03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਬਿਜਲੀ ਵਿਭਾਗ ਖਪਤਕਾਰਾਂ ਲਈ ਸਾਬਤ ਹੋ ਰਿਹਾ ਚਿੱਟਾ ਹਾਥੀ- ਤਖ਼ਤੂਪੁਰਾ <br/>

ਅਜੀਤ ਡੈਸਕ 19-06-2025
ਮੋਗਾ, 18 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)- ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਸਟੇਜਾਂ 'ਤੇ ਇਹ ਕਹਿੰਦਾ ਨਹੀਂ ਸੀ ਥੱਕਦਾ ਕਿ ਸੂਬੇ ਵਿਚ ਬਿਜਲੀ ਦੀ ਕੋਈ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਬਿਜਲੀ ਝਪਕਾ ਵੀ ਨਹੀਂ ਮਾਰੇਗੀ ਪਰ ਉਸ ਦੇ ਇਹ ਦਾਅਵੇ ਹੁਣ ਖੋਖਲੇ ਸਾਬਤ ਹੁੰਦੇ ਹਨ, ਜਦੋਂ ਘਰੇਲੂ ਖਪਤਕਾਰਾਂ ਵਿੱਚ ਬਿਜਲੀ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ ਅਤੇ ਬਿਜਲੀ ਵਿਭਾਗ ਖਪਤਕਾਰਾਂ ਲਈ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ ਤੇ ਵੱਡੀ ਪੱਧਰ 'ਤੇ ਬਿਜਲੀ ਦੇ ਬਿੱਲ ਦੇਣ 'ਤੇ ਵੀ ਮਹਿਕਮੇ ਅੰਦਰ ਕੋਈ ਸੁਣਵਾਈ ਨਹੀਂ | ਇਹ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਸਾਬਕਾ ਚੇਅਰਮੈਨ ਪਰਮਪਾਲ ਸਿੰਘ ਤਖ਼ਤੂਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਹੈਰਤ-ਅੰਗੇਜ਼ ਗੱਲ ਇਹ ਹੈ ਕਿ ਮੇਨ ਹਾਈਵੇ 'ਤੇ ਵਸੋਂ ਵਾਲੇ ਖੇਤਰਾਂ 'ਚ ਪਹਿਲਾਂ ਤਾਂ ਬਿਜਲੀ ਆਉਂਦੀ ਬਹੁਤ ਘੱਟ ਹੈ, ਜੇਕਰ ਆਉਂਦੀ ਹੈ ਤਾਂ ਉਹ ਐਨੀ ਤੇਜ ਆ ਜਾਂਦੀ ਹੈ ਕਿ ਘਰਾਂ ਦੀਆਂ ਫ਼ਰਿਜਾਂ, ਏ.ਸੀ. ਤੇ ਹੋਰ ਇਲੈੱਕਟ੍ਰਾਨਿਕ ਸਾਮਾਨ ਤੇਜ ਬਿਜਲੀ ਦੀ ਭੇਟ ਚੜ੍ਹ ਕੇ ਸੜ ਜਾਂਦਾ ਹੈ ਅਤੇ ਖਪਤਕਾਰਾਂ ਦੀ ਮਹਿਕਮੇ ਅੰਦਰ ਕੋਈ ਭਰਪਾਈ ਨਹੀਂ, ਜਦਕਿ ਬਿਜਲੀ ਮਹਿਕਮੇ ਨੂੰ ਇਸ ਲਈ ਜਵਾਬਦੇਹ ਹੋਣਾ ਚਾਹੀਦਾ ਹੈ | ਪਰਮਪਾਲ ਸਿੰਘ ਤਖ਼ਤੂਪੁਰਾ ਨੇ ਕਿਹਾ ਕਿ ਦੂਸਰੇ ਪਾਸੇ ਝੋਨੇ ਦੀ ਫ਼ਸਲ ਦੀ ਲਗਾਈ ਲਗਾਤਾਰ ਜਾਰੀ ਹੈ, ਪਰ ਕਿਸਾਨ ਮਹਿੰਗੇ ਭਾਅ ਡੀਜ਼ਲ ਤੇ ਪੈਸੇ ਖ਼ਰਚ ਕੇ ਜਨਰੇਟਰ ਚਲਾ ਕੇ ਝੋਨਾ ਲਗਾਉਣ ਲਈ ਮਜਬੂਰ ਹਨ |

ਪਿਛਲੀ ਖ਼ਬਰ ਢੁੱਡੀਕੇ ਦੇ ਗ਼ਦਰੀ ਸ਼ਹੀਦ ਬਾਬਾ ਈਸ਼ਰ ਸਿੰਘ, ਬਾਬਾ ਰੂੜ ਸਿੰਘ ਨੂੰ ਸ਼ਰਧਾਂਜਲੀ ਭੇਟ ਅਗਲੀ ਖ਼ਬਰ ਹਲਕਾ ਪੱਛਮੀ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੀ ਜਿੱਤ ਯਕੀਨੀ-ਕਾਂਗਰਸੀ ਆਗੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।