08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਸਰਕਾਰ ਦੇ ਵਿਆਪਕ ਪ੍ਰਬੰਧਾਂ ਦੀ ਘਾਟ ਕਾਰਨ ਬਣੀ ਹੜ੍ਹਾਂ ਦੀ ਸਥਿਤੀ-ਰਵੀ ਗਰੇਵਾਲ <br/>

ਅਜੀਤ ਡੈਸਕ 02-09-2025
ਮੋਗਾ, 1 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਅੱਜ ਸਾਡੇ ਦਰਿਆਈ ਇਲਾਕੇ ਵਿਚ ਰਹਿਣ ਵਾਲੇ ਲੋਕ ਹੜ੍ਹਾਂ ਦੀ ਮਾਰ ਝੱਲਦੇ ਹੋਏ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਪੰਜਾਬ ਦੇ ਕਿਸਾਨਾਂ ਦੀ ਤਿੰਨ ਲੱਖ ਦੇ ਕਰੀਬ ਫ਼ਸਲ ਹੜ੍ਹਾਂ ਦੀ ਭੇਟ ਚੜ੍ਹਨ ਦੇ ਨਾਲ ਲੋਕ ਘਰੋਂ ਬੇਘਰ ਹੋ ਗਏ ਅਤੇ ਬੇਜ਼ਬਾਨ ਪਸ਼ੂ ਡੁੱਬ ਰਹੇ ਹਨ ਤੇ ਜੋ ਜਿਉਂਦੇ ਹਨ, ਉਹ ਭੁੱਖਣ ਭਾਣੇ ਵਿਲਕ ਰਹੇ ਹਨ ਪਰ ਇਹ ਤਰਾਸ਼ਦੀ ਅਤੇ ਕਰੋਪੀ ਸ਼ਾਇਦ ਨਾ ਆਉਂਦੀ ਜੇਕਰ ਸਰਕਾਰ ਨੇ ਅਗਾਊਾ ਵਿਆਪਕ ਪ੍ਰਬੰਧ ਕੀਤੇ ਹੁੰਦੇ ਅਤੇ ਇਸ ਲਈ ਪੰਜਾਬ ਸਰਕਾਰ ਦਾ ਸਿੰਚਾਈ ਵਿਭਾਗ ਵੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਕਿਉਂਕਿ ਉਹ ਡੈਮਾਂ ਦੇ ਪਾਣੀਆਂ ਨੂੰ ਕੰਟਰੋਲ ਕਰਨ ਵਿਚ ਫ਼ੇਲ੍ਹ ਸਾਬਤ ਹੋਇਆ ਹੈ ਅਤੇ ਡੈਮਾਂ ਦਾ ਪਾਣੀ ਛੱਡਣ ਨਾਲ ਹੀ ਅੱਜ ਮਨੁੱਖੀ ਜ਼ਿੰਦਗੀ ਅਤੇ ਲੱਖਾਂ ਬੇਜ਼ਬਾਨ ਹੜ੍ਹਾਂ ਦੀ ਮਾਰ ਹੇਠ ਆ ਗਏ | ਅਜਿਹੀ ਵੱਡੀ ਲਾਪਰਵਾਹੀ ਲਈ ਸਿੰਚਾਈ ਵਿਭਾਗ ਦੇ ਸੈਕਟਰੀ ਕਿ੍ਸ਼ਨ ਕੁਮਾਰ ਨੂੰ ਜਨਤਕ ਮੁਆਫ਼ੀ ਮੰਗ ਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ | ਇਹ ਪ੍ਰਗਟਾਵਾ ਕਾਂਗਰਸ ਦੇ ਆਗੂ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਹੁਣ ਹਾਲਾਤ ਇਹ ਹਨ ਕਿ ਸਰਕਾਰ ਮਗਰਮੱਛ ਦੇ ਹੰਝੂ ਵਹਾਉਂਦੀ ਨਜ਼ਰ ਆ ਰਹੀ ਹੈ ਅਤੇ ਉਹ ਹਰ ਫ਼ਰੰਟ 'ਤੇ ਫ਼ੇਲ੍ਹ ਸਾਬਤ ਹੋਈ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜਾ ਕਹਿੰਦਾ ਸੀ ਕਿ ਕੁੱਕੜੀ ਮਰੀ ਦਾ ਵੀ ਮੁਆਵਜ਼ਾ ਦੇਊ ਪਰ ਅੱਜ ਕੁਦਰਤੀ ਆਫ਼ਤ ਲਈ ਕਰੋੜਾਂ ਦੇ ਫ਼ੰਡ ਨੂੰ ਵੀ ਉਸ ਘੜੀ ਵਿਚ ਨਹੀਂ ਲਗਾਇਆ ਜਾ ਰਿਹਾ ਜਿੱਥੇ ਅੱਜ ਮਨੁੱਖੀ ਜੀਵਨ ਨੂੰ ਅਤਿ ਲੋੜ ਹੈ |

ਪਿਛਲੀ ਖ਼ਬਰ ਭਾਈ ਸਰਬਜੀਤ ਸਿੰਘ ਖ਼ਾਲਸਾ ਐਮ.ਪੀ. ਫ਼ਰੀਦਕੋਟ ਦੀ ਟੀਮ ਪਿੰਡ ਸ਼ੇਰੇ ਵਾਲੇ ਧਰਮਕੋਟ ਪਹੁੰਚੀ <br/> ਅਗਲੀ ਖ਼ਬਰ ਟਰਾਂਸਫ਼ਾਰਮਰ ਚੋਰੀ ਕਰਨ ਵਾਲੇ ਗਰੋਹ ਦੇ 3 ਮੈਂਬਰ ਚੋਰੀ ਕੀਤੇ ਤਾਂਬੇ ਸਮੇਤ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।