ਬਾਘਾ ਪੁਰਾਣਾ, 19 ਜੂਨ (ਗੁਰਮੀਤ ਸਿੰਘ ਮਾਣੂੰਕੇ)- ਸਥਾਨਕ ਸ਼ਹਿਰ ਅੰਦਰ ਕੋਟਕਪੂਰਾ ਰੋਡ 'ਤੇ ਪੈਟਰੋਲ ਪੰਪ ਦੇ ਸਾਹਮਣੇ ਸਥਿਤ ਆਈਲਟਸ ਸੈਂਟਰ ਦੇ ਹੱਬ ਵਜੋਂ ਜਾਣੀ ਜਾਂਦੀ ਸੰਸਥਾ ਆਲ ਗੁੱਡ ਓਵਰਸੀਜ਼ ਆਈਲਟਸ ਸੈਂਟਰ ਬਾਘਾ ਪੁਰਾਣਾ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣ ਚੁੱਕਾ ਹੈ | ਇਸ ਮੌਕੇ ਸੰਸਥਾ ਦੀ ਐਮ.ਡੀ. ਵੀਰਪਾਲ ਕੌਰ ਧਾਲੀਵਾਲ ਅਤੇ ਸੀ.ਈ.ਓ. ਰਾਜ ਰਾਜਪੂਤ ਨੇ ਦੱਸਿਆ ਕਿ ਸੰਸਥਾ ਵਲੋਂ ਕਰਵਾਈ ਸਖ਼ਤ ਮਿਹਨਤ ਸਦਕਾ ਸੰਸਥਾ ਦੀਆਂ ਦੋ ਵਿਦਿਆਰਥਣਾਂ ਕੁਲਜੀਤ ਕੌਰ ਵਾਸੀ ਮਾੜੀ ਮੁਸਤਫ਼ਾ ਨੇ ਪੀ.ਟੀ.ਈ. 'ਚੋਂ 67 ਸਕੋਰ ਅਤੇ ਵਿਦਿਆਰਥਣ ਵੀਰਪਾਲ ਕੌਰ ਵਾਸੀ ਫੂਲੇਵਾਲਾ ਨੇ ਪੀ.ਟੀ.ਈ 'ਚੋਂ 63 ਸਕੋਰ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ | ਇਸ ਮੌਕੇ ਸੰਸਥਾ ਪ੍ਰਬੰਧਕਾਂ ਨੇ ਕੁਲਜੀਤ ਕੌਰ ਅਤੇ ਵੀਰਪਾਲ ਕੌਰ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਸੰਸਥਾ ਤੋਂ ਅਨੇਕਾਂ ਲੋਕ ਕੈਨੇਡਾ, ਯੂ.ਕੇ., ਆਸਟ੍ਰੇਲੀਆ ਦਾ ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ, ਓਪਨ ਵਰਕ ਪਰਮਿਟ, ਸਪਾਊਸ ਵੀਜ਼ਾ, ਟੂਰਿਸਟ ਵੀਜ਼ਾ ਅਤੇ ਸੁਪਰ ਵੀਜ਼ੇ ਲਗਵਾ ਕੇ ਆਪਣਾ ਭਵਿੱਖ ਸੁਨਹਿਰੀ ਬਣਾ ਚੁੱਕੇ ਹਨ |