04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਜਗਨਨਾਥ ਰੱਥ ਯਾਤਰਾ 'ਚ ਮੁੱਖ ਮਹਿਮਾਨ ਵਿਧਾਇਕਾ ਡਾ. ਅਰੋੜਾ ਹੋਣਗੇ-ਤਿਆਗੀ ਵੱਖ-ਵੱਖ ਸ਼ਖ਼ਸੀਅਤਾਂ ਨੂੰ ਦਿੱਤੇ ਗਏ ਸੱਦਾ ਪੱਤਰ

ਅਜੀਤ ਡੈਸਕ 20-06-2025
ਮੋਗਾ, 19 ਜੂਨ (ਸੁਰਿੰਦਰਪਾਲ ਸਿੰਘ)-ਇਕ ਜੁਲਾਈ ਨੂੰ ਮੋਗਾ ਵਿਖੇ ਹੋਣ ਵਾਲੀ 5ਵੀਂ ਭਗਵਾਨ ਜਗਨਨਾਥ ਰਥ ਯਾਤਰਾ ਲਈ ਸ਼ਹਿਰ ਦੇ ਪ੍ਰਮੁੱਖ ਜਨਤਕ ਨੁਮਾਇੰਦਿਆਂ ਅਤੇ ਸਮਾਜ ਸੇਵੀਆਂ ਨੂੰ ਵਿਸ਼ੇਸ਼ ਸੱਦਾ ਪੱਤਰ ਭੇਟ ਕੀਤੇ ਗਏ | ਇਸ ਸਮਾਗਮ ਦੇ ਮੁੱਖ ਮਹਿਮਾਨ ਮੋਗਾ ਦੇ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਹੋਣਗੇ | ਅੱਜ ਜਿਨ੍ਹਾਂ ਸ਼ਖ਼ਸੀਅਤਾਂ ਨੂੰ ਸੱਦਾ ਪੱਤਰ ਦਿੱਤੇ ਗਏ, ਉਨ੍ਹਾਂ ਵਿਚ ਮੋਗਾ ਦੇ ਮੇਅਰ ਬਲਜੀਤ ਸਿੰਘ ਚਾਨੀ, ਡਿਪਟੀ ਮੇਅਰ ਅਸ਼ੋਕ ਧਮੀਜਾ ਅਤੇ ਸ਼ਹਿਰ ਦੇ ਸਾਰੇ ਕੌਂਸਲਰਾਂ, ਸ਼ਹਿਰ ਦੀ ਪ੍ਰਸਿੱਧ ਸਮਾਜ ਸੇਵਕਾ ਭਾਵਨਾ ਬਾਂਸਲ ਅਤੇ ਉਨ੍ਹਾਂ ਦੇ ਪਤੀ ਡਾ. ਰਜਤ ਬਾਂਸਲ ਸ਼ਾਮਿਲ ਹਨ | ਪ੍ਰਬੰਧਕ ਕਮੇਟੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਰਥ ਯਾਤਰਾ ਸਿਰਫ਼ ਇਕ ਧਾਰਮਿਕ ਸਮਾਗਮ ਨਹੀਂ ਹੈ, ਸਗੋਂ ਵਿਸ਼ਵਾਸ ਅਤੇ ਸਮਾਜਿਕ ਸਦਭਾਵਨਾ ਦਾ ਪ੍ਰਤੀਕ ਹੈ | ਗਰਮੀ ਦੇ ਬਾਵਜੂਦ ਭਗਵਾਨ ਜਗਨਨਾਥ, ਦੇਵੀ ਸੁਭਦਰਾ ਅਤੇ ਭਗਵਾਨ ਬਲਭਦਰ ਦੇ ਰਥ ਨੂੰ ਖਿੱਚਣ ਵਾਲੇ ਸ਼ਰਧਾਲੂਆਂ ਦੀ ਅਥਾਹ ਸ਼ਰਧਾ ਅਤੇ ਪਿਆਰ ਦਾ ਸਬੂਤ ਹੈ | ਰਥ ਯਾਤਰਾ ਥਾਣਾ ਸਿਟੀ/ਸ਼ਰਮਾ ਟਰੈਵਲਜ਼ ਦੇ ਪਿਛਲੇ ਪਾਰਕਿੰਗ ਸਥਾਨ ਤੋਂ ਦੁਪਹਿਰ 3 ਵਜੇ ਸ਼ੁਰੂ ਹੋਵੇਗੀ ਅਤੇ ਰਾਤ ਨੂੰ ਗੀਤਾ ਭਵਨ ਚੌਕ 'ਤੇ ਸਮਾਪਤ ਹੋਵੇਗੀ | ਇਸਕੋਨ ਪ੍ਰਚਾਰ ਸੰਮਤੀ ਮੋਗਾ ਦੇ ਮੁੱਖ ਪ੍ਰਬੰਧਕ ਦੇਵ ਪਿ੍ਆ ਤਿਆਗੀ ਨੇ ਕਿਹਾ ਕਿ ਕੋਈ ਵੀ ਸ਼ਰਧਾਲੂ ਜੋ ਇਸ 'ਚ ਸੇਵਾ ਕਰਨਾ ਚਾਹੁੰਦਾ ਹੈ, ਉਹ ਇਸਕੋਨ ਪ੍ਰਚਾਰ ਸੰਮਤੀ ਮੋਗਾ ਦੇ ਪ੍ਰਧਾਨ ਨਵਦੀਪ ਗੁਪਤਾ, ਚੇਅਰਮੈਨ ਦੇਵ ਪਿ੍ਆ ਤਿਆਗੀ, ਪ੍ਰੋਜੈਕਟ ਡਾਇਰੈਕਟਰ ਵਿੱਕੀ ਮਹਿੰਦੀਰੱਤਾ, ਕੈਸ਼ੀਅਰ ਰਜਨੀਸ਼ ਕੁਮਾਰ, ਉਪ ਪ੍ਰਧਾਨ ਬੰਟੂ ਜੈਸਵਾਲ ਨਾਲ ਸੰਪਰਕ ਕਰ ਸਕਦਾ ਹੈ | ਨਵਦੀਪ ਗੁਪਤਾ ਪ੍ਰਧਾਨ ਨੇ ਕਿਹਾ ਕਿ ਭਗਵਾਨ ਜਗਨਨਾਥ ਦੀ ਇਹ ਰਥ ਯਾਤਰਾ ਸਨਾਤਨ ਧਰਮ ਦੀ ਇਕ ਸ਼ਾਨਦਾਰ ਪਰੰਪਰਾ ਹੈ |
ਪਿਛਲੀ ਖ਼ਬਰ ਪਿੰਡ ਮਾਣੂੰਕੇ ਵਿਖੇ ਵਾਹੀਯੋਗ ਜ਼ਮੀਨ ਦੀ ਮਿਣਤੀ ਕਰਵਾਉਣ ਦਾ ਕੰਮ ਹੋਇਆ ਸ਼ੁਰੂ ਅਗਲੀ ਖ਼ਬਰ ਸਿਵਲ ਹਸਪਤਾਲ ਮੋਗਾ 'ਚ ਟੀਕਾਕਰਨ ਸੰਬੰਧੀ ਜ਼ਿਲ੍ਹਾ ਪੱਧਰੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।