25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਰੋਟਰੀ ਕਲੱਬ ਮੋਗਾ ਸਿਟੀ ਦੀ ਮੀਟਿੰਗ ਹੋਈ

ਅਜੀਤ ਡੈਸਕ 23-06-2025

  ਮੋਗਾ, 22 ਜੂਨ (ਜਸਪਾਲ ਸਿੰਘ ਬੱਬੀ)-ਰੋਟਰੀ ਕਲੱਬ ਮੋਗਾ ਸਿਟੀ ਦੀ ਮੀਟਿੰਗ ਮੋਗਾ ਵਿਖੇ ਚੇਅਰਮੈਨ ਰੋਟੇਰੀਅਨ ਵਿਜੇ ਮਦਾਨ, ਪ੍ਰਧਾਨ ਰੋਟੇਰੀਅਨ ਸੰਦੀਪ ਗਰਗ ਸੀ.ਏ., ਸਕੱਤਰ ਵਿਨੋਦ ਗਰਗ, ਖ਼ਜ਼ਾਨਚੀ ਪ੍ਰਵੇਸ਼ ਗੋਇਲ ਦੀ ਅਗਵਾਈ ਹੇਠ ਹੋਈ | ਇਸ ਮੀਟਿੰਗ ਵਿਚ ਕਲੱਬ ਵਲੋਂ ਸਾਲ 2024-25 ਵਿਚ ਕੀਤੇ ਗਏ ਸਮਾਜ ਸੇਵਾ ਦੇ ਕੰਮਾਂ ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ ਅਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਆਉਣ ਵਾਲੇ ਸਾਲ 2025-26 ਵਿਚ ਕੀਤੇ ਜਾਣ ਵਾਲੇ ਸਮਾਜ ਸੇਵੀ ਕਾਰਜਾਂ ਦੀ ਰੂਪ ਰੇਖਾ ਤਿਆਰ ਕੀਤੀ ਗਈ | ਕਲੱਬ ਪ੍ਰਧਾਨ ਸੰਦੀਪ ਗਰਗ ਸੀ.ਏ. ਨੇ ਦੱਸਿਆ ਕਿ ਕਲੱਬ ਵਲੋਂ ਮਿਤੀ: 29 ਜੂਨ ਨੂੰ ਕਲੱਬ ਵਲੋਂ ਸ਼ਿਵ ਕਿ੍ਪਾ ਬਿਰਧ ਆਸ਼ਰਮ ਵਿਚ ਰਹਿਣ ਵਾਲੇ ਬਜ਼ੁਰਗਾਂ ਨੂੰ ਭੋਜਨ ਮੁਹੱਈਆ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਮਿਤੀ : 1 ਜੁਲਾਈ ਨੂੰ ਕਲੱਬ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਗਊ ਸੇਵਾ ਕਰਕੇ ਕੀਤੀ ਜਾਵੇਗੀ | ਇਸ ਤੋਂ ਇਲਾਵਾ 1 ਜੁਲਾਈ ਨੂੰ ਸ਼ਹਿਰ ਵਿਚ ਕੱਢੀ ਜਾ ਰਹੀ ਭਗਵਾਨ ਜਗਨਨਾਥ ਰਥ ਯਾਤਰਾ 'ਤੇ ਸ਼ਰਧਾਲੂਆਂ ਲਈ ਮਿੱਠੇ ਪਾਣੀ ਅਤੇ ਫਲਾਂ ਦਾ ਭੰਡਾਰਾ ਲਗਾਇਆ ਜਾਵੇਗਾ | ਉਨ੍ਹਾਂ ਨੇ ਕਲੱਬ ਦੇ ਮੈਂਬਰਾਂ ਵਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ | ਇਸ ਮੌਕੇ ਚੇਅਰਮੈਨ ਵਿਜੇ ਮਦਾਨ ਨੇ ਕਿਹਾ ਕਿ ਕਲੱਬ ਵਲੋਂ ਸਮਾਜ ਸੇਵੀ ਕਾਰਜ ਨਿਰੰਤਰ ਜਾਰੀ ਰਹਿਣਗੇ, ਨਵ-ਨਿਯੁਕਤ 2025-26 ਦੇ ਪ੍ਰਧਾਨ ਪ੍ਰਧਾਨ ਪ੍ਰਵੇਸ਼ ਗੋਇਲ ਅਤੇ ਟੀਮ ਨੂੰ ਵਧਾਈ ਦਿੱਤੀ | ਇਸ ਮੌਕੇ ਗੁਰਜੀਤ ਸਿੰਘ, ਰਜਿੰਦਰ ਸਚਦੇਵਾ, ਰਾਜੀਵ ਸਿੰਗਲਾ, ਮੋਹਿਤ ਸਿੰਗਲਾ, ਸੰਜੇ ਗਰਗ, ਰਾਜੀਵ ਬੇਦੀ, ਵਿਜਯੰਤ ਗੁਪਤਾ, ਦਿਨੇਸ਼ ਕਟਾਰੀਆ, ਵਿਨੀਤ ਗਰਗ, ਨੀਰਜ ਅਗਰਵਾਲ, ਦਿਨੇਸ਼ ਜਿੰਦਲ, ਵਿਜੇ ਅਰੋੜਾ, ਰਾਕੇਸ਼ ਧਮੀਜਾ, ਯਸ਼ਪਾਲ ਗਰੋਵਰ, ਕਪਿਲ ਕਪੂਰ, ਸ਼ਿਵ ਕੌੜਾ, ਸੰਜੀਵ ਅਰੋੜਾ ਅਤੇ ਕਲੱਬ ਮੈਂਬਰ ਸ਼ਾਮਿਲ ਸਨ |

ਪਿਛਲੀ ਖ਼ਬਰ ਭਲੂਰ ਵਿਖੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ਨਸ਼ਿਆਂ ਵਿਰੋਧੀ ਸੈਮੀਨਾਰ <br/> ਅਗਲੀ ਖ਼ਬਰ ਅਜੀਤਵਾਲ ਵਿਖੇ ਦਸਤਾਰ ਸਿਖਲਾਈ ਕੈਂਪ 23 ਤੋਂ 29 ਤੱਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।