ਮੋਗਾ, 22 ਜੂਨ (ਅਸ਼ੋਕ ਬਾਂਸਲ, ਸੁਰਿੰਦਰਪਾਲ ਸਿੰਘ)-ਸ਼ਹਿਰ ਦੇ ਮੁਹੱਲਾ ਬੇਰੀਆ ਸਥਿਤ ਡੇਰਾ ਬਾਬਾ ਦੁਰਗਾ ਨਾਥ ਅਤੇ ਦਰੀਆ ਨਾਥ ਵਿਖੇ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ | ਇਸ ਮੌਕੇ ਡੇਰੇ ਦੇ ਸ਼ਰਧਾਲੂਆਂ ਅਤੇ ਸੇਵਾਦਾਰਾਂ ਨੇ ਸ੍ਰੀ-ਸ੍ਰੀ 108 ਬਾਬਾ ਦੁਰਗਾ ਨਾਥ ਅਤੇ ਸ੍ਰੀ-ਸ੍ਰੀ 108 ਬਾਬਾ ਦਰੀਆ ਨਾਥ ਜੀ ਦੇ ਮੱਥਾ ਟੇਕਿਆ | ਇਸ ਮੌਕੇ ਕੌਂਸਲਰ ਸਾਹਿਲ ਅਰੋੜਾ, ਦੇਸ਼ਵੀਰ ਸਿੰਘ, ਅਵਤਾਰ ਸਿੰਘ ਬੱਬੂ, ਵਿਜੇ, ਮਨੀ, ਪੰਮਾ, ਡੋਗਰ, ਰਵੀ, ਸਾਂਵਰਾ, ਰਾਜੂ ਸਹੋਤਾ, ਨਵਜੋਤ, ਅਕਾਸ਼, ਸਾਵਣ, ਅਜੇ ਸ਼ਰਮਾ, ਜੱਗੀ ਅਭੀਨਵ, ਭੋਲਾ, ਲੱਕੀ, ਮਿੰਟੂ ਮੰਡਲ, ਅਰਜੁਨ ਸਹੋਤਾ, ਸਤਪਾਲ ਹਲਵਾਈ ਤੇ ਸ਼ਹਿਰ ਦੀਆਂ ਸਿਆਸੀ, ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਪਤਵੰਤਿਆਂ ਨੇ ਸ਼ਮੂਲੀਅਤ ਕੀਤੀ | ਇਸ ਦੌਰਾਨ ਆਏ ਹੋਏ ਕੱਵਾਲਾਂ ਨੇ ਕੱਵਾਲੀਆਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਸਮਾਗਮ ਦੌਰਾਨ ਕੌਂਸਲਰ ਸਾਹਿਲ ਅਰੋੜਾ, ਸਮਾਜ ਸੇਵਕ ਅਜੈ ਸ਼ਰਮਾ ਸਮੇਤ ਸਮਾਜ ਸੇਵੀ ਸੰਸਥਾਵਾਂ, ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸੰਗਠਨਾਂ ਦੇ ਅਹੁਦੇਦਾਰਾਂ ਨੂੰ ਡੇਰੇ ਦੇ ਪ੍ਰਬੰਧਕਾਂ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਸਮਾਗਮ 'ਚ ਸਮਾਜ ਸੇਵਕ ਮਿੰਡੂ ਮੰਡੇਲਾ ਨੇ ਸਟੇਜ ਸੰਚਾਲਨ ਕੀਤਾ |