30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਬਲਾਕ ਪ੍ਰਧਾਨ ਚਮਕੌਰ ਸਿੰਘ ਸਾਹੋਕੇ ਦੀ ਅਗਵਾਈ 'ਚ ਲਾਏ ਬੂਟੇ

ਅਜੀਤ ਡੈਸਕ 18-06-2025
ਠੱਠੀ ਭਾਈ, 17 ਜੂਨ (ਜਗਰੂਪ ਸਿੰਘ ਮਠਾੜੂ)-ਵਾਤਾਵਰਨ ਦੀ ਸੰਭਾਲ ਅਤੇ ਹਰਿਆਵਲ ਵਧਾਉਣ ਦੀ ਲਗਨ ਨਾਲ ਜੁੜੇ ਵਾਤਾਵਰਨ ਪ੍ਰੇਮੀਆਂ ਵਲੋਂ ਪਿੰਡ ਸਾਹੋਕੇ ਵਿਖੇ ਬੂਟੇ ਲਗਾ ਕੇ ਸੰਦੇਸ਼ ਦਿੱਤਾ ਗਿਆ ਕਿ ਹਰ ਇਕ ਵਿਅਕਤੀ ਦੀ ਜ਼ਿੰਮੇਵਾਰੀ ਹੈ ਕਿ ਉਹ ਪ੍ਰਕਿ੍ਤੀ ਦੀ ਸਹੀ ਰੱਖਿਆ ਕਰੇ | ਇਹ ਬੂਟੇ ਗੁਰਭੇਜ ਸਿੰਘ ਅਤੇ ਜੋਬਨਪ੍ਰੀਤ ਸਿੰਘ ਵਾਸੀ ਮਾੜੀ ਮੁਸਤਫ਼ਾ ਵਲੋਂ ਲਿਆਂਦੇ ਗਏ | ਬੂਟੇ ਲਗਾਉਣ ਦੀ ਰਸਮ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਚਮਕੌਰ ਸਿੰਘ ਸਾਹੋ ਨੇ ਨਿਭਾਈ | ਇਸ ਮੌਕੇ ਉਨ੍ਹਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਹਰੇ-ਭਰੇ ਵਾਤਾਵਰਨ ਦੀ ਅਹਿਮੀਅਤ ਉੱਤੇ ਰੌਸ਼ਨੀ ਪਾਉਂਦੇ ਹੋਏ ਲੋਕਾਂ ਨੂੰ ਪੇੜ ਪੌਦੇ ਲਗਾਉਣ ਦੀ ਅਪੀਲ ਕੀਤੀ | ਇਸ ਮੌਕੇ ਹੋਰ ਵਾਤਾਵਰਨ ਪ੍ਰੇਮੀ, ਨੌਜਵਾਨਾਂ, ਬਜ਼ੁਰਗਾਂ ਅਤੇ ਪਿੰਡ ਵਾਸੀਆਂ ਨੇ ਵੀ ਭਾਗ ਲੈ ਕੇ ਪੌਦੇ ਲਗਾਏ ਅਤੇ ਇਨ੍ਹਾਂ ਦੀ ਸੰਭਾਲ ਲਈ ਵਚਨਬੱਧ ਹੋਏ |
ਪਿਛਲੀ ਖ਼ਬਰ 21 ਨੂੰ ਜ਼ਿਲ੍ਹੇ ਭਰ 'ਚ ਮਨਾਇਆ ਜਾਵੇਗਾ ਯੋਗ ਦਿਵਸ ਅਗਲੀ ਖ਼ਬਰ ਮੰਡੀ ਨਿਹਾਲ ਸਿੰਘ ਵਾਲਾ 'ਚ ਸ਼੍ਰੋਮਣੀ ਅਕਾਲੀ ਦਲ ਨੇ ਭਰਤੀ ਮੁਹਿੰਮ ਕੀਤੀ ਤੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।