31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਜ਼ਿਲ੍ਹਾ ਮੋਗਾ ਸੀਨੀਅਰ ਵਰਗ ਦੀ ਟੀਮ ਲਈ ਟਰਾਇਲ 22 ਨੂੰ -ਕਮਲ ਅਰੋੜਾ <br/>

ਅਜੀਤ ਡੈਸਕ 20-06-2025
ਮੋਗਾ, 19 ਜੂਨ (ਸੁਰਿੰਦਰਪਾਲ ਸਿੰਘ)-ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਕਰਵਾਏ ਜਾ ਰਹੇ ਇੰਟਰ ਡਿਸਟਿ੍ਕਟ ਸੀਨੀਅਰ ਵਰਗ ਟੂਰਨਾਮੈਂਟ ਵਿਚ ਭਾਗ ਲੈਣ ਲਈ ਜ਼ਿਲ੍ਹਾ ਮੋਗਾ ਦੀ ਟੀਮ ਦੀ ਚੋਣ 22 ਜੂਨ 2025 ਨੂੰ ਹੋਵੇਗੀ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਨਰੇਰੀ ਜਨਰਲ ਸੈਕਟਰੀ ਕਮਲ ਅਰੋੜਾ ਨੇ ਦੱਸਿਆ ਕਿ ਇਸ ਟਰਾਇਲ ਵਿਚ ਭਾਗ ਲੈਣ ਵਾਲੇ ਖਿਡਾਰੀ ਮੋਗਾ ਜ਼ਿਲ੍ਹਾ ਨਾਲ ਸੰਬੰਧਿਤ ਹੋਣੇ ਚਾਹੀਦੇ ਹਨ | ਉਨ੍ਹਾਂ ਦੱਸਿਆ ਕਿ ਟੀਮ ਦੀ ਚੋਣ ਲਈ ਹੋਣ ਵਾਲਾ ਇਹ ਟਰਾਇਲ ਬਲੂਮਿੰਗ ਬਡਜ਼ ਸਕੂਲ ਅੰਮਿ੍ਤਸਰ ਰੋਡ ਤਲਵੰਡੀ ਭੰਗੇਰੀਆ (ਮੋਗਾ) ਦੀ ਗਰਾਊਾਡ ਵਿਚ 22 ਜੂਨ ਐਤਵਾਰ ਨੂੰ ਸਵੇਰੇ 9 ਵਜੇ ਸ਼ੁਰੂ ਹੋਣਗੇ | ਉਨ੍ਹਾਂ ਦੱਸਿਆ ਕਿ ਭਾਗ ਲੈਣ ਵਾਲੇ ਖਿਡਾਰੀ ਰੰਗਦਾਰ ਡਰੈਸ ਪਾ ਕੇ ਆਉਣ | ਉਨ੍ਹਾਂ ਦੱਸਿਆ ਕਿ ਟਰਾਇਲ ਵਿਚ ਭਾਗ ਲੈਣ ਵਾਲੇ ਖਿਡਾਰੀ ਆਪਣੇ ਡਿਜੀਟਲ ਜਨਮ ਮਿਤੀ ਸਰਟੀਫਿਕੇਟ ਨਾਲ ਲੈ ਕੇ ਆਉਣ | ਇਸ ਮੌਕੇ ਉਨ੍ਹਾਂ ਨਾਲ ਹੈੱਡ ਕੋਚ ਮਨਜੀਤ ਕੁਮਾਰ, ਕੋਚ ਕਪਿਲ ਦੇਵ, ਕੋਚ ਹਰਸ਼ਦੀਪ ਸਿੰਘ, ਕੋਚ ਦੀਪਕ ਕੁਮਾਰ, ਸਨੀ ਮਨਚੰਦਾ ਤੇ ਪ੍ਰਦੀਪ ਮੋਗਾ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਖ਼ਲੀਫ਼ਾ ਬਾਬਾ ਰਾਜਾ ਚਿਸ਼ਤੀ ਮੋਗਾ ਨੂੰ ਪੰਜਾਬ ਦਾ ਸੰਗਠਨ ਮੰਤਰੀ ਕੀਤਾ ਨਿਯੁਕਤ ਅਗਲੀ ਖ਼ਬਰ ਕਮੇਟੀ ਦੇ ਚੇਅਰਮੈਨ ਨੇ ਸੁਣੀਆਂ ਸਮੱਸਿਆਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।