04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਸਿਵਲ ਹਸਪਤਾਲ ਮੋਗਾ 'ਚ ਟੀਕਾਕਰਨ ਸੰਬੰਧੀ ਜ਼ਿਲ੍ਹਾ ਪੱਧਰੀ ਮੀਟਿੰਗ

ਅਜੀਤ ਡੈਸਕ 20-06-2025
ਮੋਗਾ, 19 ਜੂਨ (ਗੁਰਤੇਜ ਸਿੰਘ ਬੱਬੀ)-ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਅਤੇ ਡਾ. ਪ੍ਰਦੀਪ ਕੁਮਾਰ ਮਹਿੰਦਰਾ ਸਿਵਲ ਸਰਜਨ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਟੀਕਾਕਰਨ ਸੰਬੰਧੀ ਦਫ਼ਤਰ ਸਿਵਲ ਸਰਜਨ ਮੋਗਾ ਵਿਖੇ ਇਕ ਮੀਟਿੰਗ ਜ਼ਿਲ੍ਹਾ ਟੀਕਾਕਰਨ ਅਫ਼ਸਰ ਮੋਗਾ ਡਾ. ਅਸ਼ੋਕ ਸਿੰਗਲਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਡਾ. ਸਿੰਗਲਾ ਦੱਸਿਆ ਕਿ ਮੀਟਿੰਗ ਦਾ ਮੁੱਖ ਮਕਸਦ ਲਗਾਏ ਨਿੱਕੇ ਬੱਚਿਆਂ 'ਚ ਟੀਕਾਕਰਨ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਉਣ ਦੇ ਲਈ ਅਤੇ ਟੀਕੇ ਦੇ ਮਾੜੇ ਪ੍ਰਭਾਵ ਬਾਰੇ ਰਿਪੋਰਟ ਕੀਤੇ ਗਏ ਕੇਸ ਦੀ ਕਮੇਟੀ ਦੁਆਰਾ ਜਾਂਚ ਪੜਤਾਲ ਕਰਨੀ ਤਾਂ ਜੋ ਟੀਕਾਕਰਨ ਸੰਬੰਧੀ ਲੋਕਾਂ ਦੇ ਦਿਲਾਂ ਅੰਦਰ ਸੰਪੂਰਨ ਵਿਸ਼ਵਾਸ ਬਣਿਆ ਰਹੇ | ਉਨ੍ਹਾਂ ਦੱਸਿਆ ਕਿ ਕਈ ਵਾਰ ਬੱਚੇ ਨੂੰ ਕੋਈ ਸਰੀਰਕ ਮੁਸ਼ਕਿਲ ਆ ਜਾਂਦੀ ਹੈ ਪਰ ਕਿਸੇ ਤਰੀਕੇ ਨਾਲ ਟੀਕਾਕਰਨ ਬਾਰੇ ਸਮਾਜ ਵਿਚ ਮਾੜੀ ਧਾਰਨਾ ਬਣਾ ਦਿੱਤੀ ਜਾਂਦੀ ਹੈ | ਇਸ ਲਈ ਟੀਕਾਕਰਨ ਹਮੇਸ਼ਾ ਬੱਚੇ ਨੂੰ ਮਾਰੂ ਬਿਮਾਰੀਆਂ ਤੋਂ ਬਚਾਉਂਦਾ ਹੈ | ਹਮੇਸ਼ਾ ਤੰਦਰੁਸਤ ਰੱਖਦਾ ਹੈ | ਇਸ ਮੌਕੇ ਡਾ. ਮੇਘਾ ਪ੍ਰਕਾਸ਼ ਵਿਸ਼ਵ ਸਿਹਤ ਸੰਸਥਾ, ਡਾ. ਗਗਨਦੀਪ ਸਿੰਘ ਮੋਗਾ ਐਸ.ਐਮ.ਓ. ਮੋਗਾ, ਔਰਤ ਰੋਗਾਂ ਦੇ ਮਾਹਿਰ ਡਾ. ਸਿਮਿ੍ਤ ਖੋਸਾ, ਗੁਰਜਣ ਕੌਰ ਮੈਡੀਕਲ ਅਫ਼ਸਰ, ਡਾ. ਸਾਹਿਲ ਮਿੱਤਲ ਬੱਚਿਆਂ ਦੇ ਰੋਗਾਂ ਦੇ ਮਾਹਿਰ, ਡਾ. ਸੰਜੀਵ ਮਿੱਤਲ ਪ੍ਰਧਾਨ ਆਈ.ਐਮ.ਏ., ਸੰਧਿਆ ਗਰਗ ਫਾਰਮੇਸੀ ਅਫ਼ਸਰ, ਨਵਦੀਪ ਸੰਧੂ ਡਰੱਗ ਇੰਸਪੈਕਟਰ, ਐਸ.ਕੇ. ਬਾਂਸਲ ਐਨ.ਜੀ.ਓ., ਡਾ. ਨਰੇਸ਼ ਕੁਮਾਰ, ਡਾਕਟਰ ਅਕੰਸ਼ਾ ਆਏ ਅੰਮਿ੍ਤ ਸ਼ਰਮਾ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਜਗਨਨਾਥ ਰੱਥ ਯਾਤਰਾ 'ਚ ਮੁੱਖ ਮਹਿਮਾਨ ਵਿਧਾਇਕਾ ਡਾ. ਅਰੋੜਾ ਹੋਣਗੇ-ਤਿਆਗੀ ਵੱਖ-ਵੱਖ ਸ਼ਖ਼ਸੀਅਤਾਂ ਨੂੰ ਦਿੱਤੇ ਗਏ ਸੱਦ... ਅਗਲੀ ਖ਼ਬਰ ਸੜਕਾਂ ਦੀ ਹਾਲਤ ਖ਼ਸਤਾ ਹੋਣ ਕਰਕੇ ਲੋਕ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।