08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਵਾਲਮੀਕਿ/ਮਜ਼੍ਹਬੀ ਸਿੱਖ ਮਹਾਂਸਭਾ ਨੇ ਨਾਜਾਇਜ਼ ਸੁਸਾਇਟੀ ਦੇ ਦਫ਼ਤਰ ਨੂੰ ਕਰਵਾਇਆ ਕਬਜ਼ਾ ਮੁਕਤ

ਮੋਗਾ ਵਿਖੇ ਡੀ.ਐਸ.ਪੀ. ਮੋਗਾ ਨਾਲ ਮੀਟਿੰਗ ਕਰਦੇ ਹੋਏ ਸਭਾ ਦੇ ਮੈਂਬਰ | ਤਸਵੀਰ: ਹਰਜੀਤ ਸਿੰਘ <br/> 24-09-2025
ਮੋਗਾ, 23 ਸਤੰਬਰ (ਸੁਰਿੰਦਰਪਾਲ ਸਿੰਘ)-ਵਾਲਮੀਕਿ ਮਜ਼੍ਹਬੀ ਸਿੱਖ ਮਹਾਂਸਭਾ ਦੇ ਚੇਅਰਮੈਨ ਜਗਤਾਰ ਸਿੰਘ ਮਖੂ, ਉਪ ਚੇਅਰਮੈਨ ਜਸਵੀਰ ਸਿੰਘ ਗਲੋਟੀ, ਪ੍ਰਧਾਨ ਬਲਜਿੰਦਰ ਸਿੰਘ ਧਾਲੀਵਾਲ, ਜਰਨਲ ਸਕੱਤਰ ਇੰਦਰਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਪਰਮਪਾਲ ਸਿੰਘ ਰੂਬੀ, ਮੰਗਾ ਸਿੰਘ ਵੈਰੋਕੇ, ਹਰਬੰਸ ਸਾਗਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਸ਼ਹਿਰ ਦੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਬੈਂਕ ਕਾਲੋਨੀ ਵਿਖੇ ਕੋਠੀ ਨੰਬਰ 26 ਜੋ ਕਿ ਇੰਪਲਾਈਜ਼ ਐਸੋਸੀਏਸ਼ਨ ਕੋਆਪ੍ਰੇਟਿਵ ਨਾਨ ਐਗਰੀਕਲਚਰ ਸੁਸਾਇਟੀ ਦੇ ਨਾਂਅ 'ਤੇ ਰਜਿਸਟਰ ਹੈ ਜਿਸ 'ਤੇ ਸ਼ਹਿਰ ਦੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਰਾਜਨੀਤਕ ਸ਼ਹਿ 'ਤੇ ਧੱਕੇ ਨਾਲ ਕਬਜ਼ਾ ਕਰ ਕੇ ਆਪਣੇ ਜਿੰਦਰੇ ਲਾਏ ਹੋਏ ਸਨ | ਇਸ ਦਫ਼ਤਰ ਦੇ ਕਬਜ਼ੇ ਨੂੰ ਛਡਾਉਣ ਵਾਸਤੇ ਸੁਸਾਇਟੀ ਦੇ ਪ੍ਰਧਾਨ ਜਗਤਾਰ ਸਿੰਘ ਮਖੂ ਨੂੰ ਠੋਕਰਾਂ ਖਾਣੀਆਂ ਪੈ ਰਹੀਆਂ ਸਨ | ਸੁਸਾਇਟੀ ਦੇ ਪ੍ਰਧਾਨ ਵਲੋਂ ਇਹ ਸਾਰਾ ਮਸਲਾ ਵਾਲਮੀਕਿ ਮਜ਼੍ਹਬੀ ਸਿੱਖ ਮਹਾਂਸਭਾ ਦੇ ਧਿਆਨ ਵਿਚ ਲਿਆਂਦਾ ਗਿਆ ਜਿਸ 'ਤੇ ਸਖ਼ਤ ਸਟੈਂਡ ਲੈਂਦਿਆਂ ਵਾਲਮੀਕਿ ਮਜ਼੍ਹਬੀ ਸਿੱਖ ਮਹਾਂਸਭਾ ਵਲੋਂ ਐਸ.ਸੀ. ਕਮਿਸ਼ਨ ਜਸਵੀਰ ਸਿੰਘ ਗੜੀ ਨੂੰ ਇਨਸਾਫ਼ ਦੀ ਗੁਹਾਰ ਲਗਾਈ ਸੀ , ਜਿਸ ਦੇ ਸਿੱਟੇ ਵਜੋਂ ਐਸ.