08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਜਹਾਜ਼ ਹਾਦਸੇ 'ਚ ਵਿਛੜੀਆਂ ਰੂਹਾਂ ਲਈ ਕਾਲੇਕੇ ਤੇ ਆਲਮਵਾਲਾ ਵਲੋਂ ਅਰਦਾਸ

ਅਜੀਤ ਡੈਸਕ 21-06-2025
ਨੱਥੂਵਾਲਾ ਗਰਬੀ, 20 ਜੂਨ (ਨਵਦੀਪ ਸਿੰਘ)-ਪਿਛਲੇ ਦਿਨੀਂ ਅਹਿਮਦਾਬਾਦ ਵਿਚ ਵਾਪਰੇ ਜਹਾਜ਼ ਹਾਦਸੇ ਦੀ ਘਟਨਾ ਨੇ ਹਰ ਕਿਸੇ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ | ਇਸ ਜਹਾਜ਼ ਹਾਦਸੇ ਵਿਚ ਕਈ ਲੋਕ ਜ਼ਖਮੀ ਹੋਏ ਤੇ ਬੱਚੇ, ਨੌਜਵਾਨ ਤੇ ਬਜ਼ੁਰਗਾਂ ਦੀਆਂ ਜਾਨਾਂ ਚਲੀਆਂ ਗਈਆਂ | ਇਸ ਮੰਦਭਾਗੀ ਘਟਨਾ ਨੇ ਪੂਰੇ ਦੇਸ਼ ਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ | ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਤੋਂ ਸੀਨੀਅਰ ਕਾਂਗਰਸੀ ਆਗੂ ਜਗਸੀਰ ਸਿੰਘ ਕਾਲੇਕੇ ਅਤੇ ਕਾਕਾ ਆਲਮਵਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਇਸ ਹਾਦਸੇ ਵਿਚ ਵਿੱਛੜ ਗਈਆਂ ਰੂਹਾਂ ਅਤੇ ਜ਼ਖਮੀਆਂ ਦੀ ਤੰਦਰੁਸਤੀ ਲਈ ਵਾਹਿਗੁਰੂ ਅੱਗੇ ਅਰਦਾਸ ਬੇਨਤੀਆਂ ਕਰਨੀਆਂ ਚਾਹੀਦੀਆਂ ਹਨ ਅਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਹੇ ਵਾਹਿਗੁਰੂ ਸੰਸਾਰ ਵਿਚ ਹਮੇਸ਼ਾ ਸੁੱਖ-ਸਾਂਤੀ ਬਣਾਈ ਰੱਖਣਾ ਤੇ ਵਿੱਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣਾ |
ਪਿਛਲੀ ਖ਼ਬਰ ਕੌਂਸਲਰ ਸੁਖਬੀਰ ਸਿੰਘ ਧਾਲੀਵਾਲ ਨਹੀਂ ਰਹੇ ਅਗਲੀ ਖ਼ਬਰ ਸਾਬਕਾ ਤਹਿਸੀਲਦਾਰ ਲਖਵੀਰ ਸਿੰਘ ਗਿੱਲ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।