31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਖ਼ਲੀਫ਼ਾ ਬਾਬਾ ਰਾਜਾ ਚਿਸ਼ਤੀ ਮੋਗਾ ਨੂੰ ਪੰਜਾਬ ਦਾ ਸੰਗਠਨ ਮੰਤਰੀ ਕੀਤਾ ਨਿਯੁਕਤ

ਅਜੀਤ ਡੈਸਕ 20-06-2025
ਮੋਗਾ, 19 ਜੂਨ (ਗੁਰਤੇਜ ਸਿੰਘ ਬੱਬੀ)- ਅੱਜ ਮੋਗਾ 'ਚ ਰਾਸ਼ਟਰਵਾਦੀ ਪਸਮਾਂਦਾ ਮੁਸਲਿਮ ਰਾਸ਼ਟਰੀ ਮੰਚ ਪੰਜਾਬ ਦੀ ਪਹਿਲੀ ਕਨਵੈੱਨਸ਼ਨ ਡਾ. ਇੰਦਰੇਸ਼ ਅਤੇ ਰਾਸ਼ਟਰੀ ਪ੍ਰਧਾਨ ਮੁਹੰਮਦ ਸ਼ਮਸ਼ਾਦ ਮੀਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਤੀ ਗਈ | ਕਨਵੈੱਨਸ਼ਨ 'ਚ ਸੂਬਾ ਪ੍ਰਧਾਨ ਐਡਵੋਕੇਟ ਵਿਕਰਮ ਕਲੇਟ ਸਾਬਰੀ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ | ਕਨਵੈੱਨਸ਼ਨ ਦੌਰਾਨ ਰਾਸ਼ਟਰਵਾਦੀ ਪਸਮਾਂਦਾ ਮੁਸਲਿਮ ਰਾਸ਼ਟਰੀ ਮੰਚ ਪੰਜਾਬ ਦੀ ਸਟੇਟ ਬਾਡੀ ਦੀ ਚੋਣ ਕੀਤੀ ਗਈ, ਜਿਸ 'ਚ ਉੱਘੇ ਸਮਾਜ ਸੇਵੀ ਖ਼ਲੀਫ਼ਾ ਬਾਬਾ ਰਾਜਾ ਚਿਸ਼ਤੀ ਮੋਗਾ ਨੂੰ ਪੰਜਾਬ ਦਾ ਸੰਗਠਨ ਮੰਤਰੀ ਨਿਯੁਕੀਤਾ ਗਿਆ | ਇਸ ਤੋਂ ਇਲਾਵਾ ਆਲਮ ਸ਼ਾਹ ਵਾਰਸੀ ਹਰਬੰਸ ਲੁਧਿਆਣਾ ਨੂੰ ਜਰਨਲ ਸਕੱਤਰ, ਸਲਾਮਦੀਨ ਚੌਧਰੀ ਮਾਜਰਾ ਪਟਿਆਲਾ ਵਾਇਸ ਪ੍ਰਧਾਨ, ਭੋਲਾ ਵਾਰਸੀ ਬਠਿੰਡਾ ਵਾਇਸ ਪ੍ਰਧਾਨ, ਰਫ਼ੀਕ ਮੁਹੰਮਦ ਫਰਵਾਹੀ ਸੰਗਰੂਰ ਕੈਸ਼ੀਅਰ, ਇਕਬਾਲ ਮੁਹੰਮਦ ਹਥਨ ਮਲੇਰਕੋਟਲਾ ਪੈੱ੍ਰਸ ਸਕੱਤਰ, ਡਾ. ਤਾਜ ਮੁਹੰਮਦ ਜਗਰਾਉਂ ਲੁਧਿਆਣਾ ਪੈੱ੍ਰਸ ਸਕੱਤਰ, ਖ਼ਲੀਫ਼ਾ ਬਾਬਾ ਬੂਟੇ ਸ਼ਾਹ ਸਾਬਰੀ ਫ਼ਤਹਿਗੜ੍ਹ ਸਾਹਿਬ ਸਪੋਕਸਪਰਸਨ, ਭੁਪਿੰਦਰ ਕੌਰ ਮੋਗਾ (ਔਰਤ ਵਿੰਗ) ਪੰਜਾਬ ਪ੍ਰਧਾਨ, ਗਗਨ ਮੁਦਕੀ ਫ਼ਿਰੋਜ਼ਪੁਰ, ਬਾਬਾ ਮੁਨਸ਼ੀ ਫ਼ਰੀਦਕੋਟ ਸੈਕਟਰੀ, ਬਾਬਾ ਇੰਦਰ ਦਾਸ, ਬਹਾਦਰ ਖਾਨ ਮੋਮਨਾਬਦ ਮਲੇਰਕੋਟਲਾ ਸੈਕਟਰੀ, ਸੁਰਜੀਤ ਸਿੰਘ ਰੰਧਾਵਾ ਧਰਮਕੋਟ, ਜਗਮੀਤ ਵਾਰਸੀ ਸਲਾਹਕਾਰ, ਇਸ ਤੋਂ ਇਲਾਵਾ ਕਾਲੂ ਦਰਵੇਸ਼, ਜੱਸ ਚੋਟੀਆਂ, ਸਰਬਜੀਤ ਕੌਰ, ਬੇਬੀ ਸ਼ਰਮਾ, ਬਾਬਾ ਕੁਲਵਿੰਦਰ ਸਾਬਰੀ, ਹਰਪ੍ਰੀਤ ਆਦਿ ਨੂੰ ਬਤੌਰ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਗਿਆ | ਇਸ ਮੌਕੇ ਖ਼ਲੀਫ਼ਾ ਬਾਬਾ ਰਾਜਾ ਚਿਸ਼ਤੀ ਨੇ ਕਿਹਾ ਕਿ ਰਾਸ਼ਟਰਵਾਦੀ ਪਸਮਾਂਦਾ ਮੁਸਲਿਮ ਰਾਸ਼ਟਰੀ ਮੰਚ ਪੰਜਾਬ ਸੰਗਠਨ ਵਲੋਂ ਜੋ ਉਨ੍ਹਾਂ ਨੂੰ ਜਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਸੂਬਾ ਪ੍ਰਧਾਨ ਐਡਵੋਕੇਟ ਵਿਕਰਮ ਕਲੇਟ ਸਾਬਰੀ ਨੇ ਚੁਣੇ ਗਏ ਸਾਰੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਅਗਲੀ ਖ਼ਬਰ ਜ਼ਿਲ੍ਹਾ ਮੋਗਾ ਸੀਨੀਅਰ ਵਰਗ ਦੀ ਟੀਮ ਲਈ ਟਰਾਇਲ 22 ਨੂੰ -ਕਮਲ ਅਰੋੜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।