25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਜਹਾਜ਼ ਹਾਦਸੇ 'ਤੇ ਪ੍ਰਵਾਸੀ ਪੰਜਾਬੀਆਂ ਨੇ ਪ੍ਰਗਟਾਇਆ ਗਹਿਰਾ ਦੁੱਖ

ਅਜੀਤ ਡੈਸਕ 23-06-2025
ਠੱਠੀ ਭਾਈ, 22 ਜੂਨ (ਜਗਰੂਪ ਸਿੰਘ ਮਠਾੜੂ)-ਪਿਛਲੇ ਦਿਨੀਂ ਹੋਏ ਦਰਦਨਾਕ ਜਹਾਜ਼ ਹਾਦਸੇ ਨੇ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ | ਇਸ ਹਾਦਸੇ ਚਿ ਵੱਡੀ ਗਿਣਤੀ ਵਿਚ ਲੋਕਾਂ ਨੇ ਕੀਮਤੀ ਜਾਨਾਂ ਗਵਾ ਲਈਆਂ, ਜਿਸ ਕਾਰਨ ਹਰੇਕ ਹਿਰਦਾ ਦੁਖੀ ਤੇ ਭਾਵੁਕ ਹੋ ਗਿਆ | ਵਿਦੇਸ਼ਾਂ ਵਿਚ ਵੱਸਦੇ ਵੱਖ-ਵੱਖ ਪ੍ਰਵਾਸੀ ਭਾਰਤੀਆਂ ਨੇ ਵੀ ਇਸ ਹਾਦਸੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਇਤਿਹਾਸ ਦਾ ਇਕ ਅਣਭੁੱਲਣ ਯੋਗ ਪਲ ਕਰਾਰ ਦਿੱਤਾ ਹੈ | ਸ਼ੋਕ ਪ੍ਰਗਟਾਉਂਦਿਆਂ ਹਰਭਗਵਾਨ ਸਿੰਘ ਬਰਾੜ ਥਰਾਜ ਕੈਨੇਡਾ, ਕੁਲਦੀਪ ਸਿੰਘ ਬਰਾੜ ਸਾਹੋਕੇ ਕੈਨੇਡਾ, ਕੇਵਲ ਸਿੰਘ ਬਰਾੜ ਚੌਧਰੀ ਵਾਲਾ ਅਮਰੀਕਾ, ਸਮਾਜ ਸੇਵੀ ਸੁਖਵੀਰ ਸਿੰਘ ਸੇਖਾ ਕਲਾਂ ਕੈਨੇਡਾ, ਯੂਥ ਆਗੂ ਪਰਵਿੰਦਰ ਸਿੰਘ ਸੋਨੀ ਕਿੰਗਰਾ ਠੱਠੀ ਭਾਈ ਕੈਨੇਡਾ ਅਤੇ ਚਮਕੌਰ ਬਰਾੜ ਚੌਧਰੀ ਵਾਲਾ ਅਮਰੀਕਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪਿਆਰੇ ਦੇਸ਼ ਵਾਸੀ ਗੁਆਏ ਹਨ ਜਾਂ ਅਜਿਹੇ ਲੋਕਾਂ ਨੂੰ ਖੋਇਆ ਹੈ, ਜੋ ਉਨ੍ਹਾਂ ਲਈ ਪਰਿਵਾਰ ਵਰਗੇ ਸਨ | ਉਨ੍ਹਾਂ ਹਾਦਸੇ ਵਿਚ ਮਾਰੇ ਗਏ ਲੋਕਾਂ ਲਈ ਸ਼ਰਧਾਂਜਲੀ ਭੇਟ ਕੀਤੀ ਤੇ ਪਰਿਵਾਰਾਂ ਲਈ ਹੌਸਲੇ ਦੀ ਦੁਆ ਕੀਤੀ | ਪ੍ਰਵਾਸੀ ਭਾਰਤੀ ਕੁਲਦੀਪ ਸਿੰਘ ਬਰਾੜ ਸਾਹੋਕੇ ਅਤੇ ਪਰਵਿੰਦਰ ਸਿੰਘ ਸੋਨੀ ਕਿੰਗਰਾ ਠੱਠੀ ਭਾਈ ਨੇ ਕਿਹਾ ਇਹ ਹਾਦਸਾ ਸਾਡੇ ਮਨ 'ਤੇ ਅਜਿਹਾ ਨਿਸ਼ਾਨ ਛੱਡ ਗਿਆ ਹੈ, ਜੋ ਕਦੇ ਭਰਿਆ ਨਹੀਂ ਜਾ ਸਕੇਗਾ |
ਪਿਛਲੀ ਖ਼ਬਰ 'ਆਪ' ਆਗੂ ਅਜੇ ਸ਼ਰਮਾ ਬਾਬਾ ਦਰਿਆਈਾ ਨਾਥ ਸਾਲਾਨਾ ਮੇਲੇ 'ਚ ਸਨਮਾਨ ਅਗਲੀ ਖ਼ਬਰ ਲੋਪੋ ਸੰਪਰਦਾਇ ਵਲੋਂ ਇਕ ਰੋਜ਼ਾ ਧਾਰਮਿਕ ਦੀਵਾਨ ਸਜਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।