ਮੋਗਾ, 19 ਜੂਨ (ਸੁਰਿੰਦਰਪਾਲ ਸਿੰਘ)-ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ ਦੀ ਜੂਨ ਮਹੀਨੇ ਦੀ ਮੀਟਿੰਗ ਚੋਖਾ ਅੰਪਾਇਰ ਮੋਗਾ 'ਚ ਹੋਈ | ਮੀਟਿੰਗ 'ਚ ਪੰਜਾਬ, ਹਰਿਆਣਾ, ਦਿੱਲੀ, ਉੱੱਤਰ ਪ੍ਰਦੇਸ਼ ਤੋਂ ਲਗਪਗ 100 ਤੋਂ ਵੱਧ ਡਾਕਟਰਾਂ ਨੇ ਹਿੱਸਾ ਲਿਆ | ਮੀਟਿੰਗ ਦੀ ਸ਼ੁਰੂਆਤ ਡਾ. ਜਗਜੀਤ ਸਿੰਘ ਗਿੱਲ ਦੁਆਰਾ ਕੀਤੀ ਗਈ | ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਵਿਚ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੂੰ ਇਲੈਕਟ੍ਰੋਹੋਮਿਉਪੈਥੀ ਨੂੰ ਮਾਨਤਾ ਦੇਣ ਲਈ ਮੰਗ ਪੱਤਰ ਦਿੱਤਾ ਗਿਆ | ਉਪਰੰਤ ਮੀਟਿੰਗ ਵਿਚ ਡਾ. ਜਗਤਾਰ ਸਿੰਘ ਸੇਖੋਂ ਨੇ ਨਾੜੀ ਦੁਆਰਾ ਬਿਮਾਰੀ ਦੀ ਸਮਾਂ ਅਵਧੀ ਨੂੰ ਜਾਂਚ ਕਰਨ ਦੀ ਨਵੀਂ ਤਕਨੀਕ ਬਾਰੇ ਦੱਸਿਆ | ਡਾ. ਪਰਮਿੰਦਰ ਪਾਠਕ ਨੇ ਇਲੈਕਟ੍ਰੋਹੋਮਿਉਪੈਥੀ ਦੀ ਵੈਨ 1 ਦਵਾਈ ਦੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਡਾ. ਸ਼ਿੰਦਰ ਸਿੰਘ ਨੇ ਗਰੀਨ ਇਲੈਕਟਰੀਸਿਟੀ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ | ਡਾ. ਕਮਲਜੀਤ ਕੌਰ ਸੇਖੋਂ ਨੇ ਇਲੈਕਟ੍ਰੋਹੋਮਿਉਪੈਥੀ ਵਿਚ ਵਰਤੇ ਜਾਣ ਵਾਲੇ ਦੋ ਬੂਟਿਆਂ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ | ਡਾ. ਅੰਮਿ੍ਤਪਾਲ ਸਿੰਘ ਨੇ ਦੱਸਿਆ ਇਲੈਕਟ੍ਰੋਹੋਮਿਉਪੈਥੀ ਦੇ ਨਾਲ-ਨਾਲ ਡਾਈਟ ਨੂੰ ਸਹੀ ਕਰ ਕੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ | ਇਸ ਮੀਟਿੰਗ ਵਿਚ ਡਾ. ਪਰਮਜੀਤ ਸਿੰਘ ਨੇ ਗਠੀਆ, ਡਾ. ਰਾਜੇਸ਼ ਕੁਮਾਰ ਦੁਆਰਾ ਸ਼ੂਗਰ ਅਤੇ ਗੁਰਦੇ ਦੇ ਰੋਗਾਂ, ਡਾ. ਕਿਸ਼ੋਰ ਕੁਮਾਰ ਦੁਆਰਾ ਕੱਦ ਨੂੰ ਵਧਾਉਣ, ਡਾ. ਨਿਰਮਲਜੀਤ ਸਿੰਘ ਦੁਆਰਾ ਬੱਚੇਦਾਨੀ ਦੇ ਕੈਂਸਰ ਅਤੇ ਗਠੀਆ ਰੋਗ ਅਤੇ ਡਾ. ਅਵਤਾਰ ਸਿੰਘ ਦੇਵਗਨ ਨੇ ਬਾਂਝਪਣ ਦੇ ਇਲਾਜ ਸਬੰਧੀ ਆਪਣੇ ਕਲੀਨੀਕਲ ਤਜਰਬੇ ਸਾਂਝੇ ਕੀਤੇ | ਅੰਤ ਡਾ. ਜਗਜੀਤ ਸਿੰਘ ਗਿੱਲ ਨੇ ਆਏ ਹੋਏ ਡਾਕਟਰਾਂ ਦਾ ਧੰਨਵਾਦ ਕੀਤਾ | ਇਸ ਸਮੇਂ ਡਾ. ਜਸਵਿੰਦਰ ਸਿੰਘ, ਡਾ. ਸ਼ਮਸ਼ੇਰ ਸਿੰਘ, ਡਾ. ਸੰਤੋਖ ਸਿੰਘ, ਡਾ. ਜਸਵੀਰ ਸ਼ਰਮਾ, ਡਾ. ਸ਼ਹਿਜ਼ਾਦ ਹੁਸੈਨ, ਡਾ. ਰੌਬਿਨ ਅਰੋੜਾ, ਡਾ. ਵਰਿੰਦਰ ਸਿੰਘ, ਡਾ. ਨਿਸ਼ਾਨ ਸਿੰਘ, ਡਾ. ਕੁਲਵਿੰਦਰ ਸਿੰਘ, ਸੰਨੀਦੀਪ ਸਿੰਘ, ਡਾ. ਨਵਦੀਪ ਸਿੰਘ, ਡਾ. ਸੁਰਜੀਤ ਸਿੰਘ, ਡਾ. ਜਸਪਾਲ ਸਿੰਘ ਵਿਰਕ, ਡਾ. ਗੁਰਪ੍ਰੀਤ ਸਿੰਘ, ਡਾ. ਰਵੀ ਤਿਵਾਰੀ, ਡਾ. ਪ੍ਰਦੀਪ ਸਿੰਘ, ਡਾ. ਰਾਜ ਕੁਮਾਰ, ਡਾ. ਨਰੇਸ਼ ਭੰਡਾਰੀ, ਡਾ. ਨਵਦੀਪ ਸਿੰਘ, ਡਾ. ਜਗਦੀਪ ਸਿੰਘ ਘਾਲੀ, ਡਾ. ਰਾਜਿੰਦਰ ਅਰੋੜਾ, ਸ਼ਿਵਮ ਸ਼ਰਮਾ, ਨਵਪ੍ਰੀਤ ਸ਼ਰਮਾ, ਡਾ. ਰਮੇਸ਼ ਸ਼ਰਮਾ, ਪ੍ਰੀਤੀ, ਸਵਰੀਨ ਰਾਣੀ, ਡਾ. ਖ਼ਾਨ, ਡਾ. ਜਸਵਿੰਦਰ ਸਿੰਘ ਗਿੱਲ ਹਾਜ਼ਰ ਸਨ |