10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਬਰਜਿੰਦਰ ਮੱਖਣ ਬਰਾੜ ਨਾਲ ਵਿਧਾਇਕ ਮਨਪ੍ਰੀਤ ਇਆਲੀ ਨੇ ਧੁੱਸੀ ਬੰਨ੍ਹ ਦਾ ਜਾਇਜ਼ਾ ਲਿਆ, ਪਸ਼ੂਆਂ ਲਈ ਫੀਡ ਵੰਡੀ <br/>

ਬਰਜਿੰਦਰ ਸਿੰਘ ਮੱਖਣ ਬਰਾੜ, ਵਿਧਾਇਕ ਮਨਪ੍ਰੀਤ ਇਆਲੀ ਹੜ੍ਹ ਪੀੜਤਾਂ ਨੂੰ ਫੀਡ ਵੰਡਣ ਸਮੇਂ | (ਸੱਜੇ) ਬਰਜਿੰਦਰ ਸਿੰਘ ਬਰਾੜ, ਵਿਧਾਇਕ ਮਨਪ੍ਰੀਤ ਇਆਲੀ ਅਕਾਲੀ ਦਲ ਦੀ ਟੀਮ ਨਾਲ ਪਿੰਡ ਸੰਘੇੜਾ ਵਿਖੇ ਰਾਹਤ ਸਮੱਗਰੀ ਵੰਡਦੇ ਹੋਏ | ਤਸਵੀਰਾਂ : ਪੋਪਲੀ <br/> 02-09-2025
ਫ਼ਤਿਹਗੜ੍ਹ ਪੰਜਤੂਰ, 1 ਸਤੰਬਰ (ਜਸਵਿੰਦਰ ਸਿੰਘ ਪੋਪਲੀ)-ਸ਼੍ਰੋਮਣੀ ਅਕਾਲੀ ਦਲ ਪੰਜ ਮੈਂਬਰੀ ਕਮੇਟੀ ਵਲੋਂ ਬਨਾਏ ਅਬਜ਼ਰਵਰ ਅਤੇ ਸੀਨੀਅਰ ਆਗੂ ਬਰਜਿੰਦਰ ਸਿੰਘ ਬਰਾੜ ਸਾਬਕਾ ਚੇਅਰਮੈਨ ਸਿਹਤ ਸੇਵਾਵਾਂ ਵਲੋਂ ਲਗਾਤਾਰ ਹਰ ਪੀੜਤਾਂ ਨੂੰ ਰਾਹਤ ਸਮੱਗਰੀ ਦੇ ਕੇ ਵੱਡੇ ਪੱਧਰ 'ਤੇ ਮਦਦ ਕਰ ਰਹੇ ਹਨ | ਅੱਜ ਬਰਜਿੰਦਰ ਸਿੰਘ ਮੱਖਣ ਬਰਾੜ ਵਲੋਂ ਵਿਧਾਇਕ ਮਨਪ੍ਰੀਤ ਇਆਲੀ ਧੁੱਸੀ ਬੰਨ੍ਹ ਦੇ ਪਿੰਡਾਂ ਦਾ ਦੌਰਾ ਕਰਨ ਪਹੁੰਚੇ, ਜਿੱਥੇ ਬਰਜਿੰਦਰ ਸਿੰਘ ਬਰਾੜ ਅਤੇ ਵਿਧਾਇਕ ਮਨਪ੍ਰੀਤ ਇਆਲੀ ਵਲੋਂ ਪਿੰਡ ਭੈਣੀ ਦੀ ਦਾਣਾ ਮੰਡੀ ਵਿਖੇ ਹੜ ਪੀੜਤਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਤੇ ਭਰੋਸਾ ਦਿਵਾਇਆ ਕਿ ਅਕਾਲੀ ਦਲ ਦੇ ਟੀਮ ਉਨ੍ਹਾਂ ਦੇ ਨਾਲ ਹਮੇਸ਼ਾ ਖੜੀ ਹੈ | ਉਨ੍ਹਾਂ ਦੌਲੇਵਾਲਾ, ਮੇਹਰੂ ਵਾਲਾ, ਪਰੱਲੀ ਵਾਲਾ, ਸ਼ੇਰੇ ਵਾਲਾ, ਮੰਦਰ ਕਲਾਂ, ਭੈਣੀ ਦੇ ਲੋੜਵੰਦ ਪਰਿਵਾਰਾਂ ਨੂੰ ਉਨ੍ਹਾਂ ਦੇ ਪਸ਼ੂਆਂ ਦੇ ਲਈ ਵਿਸ਼ੇਸ਼ ਤੌਰ ਤੇ ਟਰੱਕ ਅਸੀਸ ਫੀਡ ਵੰਡੀ ਗਈ | ਉਪਰੰਤ ਉਨ੍ਹਾਂ ਵਲੋਂ ਪਿੰਡ ਮਦਾਰਪੁਰ, ਸੰਘੇੜਾ ਦੇ ਨਿਵਾਸੀਆਂ ਨੂੰ ਘਰੇਲੂ ਵਸਤਾਂ ਤੇ ਹੋਰ ਸਮਗਰੀ ਪ੍ਰਭਾਵਿਤ ਪਰਿਵਾਰਾਂ ਨੂੰ ਤਕਸੀਮ ਕੀਤੀ ਗਈ | ਉਨ੍ਹਾਂ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਯਕੀਨ ਦਵਾਇਆ ਕਿ ਅਕਾਲੀ ਦਲ ਦੀਆਂ ਟੀਮਾਂ ਪ੍ਰਭਾਵਿਤ ਖੇਤਰਾਂ 'ਚ ਹਰ ਸੰਭਵ ਮਦਦ ਲਈ ਦਿਨ ਰਾਤ ਕੰਮ ਕਰ ਰਹੀਆਂ ਹਨ | ਇਸ ਮੌਕੇ ਗੁਰਨਾਮ ਸਿੰਘ ਵਿਰਕ ਸਾਬਕਾ ਚੇਅਰਮੈਨ, ਕੁਲਦੀਪ ਸਿੰਘ ਏ.ਡੀ.ਓ., ਰਜਿੰਦਰ ਸਿੰਘ ਕਪੂਰੇ, ਗੁਰਜੰਟ ਸਿੰਘ ਚਾਹਲ, ਬਲਦੇਵ ਸਿੰਘ ਮਹਿਰੋਂ, ਅਵਤਾਰ ਸਿੰਘ ਮਹਿਰੋਂ, ਇਕਬਾਲਦੀਪ ਹੈਰੀ, ਹਰਜੀਵਨਪਾਲ ਢਿੱਲੋਂ, ਮਹਿੰਦਰ ਸਿੰਘ ਸਾਬਕਾ ਸਰਪੰਚ, ਬਲਜੀਤ ਸਿੰਘ ਥਿੰਦ ਸੋਸ਼ਲ ਮੀਡੀਆ ਇੰਚਾਰਜ, ਦਲਜੀਤ ਸਿੰਘ, ਹਰਦਿਆਲ ਸਿੰਘ ਸ਼ਾਹ ਵਾਲਾ, ਦਲਜੀਤ ਸਿੰਘ ਮਦਾਰਪੁਰ, ਬਲਵਿੰਦਰ ਸੰਘੇੜਾ, ਸਰੂਪ ਸਿੰਘ ਸੰਘੇੜਾ, ਸੁਖਜਿੰਦਰ ਸਿੰਘ ਭੈਣੀ, ਸਾਬਕਾ ਸਰਪੰਚ ਡਾ. ਜਤਿੰਦਰ ਸਿੰਘ ਕੰਨੀਆਂ, ਜਗੀਰ ਸਿੰਘ ਹਾਜ਼ਰ ਸਨ |

ਪਿਛਲੀ ਖ਼ਬਰ ਰੰਗਦਾਰੀ ਲਈ ਕਾਰੋਬਾਰੀ ਦੀ ਦੁਕਾਨ 'ਤੇ ਫਾਇਰਿੰਗ 'ਚ ਸ਼ਾਮਿਲ 2 ਗਿ੍ਫ਼ਤਾਰ ਅਗਲੀ ਖ਼ਬਰ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਨਾਲ ਜੁੜੀਆਂ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।