02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਆਪ ਸਰਕਾਰ ਪੰਜਾਬ ਤੇ ਪੰਜਾਬੀਅਤ ਨਾਲ ਧ੍ਰੋਹ ਕਮਾ ਰਹੀ-ਜ਼ਿਲ੍ਹਾ ਪ੍ਰਧਾਨ ਲੋਹਗੜ੍ਹ <br/>

ਅਜੀਤ ਡੈਸਕ 19-06-2025
ਕੋਟ ਈਸੇ ਖਾਂ, 18 ਜੂਨ (ਗੁਰਮੀਤ ਸਿੰਘ ਖ਼ਾਲਸਾ)-ਵਿਧਾਨ ਸਭਾ ਚੋਣਾਂ ਦੌਰਾਨ ਬਦਲਾਅ ਦੇ ਨਾਂਅ 'ਤੇ ਸੂਬੇ ਵਿਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਵੱਡਾ ਧੋਖਾ ਦਿੱਤਾ ਤੇ ਅੱਜ ਸੂਬੇ ਦਾ ਹਰ ਵਰਗ ਭਾਵੇਂ ਕਿਸਾਨ, ਮਜ਼ਦੂਰ, ਬੇਰੁਜ਼ਗਾਰ ਨੌਜਵਾਨ ਹੋਣ ਜਾਂ ਮੁਲਾਜ਼ਮ ਵਰਗ ਹੋਵੇ, ਸਭ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਮੁੱਚੀ ਆਪ ਸਰਕਾਰ ਨੂੰ ਕੋਸ ਰਹੇ ਹਨ | ਇਹ ਪ੍ਰਗਟਾਵਾ ਸਾਬਕਾ ਵਿਧਾਇਕ ਅਤੇ ਕਾਂਗਰਸ ਪਾਰਟੀ ਜ਼ਿਲ੍ਹਾ ਮੋਗਾ ਤੇ ਪ੍ਰਧਾਨ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਪੈੱ੍ਰਸ ਬਿਆਨ ਰਾਹੀਂ ਕੀਤਾ | ਉਨ੍ਹਾਂ ਕਿਹਾ ਕਿ ਸੂਬੇ ਨੂੰ ਆਰਥਿਕ ਪੱਖੋਂ ਠੀਕ ਕਰਨ ਦੀ ਬਜਾਏ ਉਲਟਾ ਆਪ ਸਰਕਾਰ ਲਗਾਤਾਰ ਬਿਨਾਂ ਵਜਾ ਕਰਜ਼ੇ ਲੈ ਕੇ ਪੰਜਾਬ ਦੇ ਲੋਕਾਂ ਨੂੰ ਇੰਨਾ ਕਰਜ਼ਾਈ ਕਰ ਰਹੀ ਹੈ ਕਿ ਆਉਂਦੇ ਕਈ ਸਾਲਾਂ ਤੱਕ ਪੰਜਾਬ ਦੀ ਆਰਥਿਕਤਾ ਨੂੰ ਢਾਹ ਲੱਗੇਗੀ | ਲੋਹਗੜ੍ਹ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਟੀਮ ਦੇ ਅੱਗੇ ਪੂਰੀ ਤਰ੍ਹਾਂ ਹੱਥ ਖੜੇ ਕਰ ਚੁੱਕੇ ਮੁੱਖ ਮੰਤਰੀ ਮਾਨ ਇਕ ਡੰਮ੍ਹੀ ਮੁੱਖ ਮੰਤਰੀ ਸਾਬਤ ਹੋ ਰਹੇ ਹਨ | ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਸੰਬੰਧੀ ਉਨ੍ਹਾਂ ਕਿਹਾ ਕਿ ਆਪ ਸਰਕਾਰ ਤੋਂ ਸਤੇ ਹੋਏ ਲੁਧਿਆਣਾ ਵਾਸੀ 19 ਜੂਨ ਨੂੰ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਨ ਆਸ਼ੂ ਦੇ ਹੱਕ 'ਚ ਭਾਰੀ ਬਹੁਮਤ ਨਾਲ ਪੰਜੇ ਦਾ ਬਟਨ ਦਬਾ ਕੇ ਆਪ ਸਰਕਾਰ ਦੀਆਂ ਗਲਤ ਨੀਤੀਆਂ ਵਿਰੁੱਧ ਆਪਣਾ ਰੋਸ ਦਿਖਾਉਣਗੇ |

ਪਿਛਲੀ ਖ਼ਬਰ 2027 'ਚ ਬਣੇਗੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ-ਬਾਲ ਕਿ੍ਸ਼ਨ ਬਾਲੀ <br/> ਅਗਲੀ ਖ਼ਬਰ ਸਰਕਾਰ ਦੀ ਹਮਲਾਵਰ ਨੀਤੀ ਵਿਰੁੱਧ ਵੱਡੇ ਅੰਦੋਲਨ ਦੀ ਤਿਆਰੀ ਹੋਵੇਗੀ-ਡੱਲੇਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।