03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਗਲੋਬਲ ਫਲਾਇਰਜ਼ ਸੰਸਥਾ ਦੇ ਵਿਦਿਆਰਥੀ ਨੇ ਪ੍ਰਾਪਤ ਕੀਤੇ ਓਵਰਆਲ 6.5 ਬੈਂਡ

ਅਜੀਤ ਡੈਸਕ 20-06-2025
ਬੱਧਨੀ ਕਲਾਂ, 19 ਜੂਨ (ਸੰਜੀਵ ਕੋਛੜ)-ਗਲੋਬਲ ਫਲਾਇਰਜ ਆਈਲਟਸ ਤੇ ਇਮੀਗ੍ਰੇਸ਼ਨ ਸੰਸਥਾ ਜੋ ਕਿ ਮਿੰਨੀ ਬੱਸ ਸਟੈਂਡ ਲੋਪੋ ਰੋਡ ਬੱਧਨੀ ਕਲਾਂ ਵਿਖੇ ਆਪਣੀਆਂ ਬਾਖ਼ੂਬੀ ਸੇਵਾਵਾਂ ਨਿਭਾਉਦੀਂ ਹੋਈ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾ ਰਹੀ ਹੈ, ਉਹ ਸੰਸਥਾ ਜਿੱਥੇ ਵਿਦੇਸ਼ ਵਿਚ ਪੜਾਈ ਕਰਨ ਵਾਲੇ ਬੱਚਿਆਂ ਲਈ ਲਗਾਤਾਰ ਵਰਦਾਨ ਸਾਬਤ ਹੋ ਰਹੀ ਹੈ, ਉੱਥੇ ਹੀ ਸਟੱਡੀ ਵੀਜ਼ਾ, ਓਪਨ ਵਰਕ ਪਰਮਿਟ ਵੀਜ਼ਾ ਅਤੇ ਵਿਜ਼ਟਰ ਵੀਜ਼ੇ 'ਚ ਵੀ ਪੂਰੀ ਮੁਹਾਰਤ ਹਾਸਲ ਕਰ ਚੁੱਕੀ ਹੈ | ਸੰਸਥਾ ਦੇ ਚੇਅਰਮੈਨ ਰਜਤ ਪਲਤਾ ਨੇ ਦੱਸਿਆ ਕਿ ਸੰਸਥਾ ਵਿਚ ਬਹੁਤ ਹੀ ਤਜਰਬੇਕਾਰ ਅਤੇ ਮਿਹਨਤੀ ਸਟਾਫ਼ ਦੁਆਰਾ ਬੱਚਿਆਂ ਨੂੰ ਆਈਲਟਸ ਦੀ ਤਿਆਰੀ ਕਰਵਾਈ ਜਾਂਦੀ ਹੈ | ਸਟਾਫ਼ ਅਤੇ ਇਸ ਬੱਚੇ ਦੀ ਮਿਹਨਤ ਸਦਕਾ ਜੋਬਨਦੀਪ ਸਿੰਘ ਸਪੁੱਤਰ ਕੁਲਦੀਪ ਸਿੰਘ ਪਿੰਡ ਲੋਪੋ ਵਲੋਂ ਲਿਸਨਿੰਗ 'ਚ 7, ਰੀਡਿੰਗ 'ਚ 6, ਰਾਈਟਿੰਗ 'ਚ 6, ਸਪੀਕਿੰਗ 'ਚ 6 ਅਤੇ ਓਵਰਆਲ 6.5 ਬੈਂਡ ਹਾਸਲ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਸੰਸਥਾ ਦੁਆਰਾ ਆਈਲਟਸ ਦੀਆਂ ਕਲਾਸਾਂ ਆਧੁਨਿਕ ਤਰੀਕੇ ਨਾਲ ਮਾਹਿਰ ਅਧਿਆਪਕਾਂ ਦੁਆਰਾ ਦਿੱਤੀਆਂ ਜਾਂਦੀਆਂ ਹਨ | ਹਰੇਕ ਵਿਦਿਆਰਥੀ ਨੂੰ ਕਲਾਸਾਂ ਦੀ ਲੈਵਲ ਦੀ ਹਿਸਾਬ ਨਾਲ ਅਤੇ ਕਮਜ਼ੋਰ ਵਿਦਿਆਰਥੀਆਂ ਨੂੰ ਸਪੈਸ਼ਲ ਕਲਾਸਾਂ ਦਿੱਤੀਆਂ ਜਾਂਦੀਆਂ ਤਾਂ ਤਾਂ ਜੋ ਬੱਚੇ ਬਹੁਤ ਹੀ ਘੱਟ ਸਮੇਂ 'ਚ ਲੋੜੀਂਦੇ ਬੈਂਡ ਪ੍ਰਾਪਤ ਕਰ ਸਕਣ | ਇਸ ਮੌਕੇ ਜੋਬਨਦੀਪ ਸਿੰਘ ਨੇ ਖ਼ੁਸ਼ੀ ਜ਼ਹਿਰ ਕਰਦਿਆਂ ਐਮ.ਡੀ. ਰਜਤ ਪਲਤਾ ਅਤੇ ਪੂਰੇ ਸਟਾਫ਼ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਇਲੈਕਟ੍ਰੋਹੋਮਿਓਪੈਥਿਕ ਡਾਕਟਰਾਂ ਦੀ ਜੂਨ ਮਹੀਨੇ ਦੀ ਮੀਟਿੰਗ ਹੋਈ ਅਗਲੀ ਖ਼ਬਰ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਝੂਠੀ ਸਿਆਸਤ ਤੋਂ ਤੰਗ- ਜਥੇਦਾਰ ਮਾਹਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।