03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਪੀਰ ਮੁਹੰਮਦ ਅਤੇ ਮੱਖਣ ਬਰਾੜ ਨੇ ਮੈਂਬਰਸ਼ਿਪ ਭਰਤੀ ਸਿਖ਼ਰਾਂ 'ਤੇ ਪਹੰੁਚਾਈ <br/>

ਅਜੀਤ ਡੈਸਕ 19-06-2025
ਕਿਸ਼ਨਪੁਰਾ ਕਲਾਂ, 18 ਜੂਨ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਸ਼ੋ੍ਰਮਣੀ ਅਕਾਲੀ ਦਲ ਦੀ ਮੁੜ ਸੁਰਜੀਤੀ ਲਈ ਮੈਂਬਰਸ਼ਿਪ ਭਰਤੀ ਲਈ ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਜਰਨਲ ਸਕੱਤਰ ਤੇ ਬੁਲਾਰੇ ਸੀਨੀਅਰ ਅਕਾਲੀ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਟਕਸਾਲੀ ਅਕਾਲੀ ਆਗੂ ਮਰਹੂਮ ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਪੰਜ ਮੈਂਬਰੀ ਭਰਤੀ ਕਮੇਟੀ ਦੀ ਅਗਵਾਈ ਹੇਠ ਸ਼ੋ੍ਰਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਸਰਗਰਮ ਭੂਮਿਕਾ ਨਿਭਾਉਣ ਦਾ ਫ਼ੈਸਲਾ ਕੀਤਾ ਹੋਇਆ ਹੈ ਤੇ ਹਲਕਾ ਧਰਮਕੋਟ ਅਤੇ ਜ਼ੀਰਾ ਦੇ ਹਰੇਕ ਪਿੰਡ ਸ਼ਹਿਰ ਤੇ ਕਸਬੇ ਅੰਦਰ ਭਰਤੀ ਮੈਂਬਰਸ਼ਿਪ ਕਰਵਾਉਣ ਲਈ ਲਗਾਤਾਰ ਲੋਕਾ ਤੱਕ ਪਹੁੰਚ ਕੀਤੀ ਜਾ ਰਹੀ ਹੈ | ਬਰਜਿੰਦਰ ਸਿੰਘ ਮੱਖਣ ਬਰਾੜ ਨੇ ਪੰਜਾਬ 'ਚੋਂ ਸਭ ਤੋਂ ਵੱਧ ਹਲਕਾ ਧਰਮਕੋਟ 'ਚੋਂ ਮੈਂਬਰਸ਼ਿਪ ਸੰਪੂਰਨ ਕਰਵਾਈ ਹੈ | ਸ਼ੋ੍ਰਮਣੀ ਅਕਾਲੀ ਦਲ ਦੀ ਭਰਤੀ ਕਮੇਟੀ ਦੇ ਮੈਂਬਰਾਂ ਮਨਪ੍ਰੀਤ ਸਿੰਘ ਇਆਲ਼ੀ, ਇਕਬਾਲ ਸਿੰਘ ਝੂੰਦਾ, ਬੀਬੀ ਸਤਵੰਤ ਕੌਰ, ਗੁਰਪ੍ਰਤਾਪ ਸਿੰਘ ਵਡਾਲਾ, ਜਥੇਦਾਰ ਸੰਤਾ ਸਿੰਘ ਉਮੈਦਪੁਰੀ ਦੀ ਦੇਖ ਰੇਖ ਹੇਠ ਭਰਤੀ ਮੁਹਿੰਮ ਸਿਖ਼ਰਾਂ 'ਤੇ ਚੱਲ ਰਹੀ ਹੈ | ਨਿਧੜਕ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਉਹ ਖ਼ੁਦ ਆਪਣੇ ਸਾਥੀਆਂ ਗੁਰਮੁਖ ਸਿੰਘ ਸੰਧੂ, ਡਾ. ਕਾਰਜ ਸਿੰਘ ਧਰਮ ਸਿੰਘ ਵਾਲਾ, ਹਰਭਿੰਦਰ ਸਿੰਘ ਸੰਧੂ, ਸੁਖਵਿੰਦਰ ਸਿੰਘ ਪੀਰ ਮੁਹੰਮਦ, ਹੀਰਾ ਸਿੰਘ ਸਿੱਧੂ, ਲਖਵਿੰਦਰ ਸਿੰਘ ਸੋਨੂੰ, ਸਰਪੰਚ ਬਲਵਿੰਦਰ ਸਿੰਘ ਔਲਖ ਸਮੇਤ ਹਲਕੇ ਦੇ ਅਨੇਕਾ ਪਿੰਡਾਂ ਵਿਚ ਭਰਤੀ ਕਰ ਚੁੱਕੇ ਹਨ ਤੇ ਹੁਣ ਭਰੀਆਂ ਹੋਈਆਂ ਕਾਪੀਆਂ ਮੁੱਖ ਦਫ਼ਤਰ ਵਿਚ ਪਹੰੁਚਦੀਆਂ ਕੀਤੀਆਂ ਜਾਣਗੀਆਂ |

ਪਿਛਲੀ ਖ਼ਬਰ ਆਲ ਗੁੱਡ ਓਵਰਸੀਜ਼ ਆਈਲਟਸ ਸੈਂਟਰ ਦੀ ਵਿਦਿਆਰਥਣ ਨੇ ਪ੍ਰਾਪਤ ਕੀਤੇ 65 ਸਕੋਰ ਅਗਲੀ ਖ਼ਬਰ ਭਗਵਾਨ ਜਗਨਨਾਥ ਰਥ ਯਾਤਰਾ ਦਾ ਕਾਰਡ ਜਾਰੀ- ਦੇਵ ਪਿ੍ਆ ਤਿਆਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।