸਰ ਸ਼ਹਿਰ ਵਿਚ ਭਾਰੀ ਮੀਂਹ ਦੇ ਪਾਣੀ ਨਾਲ ਨਾਲੀਆਂ ਅਤੇ ਨਾਲਿਆਂ ਵਿਚ ਉਫਾਨ ਆ ਗਿਆ ਹੈ | ਨਾਲਿਆਂ ਦਾ ਗੰਦਾ ਪਾਣੀ ਗਲੀਆਂ ਵਿਚਕਾਰ ਆ ਗਿਆ ਅਤੇ ਕਈ ਨੀਵੇਂ ਘਰਾਂ ਵਿਚ ਵੀ ਸੀਵਰੇਜ ਦਾ ਗੰਦਾ ਪਾਣੀ ਵੜਨ ਲੱਗ ਪਿਆ ਹੈ | ਮੀਂਹ ਦੇ ਤੇਜ ਰਫ਼ਤਾਰ ਕਾਰਨ ਨਾਲਿਆਂ ਵਿਚੋਂ ਗੰਦ ਨਿਕਲ ਕੇ ਗਲੀਆਂ ਵਿਚ ਫੈਲ ਗਿਆ, ਜਿਸ ਕਾਰਨ ਚਾਰੇ ਪਾਸੇ ਬਦਬੂ ਫੈਲ ਗਈ, ਜੋ ਦੁਪਹਿਰ ਤੱਕ ਨਿਕਲੀ ਧੁੱਪ ਨਾਲ ਚਾਰੇ ਪਾਸੇ ਸੜ੍ਹਾਂਦ ਮਾਰਨ ਲੱਗੀ | ਸਮਾਲਸਰ ਦਾ ਮੱਲਕੇ ਵਾਲੇ ਪਾਸੇ ਦਾ ਗੰਦੇ ਪਾਣੀ ਦਾ ਛੱਪੜ ਪਹਿਲਾਂ ਹੀ ਓਵਰਫ਼ਲੋ ਹੋ ਚੁੱਕਿਆ ਹੈ ਅਤੇ ਹੁਣ ਮੀਂਹ ਦੇ ਪਾਣੀ ਕਾਰਨ ਗਲੀਆਂ ਨਾਲੀਆਂ ਵਿਚੋਂ ਵਗੇ ਗੰਦੇ ਪਾਣੀ ਨੇ ਛੱਪੜ ਦੇ ਨੱਕ ਵਿਚ ਦਮ ਕਰ ਦਿੱਤਾ ਹੈ | ਛੱਪੜ ਦੇ ਨੇੜਲੇ ਘਰਾਂ ਵਿਚ ਗੰਦਾ ਪਾਣੀ ਵੜਨਾ ਸ਼ੁਰੂ ਹੋ ਗਿਆ ਹੈ |

ਪਿਛਲੀ ਖ਼ਬਰ 21 ਸਾਲਾ ਨੌਜਵਾਨ ਇਕ ਹਾਦਸੇ 'ਚ ਹੋਇਆ ਲਾਪਤਾ <br/> ਅਗਲੀ ਖ਼ਬਰ 'ਮੇਰਾ ਘਰ ਮੇਰੇ ਨਾਮ' ਸਕੀਮ ਤਹਿਤ ਇਤਰਾਜ਼ਾਂ ਦਾ ਮੌਕੇ 'ਤੇ ਨਿਪਟਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।