03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਭਗਵਾਨ ਜਗਨਨਾਥ ਰਥ ਯਾਤਰਾ ਦਾ ਕਾਰਡ ਜਾਰੀ- ਦੇਵ ਪਿ੍ਆ ਤਿਆਗੀ

ਅਜੀਤ ਡੈਸਕ 19-06-2025
ਮੋਗਾ, 18 ਜੂਨ (ਸੁਰਿੰਦਰਪਾਲ ਸਿੰਘ)-ਮੋਗਾ ਵਿਖੇ ਹੋਣ ਵਾਲੀ ਪੰਜਵੀਂ ਭਗਵਾਨ ਜਗਨਨਾਥ ਰਥ ਯਾਤਰਾ ਦਾ ਅਧਿਕਾਰਤ ਕਾਰਡ ਪੰਜਾਬ ਦੇ ਪ੍ਰਮੁੱਖ ਉਦਯੋਗਪਤੀ ਨਰੇਸ਼ ਗੋਇਲ ਕਿੱਟੂ ਦੁਆਰਾ ਜਾਰੀ ਕੀਤਾ ਗਿਆ | ਇਹ ਕਾਰਡ ਸ਼ਹਿਰ ਦੇ ਪਤਵੰਤਿਆਂ ਦੀ ਮੌਜੂਦਗੀ ਵਿਚ ਜਾਰੀ ਕੀਤਾ ਗਿਆ | ਸ਼ਰਮਾ ਟਰੈਵਲਜ਼ ਤੋਂ ਗੀਤਾ ਭਵਨ ਤੱਕ ਦੇ ਰਸਤੇ 'ਤੇ 10 ਸਟੇਜ ਸਥਾਪਤ ਕੀਤੇ ਜਾਣਗੇ, ਜਿੱਥੇ 10 ਪ੍ਰਸਿੱਧ ਭਜਨ ਗਾਇਕ ਪ੍ਰਭੂ ਦੀ ਉਸਤਤ ਗਾਉਣਗੇ, ਪੂਰੇ ਸ਼ਹਿਰ ਨੂੰ ਭਗਤੀ ਦੇ ਰੰਗ ਵਿਚ ਰੰਗ ਦੇਣਗੇ | ਨਵਦੀਪ ਗੁਪਤਾ ਅਤੇ ਚੇਅਰਮੈਨ ਦੇਵ ਪਿ੍ਆ ਤਿਆਗੀ ਨੇ ਕਿਹਾ ਕਿ ਇਹ ਯਾਤਰਾ ਪਿਛਲੇ ਸਾਲਾਂ ਨਾਲੋਂ ਵਧੇਰੇ ਵਿਸ਼ਾਲ ਅਤੇ ਸ਼ਾਨਦਾਰ ਹੋਵੇਗੀ | ਉਨ੍ਹਾਂ ਕਿਹਾ ਸ਼ਹਿਰ ਦੇ ਹਰ ਮੋੜ, ਕੋਨੇ ਅਤੇ ਚੌਕ 'ਤੇ ਸ਼ਰਧਾ ਦੀ ਆਵਾਜ਼ ਗੂੰਜੇਗੀ | ਕਾਰਡ ਜਾਰੀ ਕਰਨ ਸਮੇਂ ਅਸ਼ਵਨੀ ਸ਼ਰਮਾ, ਵਿਜੇ ਸ਼ਰਮਾ, ਸ਼ੁਭਮ ਸ਼ਰਮਾ, ਅਤੁਲ ਸ਼ਰਮਾ, ਵਿੱਕੀ ਮਹਿੰਦੀਰੱਤਾ, ਨਵਦੀਪ ਗੁਪਤਾ, ਵਿਜੇ ਕੌਸ਼ਿਕ, ਰਜਨੀਸ਼ ਕੁਮਾਰ, ਮਹੇਸ਼ ਸ਼ਰਮਾ, ਪਰਵ ਬਾਂਸਲ, ਰਵਿੰਦਰ ਬਾਂਸਲ, ਸ਼੍ਰੀਕਾਂਤ ਕਟਾਰੀਆ, ਰਾਜਪਾਲ ਠਾਕੁਰ, ਰਾਕੇਸ਼ ਸ਼ਰਮਾ, ਪ੍ਰੀਤਮ ਸਿੰਘ, ਤਿ੍ਜੀਵ ਸ਼ਰਮਾ, ਸ਼ੁਭਮ ਸ਼ਰਮਾ, ਤਨੇਜਾ, ਹਿਤੇਸ਼ ਗੁਪਤਾ, ਨਰੇਸ਼ ਗੋਇਲ ਕਿੱਟੂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੀਰ ਮੁਹੰਮਦ ਅਤੇ ਮੱਖਣ ਬਰਾੜ ਨੇ ਮੈਂਬਰਸ਼ਿਪ ਭਰਤੀ ਸਿਖ਼ਰਾਂ 'ਤੇ ਪਹੰੁਚਾਈ <br/> ਅਗਲੀ ਖ਼ਬਰ ਦਰਜਾ ਚਾਰ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ ਸੂਬਾ ਸਰਕਾਰ-ਬਿਲਾਸਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।