ਨਿਹਾਲ ਸਿੰਘ ਵਾਲਾ, 17 ਜੂਨ (ਸੁਖਦੇਵ ਸਿੰਘ ਖ਼ਾਲਸਾ)-ਸ਼੍ਰੋਮਣੀ ਅਕਾਲੀ ਦਲ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਤਹਿਤ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਹੇਠ ਆਪਣੀ ਭਰਤੀ ਮੈਂਬਰਸ਼ਿਪ ਨੂੰ ਹੋਰ ਤੇਜ਼ ਕਰਦਿਆਂ ਮੰਡੀ ਨਿਹਾਲ ਸਿੰਘ ਵਾਲਾ 'ਚ ਘਰ-ਘਰ ਅਤੇ ਦੁਕਾਨਾਂ 'ਤੇ ਜਾ ਕੇ ਮੈਂਬਰਸ਼ਿਪ ਭਰੀ ਗਈ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਥੇਦਾਰ ਬਲਦੇਵ ਸਿੰਘ ਮਾਣੂੰਕੇ ਨੇ ਦੱਸਿਆ ਕਿ ਭਰਤੀ ਮੁਹਿੰਮ ਦੀ ਮੈਂਬਰਸ਼ਿਪ ਆਖ਼ਰੀ ਪੜਾਅ 'ਤੇ ਪੱੁਜ ਚੁੱਕੀ ਹੈ ਅਤੇ ਜਲਦੀ ਹੀ ਮੈਂਬਰਸ਼ਿਪ ਦੀਆਂ ਭਰੀਆਂ ਹੋਈਆਂ ਕਾਪੀਆਂ ਪਾਰਟੀ ਦੇ ਦਫ਼ਤਰ ਜਮਾਂ ਕਰਵਾ ਦਿੱਤੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਮੰਡੀ ਨਿਹਾਲ ਸਿੰਘ ਵਾਲਾ 'ਚ ਜਿੰਨਾਂ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਉਨ੍ਹਾਂ ਵੱਲੋਂ ਜਿੱਥੇ ਘਰ-ਘਰ ਜਾ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ ਲਈ ਆਮ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਦੁਕਾਨਦਾਰਾਂ ਨੂੰ ਵੀ ਇਸ ਮੁਹਿੰਮ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਮੈਂਬਰਸ਼ਿਪ ਭਰਤੀ ਕੀਤੀ ਜਾ ਰਹੀ ਹੈ | ਇਸ ਮੌਕੇ ਉਨ੍ਹਾਂ ਨਾਲ ਸ਼ਹਿਰੀ ਆਗੂ ਪ੍ਰਦੀਪ ਕੁਮਾਰ ਬਿੱਟੂ, ਨਿਰਮਲ ਸਿੰਘ, ਗੁਰਜੀਤ ਸੋਨੀ ਹਠੂਰ ਵਾਲੇ, ਤਰਸੇਮ ਸਿੰਘ, ਹੈਪੀ ਸਿੰਗਲਾ, ਵਿੱਕੀ ਸਿੰਗਲਾ, ਸੁਖਚੈਨ ਸਿੰਘ ਢਿੱਲੋਂ, ਹਰਪ੍ਰੀਤ ਸਿੰਘ ਮਾਣੰੂਕੇ ਆਦਿ ਹਾਜ਼ਰ ਸਨ |