ਲੰਡਨ, 20 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਲੰਡਨ ਦੀ ਕੌਂਸਲ ਹੰਸਲੋ ਦੇ ਕੌਂਸਲਰ ਸੁਖਬੀਰ ਸਿੰਘ ਧਾਲੀਵਾਲ ਅਕਾਲ ਚਲਾਣਾ ਕਰ ਗਏ ਹਨ ¢ ਉਹ 76 ਵਰਿ੍ਹਆਂ ਦੇ ਸਨ ¢ ਕੌਂਸਲਰ ਰਘਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਧਾਲੀਵਾਲ ਕੁਝ ਸਮੇਂ ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ ¢ ਉਹ ਆਪਣੇ ਪਿੱਛੇ ਦੋ ਬੇਟੇ ਅਤੇ ਇਕ ਬੇਟੀ ਛੱਡ ਗਏ ਹਨ ¢ ਸ. ਧਾਲੀਵਾਲ ਸ਼ੁਰੂ ਤੋਂ ਹੀ ਲੇਬਰ ਨਾਲ ਜੁੜੇ ਹੋਏ ਸਨ ਅਤੇ ਕਰੈਨਫੋਰਡ ਹਲਕੇ ਤੋਂ ਕੌਂਸਲਰ ਸਨ ਅਤੇ ਮੋਗਾ ਜ਼ਿਲ੍ਹੇ ਦੇ ਪਿੰਡ ਨਿਹਾਲ ਸਿੰਘ ਵਾਲਾ ਨਾਲ ਸਬੰਧਿਤ ਸਨ ¢ ਐਮ.ਪੀ. ਸੀਮਾ ਮਲਹੋਤਰਾ, ਸਾਬਕਾ ਐਮ.ਪੀ. ਵਰਿੰਦਰ ਸ਼ਰਮਾ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੁਖਬੀਰ ਸਿੰਘ ਧਾਲੀਵਾਲ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ¢ ਉਨ੍ਹਾਂ ਦਾ ਚਲੇ ਜਾਣਾ ਭਾਈਚਾਰੇ ਲਈ ਅਸਹਿ ਹੈ ¢