09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਹਿਮਾਚਲ ਦੇ ਜਵਾਲਾ ਜੀ ਮੰਦਿਰ ਕੋਲ ਬੋਪਾਰਾਏ ਕਲਾਂ ਦੇ ਨੌਜਵਾਨ ਦੀ ਲਾਸ਼ ਮਿਲੀ

ਗੁਰੂਸਰ ਸੁਧਾਰ (ਜਗਰਾਉਂ), 9 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਸਥਿਤ...

ਅਜੀਤ ਡੈਸਕ 09-08-2026

ਗੁਰੂਸਰ ਸੁਧਾਰ (ਜਗਰਾਉਂ), 9 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਸਥਿਤ ਪ੍ਰਸਿੱਧ ਸ਼ਿਵਾ ਜੀ ਮੰਦਿਰ ਜਵਾਲਾ ਦੇ ਬਿਲਕੁਲ ਨਜ਼ਦੀਕ ਉਥੋਂ ਦੀ ਪੁਲਿਸ ਨੂੰ ਗਰਦਨ ਉਪਰ ਕੱਟ ਲੱਗਣ ਕਾਰਨ ਮੌਤ ਦੇ ਮੂੰਹ ਜਾ ਪਏ ਨੌਜਵਾਨ ਦੀ ਲਾਸ਼ ਮਿਲੀ ਹੈ।

ਮ੍ਰਿਤਕ ਦੀ ਪਹਿਚਾਣ ਲਾਗਲੇ ਪਿੰਡ ਬੋਪਾਰਾਏ ਕਲਾਂ ਦੇ 25 ਸਾਲਾਂ ਨੌਜਵਾਨ ਗੁਰਬਖ਼ਸ਼ ਸਿੰਘ ਪੁੱਤਰ ਅਮਰਜੀਤ ਸਿੰਘ ਵਜੋਂ ਹੋਈ ਹੈ। ਗੱਲਬਾਤ ਕਰਦਿਆਂ ਗੁਰਬਖ਼ਸ਼ ਸਿੰਘ ਦੇ ਚਾਚਾ ਤੇ ਮੌਜੂਦਾ ਮੈਂਬਰ ਪੰਚਾਇਤ ਜਗਦੀਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਸੂਚਨਾ ਜਵਾਲਾ ਜੀ ਪੁਲਿਸ ਥਾਣਾ ਮੁਖੀ ਵਲੋਂ ਫ਼ੋਨ ਉਪਰ ਦਿੱਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਗੁਰਬਖ਼ਸ਼ ਸਿੰਘ ਬੀਤੇ ਕੱਲ੍ਹ ਹੀ ਮੰਦਿਰ ਦੇ ਦਰਸ਼ਨਾਂ ਲਈ ਇਕੱਲਾ ਹੀ ਗਿਆ ਸੀ। ਜਗਦੀਸ਼ ਸਿੰਘ ਅਨੁਸਾਰ ਮ੍ਰਿਤਕ ਗੁਰਬਖਸ਼ ਸਿੰਘ ਅਜੇ ਕੁਆਰਾ ਸੀ ਤੇ ਉਕਤ ਮੰਦਿਰ ਦੇ ਦਰਸ਼ਨਾਂ ਲਈ ਅਕਸਰ ਜਾਂਦਾ ਰਹਿੰਦਾ ਸੀ।

ਉਨ੍ਹਾਂ ਦੱਸਿਆ ਕਿ ਕੱਲ੍ਹ ਨੂੰ ਉਹ ਪਿੰਡ ਦੀ ਪੰਚਾਇਤ ਤੇ ਮੋਹਤਬਰ ਸੱਜਣਾਂ ਨਾਲ ਮ੍ਰਿਤਕ ਗੁਰਬਖ਼ਸ਼ ਦੀ ਹੋਣੀ ਬਾਰੇ ਅਸਲ ਸੱਚ ਜਾਨਣ ਤੇ ਮ੍ਰਿਤਕ ਦੇਹ ਲੈਣ ਲਈ ਜਵਾਲਾ ਜੀ ਵੱਲ ਰਵਾਨਾ ਹੋਣਗੇ। ਉੱਧਰ ਇਸ ਗੱਲ ਦਾ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਨੌਜਵਾਨ ਗੁਰਬਖ਼ਸ਼ ਸਿੰਘ ਨੇ ਖ਼ੁਦਕੁਸ਼ੀ ਕੀਤੀ ਹੈ।

ਪਿਛਲੀ ਖ਼ਬਰ ਮੋਹਲੇਧਾਰ ਮੀਂਹ ਨਾਲ ਗਰੀਬ ਮਜ਼ਦੂਰ ਦੇ ਕਮਰੇ ਦੀ ਛੱਤ ਡਿੱਗੀ, ਸਵਾ ਲੱਖ ਦਾ ਸਾਮਾਨ ਬਰਬਾਦ ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਕੂੰਬੜਾ ਦੇ ਹੈਡ ਮਾਸਟਰ ਦਾ ਤਿੰਨ ਅਨਪਛਾਤੇ ਵਿਅਕਤੀਆਂ ਨੇ ਕੀਤਾ ਕਤਲ