11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਕੌਮੀ ਮੀਤ ਪ੍ਰਧਾਨ ਬਣਨ 'ਤੇ ਸੰਤ ਬਾਬਾ ਅਜਮੇਰ ਸਿੰਘ ਰੱਬ ਜੀ ਪ੍ਰਬੰਧਕ ਕਮੇਟੀ ਵਲੋਂ ਕੀਤਾ ਸਨਮਾਨਿਤ <br/>

ਅਜੀਤ ਡੈਸਕ 23-09-2025

ਮੋਗਾ, 22 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸੰਤ ਬਾਬਾ ਅਜਮੇਰ ਸਿੰਘ ਰੱਬ ਜੀ ਪ੍ਰਬੰਧਕ ਕਮੇਟੀ ਵਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਮੀਤ ਪ੍ਰਧਾਨ ਬਣਨ 'ਤੇ ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ ਨੂੰ ਸਿਰਪਾਉ ਅਤੇ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ਸਨਮਾਨਿਤ ਕੀਤਾ ਗਿਆ | ਨਵਨਿਯੁਕਤ ਪ੍ਰਧਾਨ ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ ਨੇ ਕਿਹਾ ਕਿ ਸੰਤ ਬਾਬਾ ਅਜਮੇਰ ਸਿੰਘ ਰੱਬ ਜੀ ਨੇ ਅਨੇਕਾਂ ਸਥਾਨ ਬਣਾ ਕੇ ਸੰਗਤਾਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਿਆ, ਲੋੜਵੰਦਾਂ ਦੀ ਮਦਦ ਕਰਕੇ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਦੇ ਫਿਲਾਸਫੇ ਨੂੰ ਅਪਣਾਉਂਦਿਆਂ ਹਮੇਸ਼ਾ ਪਰਉਪਕਾਰ ਕੀਤਾ | ਨਵ ਨਿਯੁਕਤ ਪ੍ਰਧਾਨ ਪੱਪੂ ਰਾਮੂੰਵਾਲਾ ਤਪ ਅਸਥਾਨ ਤੇ ਨਕਮਸਤ ਹੁੰਦਿਆਂ ਕਿਹਾ ਕਿ ਮੈਨੂੰ ਇਸ ਸਥਾਨ 'ਤੇ ਆ ਕੇ ਹਮੇਸ਼ਾ ਸਕੂਨ ਮਿਲਦਾ ਹੈ | ਜ਼ਿਕਰਯੋਗ ਹੈ ਕਿ ਪੱਪੂ ਰਾਮੰੂਵਾਲਾ ਸੰਤ ਬਾਬਾ ਅਜਮੇਰ ਸਿੰਘ ਦੇ ਸੇਵਕ ਸਨ ਤੇ ਉਨ੍ਹਾਂ ਦੇ ਦਰਸਾਏ ਮਾਰਗ 'ਤੇ ਚੱਲਦਿਆਂ ਉਹ ਧਾਰਮਿਕ ਸਮਾਜ ਸੇਵੀ ਕਾਰਜਾਂ ਵਿਚ ਵਧ ਚੜ ਕੇ ਹਿੱਸਾ ਲੈਂਦੇ ਹਨ ਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦਿਆਂ ਸੰਤ ਬਾਬਾ ਅਜਮੇਰ ਸਿੰਘ ਰੱਬ ਜੀ ਪ੍ਰਬੰਧਕ ਕਮੇਟੀ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਲਬੀਰ ਸਿੰਘ ਰਾਮੂਵਾਲੀਆ, ਸੁਖਚੈਨ ਸਿੰਘ ਰਾਮੂਵਾਲੀਆ, ਗੁਰਲਾਲ ਸਿੰਘ ਸੋਨਾ, ਮੇਜਰ ਸਿੰਘ, ਸੁਖਚਰਨ ਸਿੰਘ ਪਿੰਕਾ, ਮਹਿੰਦਰ ਸਿੰਘ ਮਹਿਰੋਂ, ਅਮਰਜੀਤ ਸਿੰਘ ਕਲਕੱਤਾ, ਜਸਪਾਲ ਸਿੰਘ ਧੁੰਨਾ, ਗਗਨਦੀਪ ਸਿੰਘ ਸਦਿਓੜਾ, ਗੁਰਸੇਵਕ ਸਿੰਘ ਸੰਨਿਆਸੀ, ਮਾਸਟਰ ਮਨੋਹਰ ਸਿੰਘ, ਕੁਲਦੀਪ ਸਿੰਘ ਚੌਹਾਨ, ਹਰਬੰਸ ਸਿੰਘ ਬੰਸੀ, ਬਲਦੇਵ ਸਿੰਘ, ਸਾਧੂ ਸਿੰਘ ਤਖਾਣਵੱਧ, ਗੁਰਮੀਤ ਸਿੰਘ ਢਿੱਲੋਂ, ਪ੍ਰੇਮ ਕੁਮਾਰ, ਚਰਨਜੀਤ ਮਹਾਸ਼ਾ, ਮਾਨ ਟਰੈਵਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮੋਗਾ ਮੰਡੀ ਵਿਖੇ ਬਾਸਮਤੀ 1509 ਦੀ ਆਮਦ ਤੇਜ਼ <br/> ਅਗਲੀ ਖ਼ਬਰ ਔਰਤ ਸਮੇਤ 2 ਜਾਣਿਆ ਨੂੰ 100 ਗਰਾਮ ਹੈਰੋਇਨ ਸਮੇਤ ਕੀਤਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।