03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਦੋ ਮਹੀਨੇ ਪਹਿਲਾਂ ਨਵੇਂ ਬਣੇ ਸੇਮ ਦੇ ਪੁਲ ਦੀ ਕੰਧ ਡਿਗੀ

ਅਜੀਤ ਡੈਸਕ 19-06-2025
ਨੱਥੂਵਾਲਾ ਗਰਬੀ, 18 ਜੂਨ (ਨਵਦੀਪ ਸਿੰਘ)-ਪਿੰਡ ਲੰਗੇਆਣਾ ਤੋਂ ਭੇਖਾ ਪਿੰਡ ਨੂੰ ਜਾਣ ਵਾਲੀ ਸੜਕ 'ਤੇ ਤਕਰੀਬਨ ਦੋ ਮਹੀਨੇ ਪਹਿਲ ਸੇਮ ਨਾਲੇ ਉੱਪਰ ਨਵਾਂ ਪੁਲ ਉਸਾਰਿਆ ਗਿਆ ਸੀ ਅਤੇ ਕੱਲ੍ਹ ਹੋਈ ਪਹਿਲੀ ਬਰਸਾਤ ਨਾਲ ਹੀ ਪੁਲ ਦਾ ਇਕ ਪਾਸਾ ਡਿਗਣਾ ਸ਼ੁਰੂ ਹੋ ਗਿਆ ਹੈ | ਕੁਝ ਸਮਾਂ ਪਹਿਲਾਂ ਵੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪਿੰਡ ਭੇਖਾ ਅਤੇ ਗਰਾਮ ਪੰਚਾਇਤ ਨੇ ਅਖ਼ਬਾਰਾਂ 'ਚ ਖ਼ਬਰ ਲਗਵਾਈ ਸੀ ਕਿ ਜੇਕਰ ਮਹਿਕਮੇ ਨੇ ਇਸ ਪੁਲ ਦੀ ਖ਼ਬਰ ਸਾਰ ਨਾ ਲਈ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ | ਇਸ ਗੱਲ ਦੀ ਪੁਸ਼ਟੀ ਜ਼ਿਲ੍ਹਾ ਮੀਤ ਪ੍ਰਧਾਨ ਕਸ਼ਮੀਰਾ ਸਿੰਘ ਭੇਖਾ ਨੇ ਕੀਤੀ ਹੈ | ਉਨ੍ਹਾਂ ਕਿਹਾ ਕਿ ਅਸੀ ਬਹੁਤ ਵਾਰ ਮਹਿਕਮੇ ਦੇ ਉੱਚ ਅਧਿਕਾਰੀਆਂ ਨਾਲ ਫ਼ੋਨ 'ਤੇ ਗੱਲ ਕੀਤੀ ਕਿ ਜੇਕਰ ਭਾਰੀ ਮੀਂਹ ਪੈ ਗਿਆ ਤਾਂ ਪੁਲ ਦੀ ਮਿੱਟੀ ਰੁੜ੍ਹ ਸਕਦੀ ਹੈ ਪਰ ਸਾਨੂੰ ਫ਼ੋਨ 'ਤੇ ਭਰੋਸਾ ਦਿੱਤਾ ਜਾਂਦਾ ਰਿਹਾ | ਪਰ ਇਸ ਸੰਬੰਧੀ ਗ਼ੌਰ ਨਹੀਂ ਕੀਤੀ ਗਈ | ਹੁਣ ਪਹਿਲੀ ਬਾਰਿਸ਼ ਨਾਲ ਹੀ ਪੁਲ ਦੀ ਕੰਧ ਢਹਿ ਗਈ | ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਡਰੇਨ ਦਾ ਨਵਾਂ ਬਣਾਇਆ ਪੁਲ ਟੁੱਟ ਗਿਆ ਤਾਂ ਡਰੇਨ ਵਿਭਾਗ ਮਹਿਕਮਾ ਜ਼ਿੰਮੇਵਾਰ ਹੋਵੇਗਾ | ਇਸ ਸਮੇਂ ਉਨ੍ਹਾਂ ਕਿਹਾ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜਲਦੀ ਹੀ ਕੋਈ ਪ੍ਰੋਗਰਾਮ ਉਲੀਕੇਗੀ ਅਤੇ ਇਸ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਜਲਦੀ ਹੀ ਧਰਨਾ ਲਗਾਇਆ ਜਾਵੇਗਾ | ਇਸ ਪੁਲ ਦੀ ਕੰਧ ਡਿਗਣ ਸੰਬੰਧੀ ਜਦ ਐਸ.ਡੀ.ਓ. ਮੰਡੀਕਰਨ ਬੋਰਡ ਦਾ ਪੱਖ ਜਾਣਿਆ ਤਾਂ ਉਨ੍ਹਾਂ ਕਿਹਾ ਕਿ ਜਲਦੀ ਹੀ ਠੇਕੇਦਾਰ ਨੂੰ ਕਹਿ ਕੇ ਇਸ ਨੂੰ ਠੀਕ ਕਰਵਾ ਦਿੱਤਾ ਜਾਵੇਗਾ |
ਪਿਛਲੀ ਖ਼ਬਰ ਨੈਸ਼ਨਲ ਹਾਈਵੇ ਦੇ ਪੁਲ ਅਤੇ ਸੜਕ ਵਿਚਕਾਰ ਵੰਡੀਆਂ ਜ਼ਮੀਨਾਂ ਦੇ ਕਿਸਾਨਾਂ ਨੇ ਖੋਲਿ੍ਹਆ ਮੋਰਚਾ ਅਗਲੀ ਖ਼ਬਰ ਅਜੀਤਵਾਲ ਦਾਣਾ ਮੰਡੀ ਵਿਖੇ ਪਹਿਲੀ ਵਾਰ ਮੱਕੀ ਦੀ ਖ਼ਰੀਦ ਸ਼ੁਰੂ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।