25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਲੋਪੋ ਸੰਪਰਦਾਇ ਵਲੋਂ ਇਕ ਰੋਜ਼ਾ ਧਾਰਮਿਕ ਦੀਵਾਨ ਸਜਾਏ

ਅਜੀਤ ਡੈਸਕ 23-06-2025
ਨਿਹਾਲ ਸਿੰਘ ਵਾਲਾ, 22 ਜੂਨ (ਸੁਖਦੇਵ ਸਿੰਘ ਖ਼ਾਲਸਾ)- ਸੰਤ ਜਗਜੀਤ ਸਿੰਘ ਲੋਪੋਂ ਵਲੋਂ ਸੰਤ ਆਸ਼ਰਮ ਜਗਰਾਉਂ ਵਿਖੇ ਇਕ ਰੋਜ਼ਾ ਧਾਰਮਿਕ ਨੂਰੀ ਦੀਵਾਨ ਸਜਾਏ ਗਏ | ਇਸ ਮੌਕੇ ਪ੍ਰਕਾਸ਼ ਕੀਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸੰਪ੍ਰਦਾਇ ਲੋਪੋਂ ਦੇ ਕਵੀਸ਼ਰੀ ਜਥਿਆਂ ਨੇ ਸੁਆਮੀ ਸੰਤ ਦਰਬਾਰਾ ਸਿੰਘ ਲੋਪੋ ਵਾਲਿਆਂ ਦੇ ਰਚਿਤ ਕਵਿ ਸੰਗ੍ਰਹਿ 'ਚੋਂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਉਪਰੰਤ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਗੁਰਬਾਣੀ ਸ਼ਬਦ ਦੀ ਕਥਾ ਕਰਦਿਆਂ ਕਿਹਾ ਕਿ ਗੁਰੂ ਅਰਜਨ ਦੇਵ ਜੀ ਫ਼ਰਮਾਉਂਦੇ ਹਨ ਕਿ ਜੀਵ ਨਾਮ ਸਿਮਰਨ ਦਾ ਮਾਰਗ ਆਪਣਾ ਲਵੇਗਾ ਤਾਂ ਸੁਖੀ ਹੋ ਜਾਵੇਗਾ, ਜੇ ਨਾ ਅਪਣਾਵੇਗਾ ਤਾਂ ਫਿਰ ਦੱੁਖ 'ਚ ਹੀ ਫਸ ਕੇ ਰਹਿ ਜਾਵੇਗਾ | ਇਸ ਮੌਕੇ ਜਥੇਦਾਰ ਜਿੰਦਰ ਸਿੰਘ ਜਗਰਾਉਂ, ਮਹਿੰਦਰ ਸਿੰਘ, ਸੁਖਦੇਵ ਸਿੰਘ, ਸੂਬੇਦਾਰ ਸਰੂਪ ਸਿੰਘ, ਭਗਵਾਨ ਸਿੰਘ ਮੁੱਲਾਂਪੁਰ, ਗ੍ਰੰਥੀ ਗੁਰਦੇਵ ਸਿੰਘ, ਹਰਬੰਸ ਸਿੰਘ ਦਾਦ, ਰਾਜਵਿੰਦਰ ਸਿੰਘ ਵਜੀਦਕੇ, ਆਤਮਾ ਸਿੰਘ ਜੌਹਲ, ਹਰਭਜਨ ਸਿੰਘ ਸਵੱਦੀ, ਠੇਕੇਦਾਰ ਦਿਆਲ ਸਿੰਘ, ਤਰਸੇਮ ਸਿੰਘ ਸੇਮਾ, ਅਵਤਾਰ ਸਿੰਘ ਅਵਾਨ ਖ਼ਾਲਸਾ, ਗੁਰਚਰਨ ਸਿੰਘ ਮੋਗਾ, ਸੰਤੋਖ ਸਿੰਘ ਅਕਾਲਗੜ੍ਹ,ਗਗਨਾ ਮਨਸੂਰਾਂ, ਦਲਵੀਰ ਸਿੰਘ ਦੋਲੋਂ, ਫ਼ੌਜੀ ਹਰਜਿੰਦਰ ਸਿੰਘ, ਦਰਸ਼ਨ ਸਿੰਘ ਬਾਰਨਹਾੜਾ, ਕਸ਼ਮੀਰ ਸਿੰਘ, ਬਚਨ ਸਿੰਘ, ਜੀਤ ਸਿੰਘ ਪੰਡੋਰੀ, ਮਹਿੰਦਰ ਸਿੰਘ ਹੰਬੜਾਂ, ਮਹਿੰਦਰ ਸਿੰਘ ਅਕਾਲਗੜ੍ਹ, ਸਰਬਜੀਤ ਲਲਤੋ, ਬੂਟਾ ਸਿੰਘ ਹਠੂਰ, ਭੁਪਿੰਦਰ ਸਿੰਘ ਫ਼ੌਜੀ, ਜਗਜੀਤ ਸਿੰਘ ਜੱਗਾ, ਹਰਨਾਮ ਸਿੰਘ ਨਾਮਾ, ਮਨਪ੍ਰੀਤ ਸਿੰਘ ਮੰਤਰੀ, ਸੁਦਾਗਰ ਸਿੰਘ ਰਸੂਲਪੁਰ, ਕੁਲਵੰਤ ਸਿੰਘ ਤਤਲਾ, ਬੱਬੂ ਢਿੱਲੋਂ, ਪਿ੍ਤਪਾਲ ਸਿੰਘ ਚੂਹੜਚੱਕ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕੀਤਾ |
ਪਿਛਲੀ ਖ਼ਬਰ ਜਹਾਜ਼ ਹਾਦਸੇ 'ਤੇ ਪ੍ਰਵਾਸੀ ਪੰਜਾਬੀਆਂ ਨੇ ਪ੍ਰਗਟਾਇਆ ਗਹਿਰਾ ਦੁੱਖ ਅਗਲੀ ਖ਼ਬਰ ਪਿੰਡ ਸੁਖਾਨੰਦ ਵਿਖੇ ਸਾਬਕਾ ਸੈਨਿਕਾਂ ਦੀ ਅਹਿਮ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।