ਮੋਗਾ, ਧਰਮਕੋਟ, 16 ਅਕਤੂਬਰ (ਸੁਰਿੰਦਰਪਾਲ ਸਿੰਘ/ਪਰਮਜੀਤ ਸਿੰਘ)-ਸ਼੍ਰੋਮਣੀ ਅਕਾਲੀ ਦੇ ਪੰਜਾਬ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਹੜ੍ਹ ਪੀੜਤਾਂ ਲਈ ਕਣਕ ਦੇ ਬੀਜ ਦੀ ਵੰਡ ਕਰਨ ਲਈ ਹਲਕਾ ਧਰਮਕੋਟ ਵਿਖੇ ਪ੍ਰਧਾਨ ਗੁਰਮੇਲ ਸਿੰਘ ਦੀ ਆੜ੍ਹਤ 'ਤੇ ਪਹੁੰਚੇ | ਇਸ ਮੌਕੇ ਉਨ੍ਹਾਂ ਨੇ ਵੱਡੀ ਗਿਣਤੀ ਵਿਚ ਪਹੁੰਚੇ ਹੜ੍ਹ ਪੀੜਤਾਂ ਅਤੇ ਮੋਗਾ ਜ਼ਿਲ੍ਹੇ ਦੇ ਵੱਖ-ਵੱਖ ਅਹੁਦੇਦਾਰਾਂ ਅਤੇ ਲੀਡਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਜੋ ਪੰਜਾਬ ਡੁੱਬਿਆ ਹੈ ਉਸ ਦੀ ਜ਼ੁੰਮੇਵਾਰੀ ਮੌਕੇ ਦੀ ਸਰਕਾਰ ਦੀ ਬਣਦੀ ਹੈ | ਉਨ੍ਹਾਂ ਕਿਹਾ ਕਿ ਮੈਨੂੰ ਕੁਝ ਅਫ਼ਸਰਾਂ ਨੇ ਦੱਸਿਆ ਕਿ ਅਸੀਂ ਸਰਕਾਰ ਕੋਲੋਂ ਬੰਨ੍ਹ ਪੱਕੇ ਕਰਨ ਲਈ ਗਰਾਂਟ ਦੀ ਮੰਗ ਕੀਤੀ ਸੀ ਪਰ ਸਾਨੂੰ ਕੁਝ ਨਹੀਂ ਮਿਲਿਆ | ਉਨ੍ਹਾਂ ਕਿਹਾ ਜਦ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਹੁੰਦੇ ਸਨ ਅਤੇ ਮੈਂ ਵਾਈਸ ਪ੍ਰਧਾਨ ਪੰਜਾਬ ਹੁੰਦਾ ਸੀ ਤਾਂ ਅਸੀਂ 6 ਮਹੀਨੇ ਪਹਿਲਾਂ ਹੀ ਹੜ੍ਹ ਪ੍ਰਤੀ ਸੋਚਣਾ ਸ਼ੁਰੂ ਕਰ ਦਿੰਦੇ ਸੀ ਅਤੇ ਪਲ ਪਲ ਦੀ ਖ਼ਬਰ ਰੱਖਦੇ ਸੀ ਕਿ ਕਿਤੋਂ ਬੰਨ੍ਹ ਕਮਜ਼ੋਰ ਤਾਂ ਨਹੀਂ ਅਤੇ ਸਾਰੇ ਥਰਮਲ ਪਲਾਂਟਾਂ ਬਾਰੇ ਵੀ ਜਾਣਕਾਰੀ ਲੈਂਦੇ ਸੀ ਕਿ ਕਿਤੇ ਇਹ ਨਾ ਹੋਵੇ ਕਿ ਥਰਮਲ ਪਲਾਂਟ ਇਕ ਦਮ ਭਰ ਜਾਣ ਤੇ ਪੰਜਾਬ 'ਚ ਹੜ੍ਹ ਆ ਜਾਵੇ ਪਰ ਇਸ ਵਾਰ ਪੰਜਾਬ ਦੀ ਮੌਜੂਦਾ ਸਰਕਾਰ ਨੇ ਇਸ ਪਾਸੇ ਕੋਈ ਧਿਆਨ ਨਹੀਂ ਕੀਤਾ ਜਿਸ ਕਾਰਨ ਸਾਡਾ ਸਾਰਾ ਪੰਜਾਬ ਹੜ੍ਹਾਂ ਦੀ ਲਪੇਟ ਵਿਚ ਆ ਗਿਆ | ਇਸ ਮੌਕੇ ਮੋਗਾ ਜ਼ਿਲ੍ਹੇ ਤੋਂ ਆਏ ਵੱਖ-ਵੱਖ ਬੁਲਾਰਿਆਂ ਨੇ ਵੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਹੈ | ਜੇਕਰ ਅਸੀਂ ਆਉਣ ਵਾਲੀ 2027 ਵਿਚ ਇਸ ਪਾਰਟੀ ਦੀ ਸਰਕਾਰ ਨਾ ਬਣਾ ਸਕੇ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ | ਇਸ ਮੌਕੇ ਸੰਜੀਤ ਸਿੰਘ ਸਨੀ ਹਲਕਾ ਇੰਚਾਰਜ ਮੋਗਾ, ਤੀਰਥ ਸਿੰਘ ਮਾਹਲਾ ਸੀਨੀਅਰ ਅਕਾਲੀ ਆਗੂ, ਸ਼ਹਿਰੀ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆ, ਸੀਨੀਅਰ ਅਕਾਲੀ ਆਗੂ ਖਣਮੁੱਖ ਭਾਰਤੀ, ਗੁਰਮੇਲ ਸਿੰਘ ਸੰਧੂ ਸਰਕਲ ਪ੍ਰਧਾਨ, ਗੁਰਜੰਟ ਸਿੰਘ, ਬਲਕਰਨ ਸਿੰਘ ਪ੍ਰਧਾਨ, ਸੁਰਜੀਤ ਸਿੰਘ ਪ੍ਰਧਾਨ, ਅਮਰਜੀਤ ਸਿੰਘ, ਰਜਵੰਤ ਸਿੰਘ ਨੈਸਲੇ, ਸਰਪੰਚ ਬਲਦੇਵ ਸਿੰਘ, ਹਰਮੇਲ ਸਿੰਘ ਸਾਬਕਾ ਚੇਅਰਮੈਨ, ਪਰਮਜੀਤ ਸਿੰਘ ਸਰਕਲ ਪ੍ਰਧਾਨ ਭਿੰਡਰ ਕਲਾਂ, ਨਿਸ਼ਾਨ ਸਿੰਘ ਸਰਕਲ ਪ੍ਰਧਾਨ ਢੋਲੇਵਾਲਾ, ਰਣਜੀਤ ਸਿੰਘ ਭਾਊ ਨੈਸਲੇ, ਸਰਕਲ ਪ੍ਰਧਾਨ ਅਮਰਜੀਤ ਸਿੰਘ ਬੁੱਘੀਪੁਰਾ, ਸਰਪੰਚ ਬਲਦੇਵ ਸਿੰਘ, ਰਾਜਵਿੰਦਰ ਸਿੰਘ, ਹਰਮੇਲ ਸਿੰਘ ਮੌੜ, ਜਗਤਾਰ ਸਿੰਘ ਚੜਿੱਕ, ਰਵਿੰਦਰ ਸਿੰਘ ਪੱਪੂ ਸੀਨੀਅਰ ਅਕਾਲੀ ਆਗੂ, ਸੁਖਚੈਨ ਸਿੰਘ ਕੌਮੀ ਮੀਤ ਪ੍ਰਧਾਨ, ਬਲਵੰਤ ਸਿੰਘ ਪ੍ਰਧਾਨ, ਸੁਰਜੀਤ ਸਿੰਘ ਪ੍ਰਧਾਨ, ਗੁਰਬਖ਼ਸ਼ ਸਿੰਘ ਰਣੀਆਂ, ਬੀਬੀ ਨਰਿੰਦਰ ਕੌਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਜੋਗਿੰਦਰ ਸਿੰਘ ਸੰਧੂ ਚੇਅਰਮੈਨ ਸਾਬਕਾ, ਤਰਸੇਮ ਸਿੰਘ ਰੱਤੀਆਂ, ਅਜੀਤ ਸਿੰਘ ਰਣੀਆ, ਸੁਖਦਰਸ਼ਨ ਸਿੰਘ ਠੱਠੀ ਭਾਈ, ਹਰਮੇਲ ਸਿੰਘ ਮੌੜ, ਸਵਿੰਦਰ ਸਿੰਘ ਕੁੱਕੂ ਸਾਬਕਾ ਸਰਪੰਚ, ਅਮਨਿੰਦਰਪਾਲ ਸਿੰਘ ਧਾਲੀਵਾਲ, ਬਚਿੱਤਰ ਸਿੰਘ ਸਰਪੰਚ, ਦਵਿੰਦਰ ਸਿੰਘ ਸਰਪੰਚ, ਬਲਤੇਜ ਸਿੰਘ ਸਾਬਕਾ ਸਰਪੰਚ ਕੋਟ ਮੁਹੰਮਦ ਖਾਂ, ਰਣਜੀਤ ਸਿੰਘ ਔਜਲਾ ਆਦਿ ਹਾਜ਼ਰ ਸਨ |