ਸੀ. ਕਮਿਸ਼ਨ ਵਲੋਂ ਪੁਲਿਸ ਪ੍ਰਸ਼ਾਸਨ ਨੂੰ ਇਸ ਨਾਜਾਇਜ਼ ਕਬਜ਼ੇ ਬਾਰੇ ਆਪਣੇ ਦਫ਼ਤਰ ਵਿਖੇ 16 ਸਤੰਬਰ ਨੂੰ ਤਲਬ ਕੀਤਾ ਗਿਆ ਅਤੇ ਪੁਲਿਸ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਇਕ ਹਫ਼ਤੇ ਦੇ ਅੰਦਰ-ਅੰਦਰ ਇਨ੍ਹਾਂ ਸ਼ਰਾਰਤੀ ਅਨਸਰਾਂ 'ਤੇ ਪਰਚਾ ਕਰ ਕੇ ਇਸ ਦਾ ਕਬਜ਼ਾ ਵਾਲਮੀਕਿ ਮਜ਼੍ਹਬੀ ਸਿੱਖ ਮਹਾਂਸਭਾ ਦੇ ਅਹੁਦੇਦਾਰਾਂ ਅਤੇ ਸੁਸਾਇਟੀ ਦੇ ਪ੍ਰਧਾਨ ਦੇ ਹਵਾਲੇ ਕੀਤਾ ਜਾਵੇ ਜਿਸ ਦੇ ਚੱਲਦਿਆਂ ਡੀ.ਐਸ.ਪੀ. ਗੁਰਪ੍ਰੀਤ ਸਿੰਘ ਸਰਾਂ, ਐਸ.ਐਚ.ਓ. ਸਿਟੀ ਵਰੁਣ ਵਲੋਂ ਵਾਲਮੀਕ ਮਜ਼੍ਹਬੀ ਸਿੱਖ ਮਹਾਂਸਭਾ ਦੇ ਅਹੁਦੇਦਾਰਾਂ ਨੂੰ ਆਪਣੇ ਦਫ਼ਤਰ ਵਿਖੇ ਬੁਲਾਇਆ ਗਿਆ ਅਤੇ ਐਸ.ਸੀ. ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੁਲਿਸ ਪਾਰਟੀ ਸਮੇਤ ਬੈਂਕ ਕਾਲੋਨੀ ਪਹੁੰਚ ਕੇ ਆਪਣੀ ਮੌਜੂਦਗੀ ਵਿਚ ਸ਼ਰਾਰਤੀ ਅਨਸਰਾਂ ਦੇ ਲਾਏ ਹੋਏ ਜਿੰਦੇ ਤੁੜਵਾਏ ਅਤੇ ਨਵੇਂ ਜਿੰਦੇ ਲਗਾ ਕੇ ਦਫ਼ਤਰ ਦੀ ਮਾਲਕੀ ਸੁਸਾਇਟੀ ਦੇ ਪ੍ਰਧਾਨ ਅਤੇ ਵਾਲਮੀਕ ਮਜ਼੍ਹਬੀ ਸਿੱਖ ਮਹਾਂਸਭਾ ਦੇ ਆਗੂ ਸਾਥੀਆਂ ਦੇ ਹਵਾਲੇ ਕੀਤਾ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਪਰਮਪਾਲ ਸਿੰਘ ਰੂਬੀ ਦੌਧਰ, ਮੀਤ ਪ੍ਰਧਾਨ ਅਮਨਦੀਪ ਕਾਦਰ ਵਾਲਾ, ਮੁੱਖ ਸਲਾਹਕਾਰ ਹਰਜਿੰਦਰ ਸਿੰਘ ਫ਼ੌਜੀ, ਲੀਗਲ ਐਡਵਾਈਜ਼ਰ ਬਲਜਿੰਦਰ ਸਿੰਘ ਧਾਲੀਵਾਲ ਐਡਵੋਕੇਟ, ਹਲਕਾ ਧਰਮਕੋਟ ਦੇ ਪ੍ਰਧਾਨ ਗੁਰਪ੍ਰੇਮ ਸਿੰਘ ਖ਼ਾਲਸਾ, ਸਾਹਿਲ ਖਲੇਰੀਆ ਅੰਬੇਡਕਰ ਮਿਸ਼ਨ, ਨਵਦੀਪ ਸਿੰਘ, ਜਸਵੀਰ ਸਿੰਘ ਘਾਰੂ, ਵਾਲਮੀਕ ਮਜ਼੍ਹਬੀ ਸਿੱਖ ਮਹਾਂਸਭਾ ਅਤੇ ਭਰਾਤਰੀ ਜਥੇਬੰਦੀਆਂ ਦੇ ਹੋਰ ਵੀ ਆਗੂ ਹਾਜ਼ਰ ਰਹੇ |

ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਆਰੰਭੇ ਰਾਹਤ ਕਾਰਜਾਂ ਦੀ ਪੰਜਾਬ ਭਰ ਵਿਚ ਚਰਚਾ-ਡੱਲਾ <br/> ਅਗਲੀ ਖ਼ਬਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਲੋੜਵੰਦਾਂ ਨੂੰ ਦਿੱਤੀ ਸਹਾਇਤਾ ਰਾਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।