ਮੋਗਾ, 17 ਜੂਨ (ਅਸ਼ੋਕ ਬਾਂਸਲ)-ਰਾਮ ਸੁੰਦਰ ਦਾਸ ਜੀ ਦੇ ਆਸ਼ੀਰਵਾਦ ਨਾਲ ਸ਼ਹਿਰ ਦੇ ਬਾਬਾ ਲਾਲ ਦਿਆਲ ਦੇ ਮੰਦਰ ਵਿਖੇ ਸੰਕ੍ਰਾਂਤੀ 'ਤੇ ਬਾਬਾ ਲਾਲ ਜੀ ਦੇ ਨਾਮ 'ਤੇ ਸੰਕੀਰਤਨ ਕਰਕੇ ਠੰਢੇ ਮਿੱਠੇ ਪਾਣੀ ਤੇ ਜਲਜੀਰੇ ਦੀ ਛਬੀਲ ਲਗਾਈ | ਪੰਡਤ ਸ਼ਰਵਣ ਕੁਮਾਰ ਦੀ ਅਗਵਾਈ ਹੇਠ ਮੁੱਖ ਸੇਵਾਦਾਰ ਅਤੇ ਮੰਦਰ ਦੇ ਚੇਅਰਮੈਨ ਰਾਜਿੰਦਰ ਵਧਵਾ, ਵੀਣਾ ਵਧਵਾ, ਨੀਤੂ ਵਧਵਾ, ਰਿਸ਼ੀ ਵਧਵਾ, ਕੁਲਦੀਪ ਵਧਵਾ, ਪਿ੍ਅੰਕਾ ਵਧਵਾ, ਰਮੇਸ਼ ਵਧਵਾ ਨੇ ਆਪਣੇ ਪਰਿਵਾਰਾਂ ਸਮੇਤ ਬਾਬਾ ਲਾਲ ਜੀ ਦੇ ਦਰਬਾਰ ਵਿਚ ਜੋਤੀ ਜਗਾਉਣ ਦੀ ਰਸਮ ਨਿਭਾਈ | ਇਸ ਦੌਰਾਨ, ਮੁੱਖ ਸੇਵਾਦਾਰ ਰਾਜਿੰਦਰ ਵਧਵਾ ਨੇ ਸਾਰੇ ਸ਼ਰਧਾਲੂਆਂ ਨੂੰ ਸੰਕ੍ਰਾਂਤੀ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਤੇਜ਼ ਗਰਮੀ ਕਾਰਨ ਆਉਣ ਵਾਲੇ ਸ਼ਰਧਾਲੂਆਂ ਲਈ ਠੰਢੇ ਪਾਣੀ ਅਤੇ ਜਲਜੀਰੇ ਦੀ ਸੇਵਾ ਰੋਜ਼ਾਨਾ ਕੀਤੀ ਜਾਂਦੀ ਹੈ | ਇਸ ਦੌਰਾਨ ਮਹਿਲਾ ਸਤਿਸੰਗ ਮੰਡਲ ਦੀਆਂ ਮੈਂਬਰਾਂ ਨੇ ਭਜਨ ਗਾ ਕੇ ਸ਼ਰਧਾਲੂਆਂ ਨੂੰ ਮੰਤਰ ਮੁਗਧ ਕਰ ਦਿੱਤਾ | ਇਸ ਮੌਕੇ ਅਸ਼ਵਨੀ ਕੁਮਾਰ ਜੱਸੀ ਧਰਮਕੋਟ, ਰਾਹੁਲ ਮਿੱਤਲ, ਰਾਜੇਂਦਰ ਚੌਧਰੀ, ਅਸ਼ੀਸ਼ ਸੂਦ, ਸੁਰਿੰਦਰ ਚੋਪੜਾ, ਯਸਿੰਦਰ ਰਾਜਾ, ਕਪਿਲ ਕਪੂਰ, ਰਾਜੀਵ ਉੱਪਲ, ਵਿਜੇ ਕੁਮਾਰ, ਰੌਬਿਨ ਕੁਮਾਰ, ਅਨਿਲ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਮੌਜੂਦ ਸਨ |