ਠੱਠੀ ਭਾਈ, 16 ਅਕਤੂਬਰ (ਜਗਰੂਪ ਸਿੰਘ ਮਠਾੜੂ)-ਪਿੰਡ ਠੱਠੀ ਭਾਈ ਦੇ ਨਾਮੀ ਪਰਿਵਾਰ ਅਤੇ ਗੁਰੂ ਘਰ ਨਾਲ ਡੂੰਘੀ ਸੇਵਾ ਭਾਵਨਾ ਰੱਖਣ ਵਾਲੇ ਪਰਿਵਾਰ ਭਾਈ ਸਾਹਿਬ ਭਾਈ ਸ਼ਮਸ਼ੇਰ ਸਿੰਘ ਖੋਖਰ, ਭਾਈ ਬਘੇਲ ਸਿੰਘ ਖੋਖਰ ਦੇ ਛੋਟੇ ਭਰਾ, ਗੁਰਿੰਦਰ ਸਿੰਘ ਖੋਖਰ ਦੇ ਪਿਤਾ ਤੇ ਅਮਨਦੀਪ ਸਿੰਘ ਇੰਸਪੈਕਟਰ ਪੰਜਾਬ ਪੁਲਿਸ, ਮਾ. ਹਰਜਿੰਦਰ ਸਿੰਘ, ਮਾ. ਰਵੀਇੰਦਰ ਸਿੰਘ ਦੇ ਚਾਚਾ ਭਾਈ ਸਾਹਿਬ ਭਾਈ ਅਜਮੇਲ ਸਿੰਘ ਖੋਖਰ ਬੀਤੀ ਰਾਤ ਅਚਾਨਕ ਸਦੀਵੀ ਵਿਛੋੜਾ ਦਿੰਦਿਆਂ ਗੁਰੂ ਚਰਨਾਂ ਵਿਚ ਜਾ ਬਿਰਾਜੇ | ਉਨ੍ਹਾਂ ਦੇ ਅਚਾਨਕ ਦਿਹਾਂਤ ਦੀ ਖ਼ਬਰ ਨਾਲ ਪੂਰੇ ਇਲਾਕੇ ਵਿਚ ਸ਼ੋਕ ਦੀ ਲਹਿਰ ਦੌੜ ਗਈ | ਭਾਈ ਅਜਮੇਲ ਸਿੰਘ ਖੋਖਰ ਗੁਰੂ ਘਰ ਦੇ ਸੱਚੇ ਸੇਵਕ ਸਨ, ਜੋ ਹਮੇਸ਼ਾ ਨਿਮਰਤਾ ਤੇ ਸਮਰਪਣ ਨਾਲ ਗੁਰੂ ਘਰ ਦੀ ਸੇਵਾ ਵਿਚ ਲੱਗੇ ਰਹਿੰਦੇ ਸਨ | ਉਨ੍ਹਾਂ ਦਾ ਸਸਕਾਰ ਪਿੰਡ ਠੱਠੀ ਭਾਈ ਵਿਖੇ ਨਮ ਅੱਖਾਂ ਨਾਲ ਕੀਤਾ ਗਿਆ | ਇਸ ਮੌਕੇ ਸਥਾਨਕ ਸੰਗਤਾਂ ਦੇ ਨਾਲ-ਨਾਲ ਇਲਾਕੇ ਦੇ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਅੰਤਿਮ ਸੰਸਕਾਰ ਮੌਕੇ ਡੇਰਾ ਭੋਰੇ ਵਾਲਾ ਸੁਖਾਨੰਦ ਸੰਤ ਬਾਬਾ ਬਲਵੀਰ ਸਿੰਘ ਵਾਲੇ ਸਥਾਨ ਦੇ ਮੁੱਖ ਸੇਵਾਦਾਰ ਮਹੰਤ ਕੰਵਲਜੀਤ ਸਿੰਘ ਸ਼ਾਸਤਰੀ, ਮਾਰਕੀਟ ਕਮੇਟੀ ਬਾਘਾ ਪੁਰਾਣਾ ਦੇ ਸਾਬਕਾ ਚੇਅਰਮੈਨ ਅਤੇ ਕੌਮੀ ਮੀਤ ਪ੍ਰਧਾਨ ਸੁਖਚਰਨ ਸਿੰਘ ਛਿੰਦਾ ਠੱਠੀ ਭਾਈ, ਮਾ. ਗਿਆਨੀ ਚਰਨ ਸਿੰਘ, ਰਾਗੀ ਭਾਈ ਰੇਸ਼ਮ ਸਿੰਘ, ਚੇਅਰਮੈਨ ਗੁਰਚਰਨ ਸਿੰਘ, ਨੰਬਰਦਾਰ ਗੁਰਪਾਲ ਸਿੰਘ, ਭਾਈ ਸੁਖਦੀਪ ਸਿੰਘ, ਇਕਬਾਲ ਸਿੰਘ ਵਾਲੀਆ ਸੁਖਾਨੰਦ, ਚਰਨਜੀਤ ਸਿੰਘ ਸਿੱਧੂ ਸੁਖਾਨੰਦ, ਕਵੀਸ਼ਰ ਭਾਈ ਵੀਰਭਾਨ ਸਿੰਘ ਮੌੜ ਮਾਲਵਾ, ਢਾਡੀ ਬਲਵਿੰਦਰ ਸਿੰਘ ਭਗਤਾ, ਨਾਹਰ ਸਿੰਘ ਸੈਕਟਰੀ ਸੁਖਾਨੰਦ, ਜਥੇਦਾਰ ਬਲਜੀਤ ਸਿੰਘ ਭੋਲਾ, ਕਿਸਾਨ ਆਗੂ ਰਵੀ ਮੌੜ, ਭਾਈ ਬਲਤੇਜ ਸਿੰਘ ਆੜਤੀ, ਜਸਵੰਤ ਸਿੰਘ ਮਾੜੀ ਮੁਸਤਫ਼ਾ, ਸੂਬਾ ਸਿੰਘ ਮਾਨ, ਨਿਸ਼ਾਨ ਸਿੰਘ ਸਿੱਧੂ ਸੁਖਾਨੰਦ, ਪ੍ਰਧਾਨ ਬੋਹੜ ਸਿੰਘ ਚੀਮਾ, ਪੰਚ ਸੁਖਵੰਤ ਸਿੰਘ ਸੁੱਖਾ, ਸੀਰਾ ਮਾਨ, ਕਾਲਾ ਡੇਅਰੀ ਵਾਲਾ, ਕੇਵਲ ਸਿੰਘ ਬਰਾੜ, ਲਛਮਣ ਸਿੰਘ ਸੈਕਟਰੀ, ਸੁਖਦੇਵ ਸਿੰਘ ਸੁੱਖਾ ਸਾਬਕਾ ਪੰਚ, ਮੱਖਣ ਸਿੰਘ ਖੱਟਰ ਸੀਨੀਅਰ ਆਪ ਆਗੂ, ਡਾ. ਜਗਮੋਹਨ ਸਿੰਘ, ਮਾ. ਗੁਰਦੀਪ ਸਿੰਘ ਮੰਘੇੜਾ, ਡਾ. ਗੁਰਮੀਤ ਸਿੰਘ, ਇਕਬਾਲ ਸਿੰਘ ਅਕਾਲੀ, ਲਵਲਾ ਮੰਘੇੜਾ, ਜੱਸਾ ਡੇਅਰੀ ਵਾਲਾ, ਨਰਿੰਦਰ ਸਿੰਘ ਸੱਧਰ, ਦਰਸ਼ਨ ਸਿੰਘ ਫ਼ੌਜੀ, ਨਾਹਰ ਸਿੰਘ ਮੀਰਾਬ, ਰਾਜੂ ਡਾਕਟਰ, ਰਵਿੰਦਰਪਾਲ ਬਿੱਕਾ, ਭਾਈ ਸੁਖਦੇਵ ਸਿੰਘ, ਬਲਜਿੰਦਰ ਸਿੰਘ ਵਿਰਦੀ, ਨਵਦੀਪ ਸਿੰਘ ਨੀਪਾ ਵਿਰਦੀ, ਹਰਚੰਦ ਸਿੰਘ ਟੇਲਰ, ਡਾ. ਰੇਸ਼ਮ ਸਿੰਘ ਮੰਘੇੜਾ ਆਦਿ ਵੱਡੀ ਗਿਣਤੀ ਵਿਚ ਇਲਾਕੇ ਭਰ ਤੋਂ ਸਨੇਹੀਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |