29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਰੌਸ਼ਨੀ ਸੱਭਿਆਚਾਰਕ ਮੇਲੇ ਦੇ ਪ੍ਰਬੰਧ ਪੂਰੀ ਤਰ੍ਹਾਂ ਮੁਕੰਮਲ-ਸਾਬਰੀ <h4>ਪਿੰਡ ਸਿੰਘਾਂਵਾਲਾ ਵਿਖੇ ਰੌਸ਼ਨੀ ਸੱਭਿਆਚਾਰਕ ਮੇਲਾ ਭਲਕੇ </h4>

ਅਜੀਤ ਡੈਸਕ 18-06-2025

ਮੋਗਾ, 17 ਜੂਨ (ਗੁਰਤੇਜ ਸਿੰਘ ਬੱਬੀ)-ਸਮਾਜ ਸੇਵਾ ਸੰਸਥਾ ਡੇਰਾ ਬਾਬਾ ਸਾਈ ਤਕੀਆ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਤੇ ਮੁੱਖ ਸੇਵਾਦਾਰ ਬਾਬਾ ਕੁਲਵਿੰਦਰ ਸਾਬਰੀ ਦੀ ਸਰਪ੍ਰਸਤੀ ਹੇਠ ਰੌਸ਼ਨੀ ਸਭਿਆਚਾਰਕ ਮੇਲਾ 18 ਅਤੇ 19 ਜੂਨ ਨੂੰ ਪਿੰਡ ਸਿੰਘਾਂਵਾਲਾ ਵਿਖੇ ਬੜੀ ਹੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ | ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਗੋਲਾ ਸਿੰਘ, ਪ੍ਰਧਾਨ ਗਗਨ ਸੰਧੂ, ਸੁਖਦੀਪ ਪ੍ਰਧਾਨ, ਸੁਖਚੈਨ ਸਿੰਘ ਸੈਕਟਰੀ, ਸੇਵਾਦਾਰ ਗੁਰਦੀਪ ਸਿੰਘ, ਗੋਲੂ ਸੇਵਾਦਾਰ, ਹਰਮਨ ਸਿੰਘ ਸੇਵਾਦਾਰ, ਲੱਭਾ ਸਿੰਘ ਸੇਵਾਦਾਰ ਨੇ ਦੱਸਿਆ ਕਿ ਇਸ ਮੇਲੇ ਦੌਰਾਨ 18 ਜੂਨ ਦਿਨ ਬੁੱਧਵਾਰ ਨੂੰ ਚਿਰਾਗ਼ ਰੌਸ਼ਨ ਝੰਡੇ ਅਤੇ ਚਾਦਰ ਦੀ ਰਸਮ ਤੋਂ ਇਲਾਵਾ ਸੂਫੀਆਂਨਾ ਮਹਿਫ਼ਲ ਸਜਾਈ ਜਾਵੇਗੀ | 19 ਜੂਨ ਦਿਨ ਵੀਰਵਾਰ ਨੂੰ ਸਵੇਰੇ ਮਹਿਫ਼ਲ ਏ ਕੱਵਾਲੀ ਉਪਰੰਤ ਸਭਿਆਚਾਰਕ ਮੇਲੇ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿਚ ਪੰਜਾਬ ਦੇ ਪ੍ਰਸਿੱਧ ਗਾਇਕ ਗਿੱਲ ਕਮਲ, ਨੀਲਮ ਭਿੰਡਰ, ਰੇਸ਼ਮ ਸਿਕੰਦਰ, ਬੇਅੰਤ ਕੌਰ, ਮੀਤ ਗੁਰਨਾਮ, ਸਵਪ੍ਰੀਤ ਕੌਰ, ਵਰਿੰਦਰ ਗੋਲਡੀ ਕੋਟਕਪੂਰਾ ਆਪਣੇ ਸਭਿਆਚਾਰਕ ਗੀਤਾਂ ਦੁਆਰਾ ਸੰਗਤਾਂ ਦਾ ਮੰਨੋਰੰਜਣ ਕਰਨਗੇ | ਮੇਲੇ ਦੀਆਂ ਤਿਆਰੀਆਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਬਾਬਾ ਕੁਲਵਿੰਦਰ ਸਾਬਰੀ ਨੇ ਦੱਸਿਆ ਕਿ ਇਸ ਸਾਲਾਨਾ ਰੌਸ਼ਨੀ ਸਭਿਆਚਾਰਕ ਮੇਲੇ ਦੇ ਪ੍ਰਬੰਧ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕੇ ਹਨ ਅਤੇ ਸੇਵਾਦਾਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ ਤਾਂ ਜੋ ਇਲਾਕੇ ਭਰ ਤੋਂ ਵੱਡੀ ਗਿਣਤੀ ਵਿਚ ਰੌਸ਼ਨੀ ਸਭਿਆਚਾਰਕ ਮੇਲੇ 'ਤੇ ਪਹੰੁਚਣ ਵਾਲੀਆਂ ਸੰਗਤਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ | ਇਸ ਮੌਕੇ ਵੱਡੀ ਗਿਣਤੀ ਵਿਚ ਦਰਬਾਰ ਦੇ ਸੇਵਾਦਾਰ ਹਾਜ਼ਰ ਸਨ |

ਪਿਛਲੀ ਖ਼ਬਰ ਨਾਥੇਵਾਲਾ ਵਿਖੇ ਗੁਰਮਤਿ ਸਿਖਲਾਈ ਕੈਂਪ ਲਗਾਇਆ ਅਗਲੀ ਖ਼ਬਰ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ 'ਚ ਸੰਨੀ ਗਿੱਲ ਨੇ ਟੀਮ ਸਮੇਤ ਕੀਤੀ ਸ਼ਿਰਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।