11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਮਾਤਾ ਗੁਰਮੀਤ ਕੌਰ ਮਿਆਣਾ ਦੇ ਅੰਤਿਮ ਸੰਸਕਾਰ 'ਚ ਅਨੇਕਾਂ ਸ਼ਖ਼ਸੀਅਤਾਂ ਹੋਈਆਂ ਸ਼ਾਮਿਲ <br/>

ਅਜੀਤ ਡੈਸਕ 23-09-2025
ਬੱਧਨੀ ਕਲਾਂ, 22 ਸਤੰਬਰ (ਸੰਜੀਵ ਕੋਛੜ)-ਮਿਆਣਾ ਪੈਲੇਸ ਵਾਲੇ ਅਮਨਦੀਪ ਸਿੰਘ ਅਮਨਾ ਮਿਆਣਾ (ਯੂ.ਐਸ.ਏ) ਅਤੇ ਹਰਪ੍ਰੀਤ ਸਿੰਘ ਮਿਆਣਾ ਦੇ ਮਾਤਾ ਅਤੇ ਕੌਂਸਲਰ ਕੁਲਦੀਪ ਸਿੰਘ ਮਿਆਣਾ ਦੇ ਤਾਈ ਜੀ ਮਾਤਾ ਗੁਰਮੀਤ ਕੌਰ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ 'ਚ ਜਾ ਬਿਰਾਜੇ | ਉਨ੍ਹਾਂ ਦਾ ਅੰਤਿਮ ਸੰਸਕਾਰ ਬਾਬਾ ਬਲਵੀਰ ਸਿੰਘ ਵਾਲੇ ਸ਼ਮਸ਼ਾਨਘਾਟ 'ਚ ਪੂਰੇ ਧਾਰਮਿਕ ਰੀਤੀ ਰਿਵਾਜ਼ਾਂ ਮੁਤਾਬਿਕ ਕਰ ਦਿੱਤਾ ਗਿਆ | ਅਰਥੀ ਨੂੰ ਮੋਢਾ ਉਨ੍ਹਾਂ ਦੇ ਦੋਨਾਂ ਪੁੱਤਰਾਂ ਤੋਂ ਇਲਾਵਾ ਕੁਲਦੀਪ ਸਿੰਘ ਮਿਆਣਾ ਕੌਂਸਲਰ ਅਤੇ ਸਕੇ ਸੰਬੰਧੀਆਂ ਨੇ ਦਿੱਤਾ | ਹੈੱਡ ਗ੍ਰੰਥੀ ਨਿਰਮਲ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਚਿਖਾ ਨੂੰ ਅਗਨੀ ਦੋਨਾਂ ਪੁੱਤਰਾਂ ਅਤੇ ਪਰਿਵਾਰਕ ਮੈਂਬਰਾਂ ਨੇ ਦਿਖਾਈ | ਦੁੱਖ 'ਚ ਸ਼ਰੀਕ ਹੋਏ ਵੱਡੀ ਗਿਣਤੀ 'ਚ ਮੁਹਤਬਰ ਵਿਅਕਤੀਆਂ, ਵੱਖ-ਵੱਖ ਪਾਰਟੀਆਂ ਅਤੇ ਜਥੇਬੰਦੀਆਂ ਦੇ ਆਗੂਆਂ ਨੇ ਲੋਈ ਦੀ ਰਸਮ ਅਦਾ ਕੀਤੀ | ਇਸ ਮੌਕੇ ਮਨਜੀਤ ਸਿੰਘ ਬਿਲਾਸਪੁਰ ਵਿਧਾਇਕ, ਜਗਜੀਤ ਸਿੰਘ ਦੀਸ਼ਾ ਪ੍ਰਧਾਨ ਨਗਰ ਪੰਚਾਇਤ, ਅਮਨਦੀਪ ਸਿੰਘ ਸਿੱਧੂ ਨੰਬਰਦਾਰ, ਜੀਵਨ ਗਰਗ ਕੌਂਸਲਰ, ਅਮਨਦੀਪ ਕੋਛੜ, ਰੌਬਿਨ ਸਿੰਗਲਾ, ਮੁਨੀਸ਼ ਮਿੱਤਲ, ਰਾਕੇਸ਼ ਕੁਮਾਰ ਗੋਲਡੀ ਟੱਕਰ, ਗੁਰਪ੍ਰੀਤ ਸਿੰਘ ਧਾਲੀਵਾਲ ਪ੍ਰਧਾਨ, ਦਰਸ਼ਨ ਸਿੰਘ ਗੋਲੂ ਨੰਬਰਦਾਰ, ਕਮਲ ਕੋਛੜ, ਵਿਸ਼ਾਲ ਮਿੱਤਲ, ਸੁਰਜੀਤ ਸਿੰਘ ਦੁੱਨੇਕੇ, ਰਮਨਦੀਪ ਕੋਛੜ, ਰਵੀ ਸ਼ਰਮਾ ਚੇਅਰਮੈਨ, ਜਗਰਾਜ ਸਿੰਘ ਜਾਜ਼ੀ ਨੰਬਰਦਾਰ, ਟੇਕ ਰਿਸ਼ੀ ਕੋਛੜ, ਹੈਪੀ ਸਦਿਓੜਾ, ਪੁਨੀਤ ਮੰਗਲਾ, ਕ੍ਰਿਸ਼ਨ ਗੋਪਾਲ ਕੋਛੜ, ਮਨੋਜ ਭਾਲਾ, ਗੁਰਨਾਮ ਸਿੰਘ ਕੌਂਸਲਰ, ਮੇਜਰ ਸਿੰਘ ਕੌਂਸਲਰ, ਕੁਲਦੀਪ ਕੋਛੜ, ਸੁਰਜੀਤ ਸਿੰਘ ਪ੍ਰਧਾਨ, ਨਿਰਮਲ ਸਿੰਘ ਨਿੰਮਾਂ, ਸੁਖਮੰਦਰ ਸਿੰਘ ਸਾਬਕਾ ਵਣ ਰੇਂਜ ਅਫਸਰ, ਅਮਰ ਸਿੰਘ ਧਾਲੀਵਾਲ, ਅਮਨਦੀਪ ਸਿੰਘ ਬੰਟੀ, ਤੀਸ਼ਾ ਮਿੱਤਲ, ਡਾ. ਪੱਪੂ, ਜਸਵੀਰ ਸਿੰਘ ਨੰਬਰਦਾਰ, ਸੁਖਚੈਨ ਸਿੰਘ ਪ੍ਰਧਾਨ ਆਦਿ ਤੋਂ ਇਲਾਵਾ ਬਹੁਤ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ, ਵੱਖ ਵੱਖ ਜਥੇਬੰਦੀਆਂ ਤੇ ਸਿਆਸੀ ਪਾਰਟੀਆਂ ਦੇ ਆਗੂ, ਵਰਕਰ ਤੇ ਮੁਹਤਬਰ ਸ਼ਾਮਿਲ ਹੋਏ |

ਪਿਛਲੀ ਖ਼ਬਰ ਸਰਕਾਰੀ ਸਕੂਲ ਕਮਾਲ ਕੇ ਦੇ ਅਧਿਆਪਕਾਂ 'ਤੇ ਹੋਏ ਪਰਚੇ ਨੂੰ ਰੱਦ ਕਰਵਾਉਣ ਲਈ ਅਧਿਆਪਕ ਜਥੇਬੰਦੀਆਂ ਦਾ ਵਫ਼ਦ ਐਸ.ਐਸ.ਪੀ.... ਅਗਲੀ ਖ਼ਬਰ ਜੈ ਚੰਦ ਬੇਵਾਲ ਪ੍ਰਧਾਨ ਅਤੇ ਹਰਵਿੰਦਰ ਪਾਲ ਸਿੰਘ ਯੂਥ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।