ਬਾਘਾ ਪੁਰਾਣਾ, 21 ਜੂਨ (ਟਿੰਕੂ ਕਾਠਪਾਲ)-ਸਥਾਨਕ ਸ਼ਹਿਰ ਅੰਦਰ ਅੰਤਰਰਾਸ਼ਟਰੀ ਯੋਗ ਦਿਵਸ ਸੰਤ ਬਾਬਾ ਗੁਰਮੇਲ ਸਿੰਘ ਸਟੇਡੀਅਮ ਵਿਖੇ ਮਨਾਇਆ ਗਿਆ | ਜਿਸ ਵਿਚ ਅੰਮਿ੍ਤਪਾਲ ਸਿੰਘ ਵਿਧਾਇਕ, ਬੇਅੰਤ ਸਿੰਘ ਸਿੱਧੂ ਉਪ ਮੰਡਲ ਮੈਜਿਸਟਰੇਟ ਬਾਘਾ ਪੁਰਾਣਾ, ਦਲਵੀਰ ਸਿੰਘ ਸਿੱਧੂ ਉਪ ਪੁਲਿਸ ਕਪਤਾਨ, ਆਪ ਪਾਰਟੀ ਦੇ ਪਵਨ ਗੁਪਤਾ, ਰਣਜੀਤ ਸਿੰਘ ਟੀਟੂ ਸੀਨੀਅਰ ਉਪ ਪ੍ਰਧਾਨ ਨਗਰ ਕੌਂਸਲ ਅਤੇ ਹੋਰਨਾਂ ਅਧਿਕਾਰੀਆਂ ਨੇ ਯੋਗਾ ਦਿਵਸ ਵਿਚ ਹਿੱਸਾ ਲਿਆ | ਯੋਗਾ ਮਾਹਿਰਾਂ ਨੇ ਸਰੀਰ ਦੀ ਤੰਦਰੁਸਤੀ ਲਈ ਵੱਖ-ਵੱਖ ਆਸਣ ਕਰਵਾਏ | ਉਨ੍ਹਾਂ ਕਿਹਾ ਅੱਜ ਦੇ ਸਮੇਂ 'ਚ ਵਧ ਰਹੀ ਭੱਜ ਦੌੜ ਨਾਲ ਹਰ ਇਕ ਇਨਸਾਨ ਥੱਕਿਆ ਮਹਿਸੂਸ ਕਰਦਾ ਹੈ ਅਤੇ ਸਰੀਰਕ ਤੌਰ 'ਤੇ ਪ੍ਰੇਸ਼ਾਨ ਹੈ | ਉਨ੍ਹਾਂ ਕਿਹਾ ਕਿ ਅਜਿਹੇ 'ਚ ਸਾਨੂੰ ਤੰਦਰੁਸਤ ਰੱਖਣ ਲਈ ਸਾਨੂੰ ਸਾਰਿਆਂ ਨੂੰ ਯੋਗ ਨੂੰ ਆਪਣੇ ਜੀਵਨ ਵਿਚ ਅਹਿਮ ਰੋਲ ਦੇਣਾ ਚਾਹੀਦਾ ਹੈ | ਉਪ ਮੰਡਲ ਮੈਜਿਸਟਰੇਟ ਬੇਅੰਤ ਸਿੰਘ ਸਿੱਧੂ ਨੇ ਕਿਹਾ ਕਿ 21 ਜੂਨ ਦਾ ਦਿਨ ਸਾਡੇ ਲਈ ਬਹੁਤ ਮਹੱਤਵਪੂਰਨ ਦਿਨ ਹੈ | ਅੱਜ ਦੇ ਦਿਨ ਅੰਤਰਰਾਸ਼ਟਰੀ ਯੋਗ ਦਿਵਸ ਸਾਡੀ ਸਿਹਤ ਦੀ ਤੰਦਰੁਸਤੀ ਲਈ ਪੂਰੇ ਦੇਸ਼ ਵਿਚ ਮਨਾਇਆ ਗਿਆ ਹੈ | ਉਨ੍ਹਾਂ ਲੋਕਾਂ ਨੂੰ ਰੋਜ਼ਾਨਾ 1 ਘੰਟਾ ਯੋਗਾ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਤਣਾਅ ਭਰੀ ਜ਼ਿੰਦਗੀ ਯੋਗਾ ਬਹੁਤ ਫਾਇਦੇਮੰਦ ਹੈ | ਉਨ੍ਹਾਂ ਕਿਹਾ ਕਿ ਸਾਨੂੰ ਰੁਝੇਵਿਆਂ ਭਰੇ ਸਮੇਂ ਵਿਚੋਂ ਕੁਝ ਸਮਾਂ ਕੱਢ ਕੇ ਸਰੀਰਕ ਪੱਖੋਂ ਤੰਦਰੁਸਤ ਰਹਿਣ ਲਈ ਯੋਗ ਨਾਲ ਜੁੜਨਾ ਚਾਹੀਦਾ ਹੈ | ਉਪ ਪੁਲਿਸ ਕਪਤਾਨ ਦਲਵੀਰ ਸਿੰਘ ਸਿੱਧੂ ਵਲੋਂ ਵੀ ਸਾਰਿਆਂ ਨੂੰ ਯੋਗਾ ਕਰਨ ਲਈ ਪ੍ਰੇਰਤ ਕੀਤਾ ਗਿਆ | ਅੰਤ ਵਿਚ ਸਭ ਨੂੰ ਲੱਸੀ ਅਤੇ ਕੇਲੇ ਰਿਫਰੈਸ਼ਮੈਂਟ ਵਜੋਂ ਦਿੱਤੇ ਗਏ | ਅੱਜ ਦੇ ਯੋਗਾ ਕੈਂਪ ਵਿਚ ਕੌਂਸਲਰ ਧਰਮਿੰਦਰ ਸਿੰਘ ਰੱਖੜਾ, ਜਗਸੀਰ ਸਿੰਘ ਸੀਰਾ, ਤਰੁਨ ਮਿੱਤਲ ਕੌਂਸਲਰ, ਕੁਲਵੰਤ ਸਿੰਘ ਸੈਕਟਰੀ, ਦੀਪਕ ਕੁਮਾਰ ਸੈਨੇਟਰੀ ਇੰਸਪੈਕਟਰ, ਮਨੋਹਰ ਲਾਲ ਪਾਂਧੀ, ਲੈਕਚਰਾਰ ਸੰਜੀਵ ਕੁਮਾਰ ਬਾਂਸਲ, ਮੁਖਤਿਆਰ ਸਿੰਘ, ਸੂਰਜਾ ਰਾਮ, ਰਾਜ ਕੁਮਾਰ ਪਟਵਾ, ਨੀਰਜ ਭੱਲਾ, ਬਲਜੀਤ ਕੌਰ, ਸੁਖਮੰਦਰ ਕੌਰ, ਵੀਰਪਾਲ ਕੌਰ, ਬੋਹੜ ਸਿੰਘ, ਭੋਲਾ ਸਿੰਘ, ਬਿਮਲ ਸਿੰਗਲਾ, ਸਹਾਇਕ ਸਬ ਇੰਸਪੈਕਟਰ ਜਗਸੀਰ ਸਿੰਘ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀਆਂ ਨੇ ਹਿੱਸਾ ਲਿਆ |